Friday, July 17, 2026

ਪੀ.ਸੀ.ਐਮ.ਐਸ ਸਪੈਸ਼ਲਿਸਟ ਡਾਕਟਰਾਂ ਨੇ ਸਰਕਾਰ ਖਿਲ਼ਾਫ ਕੀਤੀ ਨਾਅਰੇਬਾਜ਼ੀ

PPN0103201616ਮਾਲੇਰਕੋਟਲਾ, 1 ਮਾਰਚ (ਹਰਮਿੰਦਰ ਸਿੰਘ ਭੱਟ)- ਪੀ.ਸੀ.ਐਮ.ਐਸ. ਸਪੈਸ਼ਲਿਸ਼ਟ ਡਾਕਟਰ ਐਸੋਸੀਏਸ਼ਨ ਮੁੜ ਸੰਘਰਸ਼ ਦੇ ਰਾਹ ਤੁਰਣ ਲਈ ਮਜਬੂਰ ਹੋ ਰਹੇ ਹਨ ਕਿਉਂ ਕਿ ਅਜੇ ਤੱਕ ਪੰਜਾਬ ਸਰਕਾਰ ਨੇ ਐਸੋਸੀਏਸ਼ਨ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ। ਅੱਜ ਸਰਕਾਰੀ ਹਸਪਤਾਲ ਵਿਚ ਪੰਜਾਬ ਐਸੋਸੀਏਸ਼ਨ ਦੇ ਸੱਦੇ ‘ਤੇ ਪੀ.ਸੀ.ਐਮ.ਐਸ. ਸਪੈਸ਼ਲਿਸਟ ਡਾਕਟਰਾਂ ਨੇ ਪੰਜਾਬ ਸਰਕਾਰ ਖਿਲ਼ਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸੂਬਾ ਸਰਕਾਰ ਡਾਕਟਰਾਂ ਨੂੰ ਯੋਗਤਾ ਅਤੇ ਲਈ ਜਾਂਦੀ ਡਿਊਟੀ ਮੁਤਾਬਕ ਬਣਦੀ ਤਨਖਾਹ ਤੇ ਰੁਤਬਾ ਦੇਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਸਥਾਨਕ ਆਗੂ ਡਾਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਲੱਖਾਂ ਰੁਪਏ ਖਰਚ ਕਰਕੇ ਬਣੇ ਡਾਕਟਰਾਂ ਨੂੰ ਪੰਜਾਬ ਸਰਕਾਰ ਕੁੱਲ ਪੰਦਰਾਂ ਹਜ਼ਾਰ ਛੇ ਸੋ ਰੁਪਏ ਤਨਖਾਹ ਦੇ ਕੇ ਮਜ਼ਾਕ ਉਡਾ ਰਹੀ ਹੈ ਜਦ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿਚ ਡਾਕਟਰਾਂ ਦੀਆਂ ਅਸਾਮੀਆਂ ਵੱਢੀ ਪੱਧਰ ‘ਤੇ ਖਾਲੀ ਪਈਆਂ ਹਨ ਅਜਿਹੇ ਵਿਚ ਹਸਪਾਲਾਂ ਵਿਚ ਘੱਟ ਗਿਣਤੀ ਵਿਚ ਕੰਮ ਕਰ ਰਹੇ ਡਾਕਟਰਾਂ ਤੋਂ ਵਾਧੂ ਕੰਮ ਲਿਆ ਜਾ ਰਿਹਾ ਹੈ ਜਿਸ ਦਾ ਕੋਈ ਵੀ ਮਾਣ ਭੱਤਾ ਨਹੀਂ ਦਿੱਤਾ ਜਾਂਦਾ।ਉਹਨਾਂ ਕਿਹਾ ਕਿ ਸਰਕਾਰ ਵੱਲੋਂ ਡਾਕਟਰਾਂ ਨੂੰ ਸਰਕਾਰੀ ਤੌਰ ‘ਤੇ ਆਉਣ ਜਾਣ ਲਈ ਵਹੀਕਲ ਤੱਕ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਪੈਂਡੂ ਖੇਤਰਾਂ ਵਿਚ ਕੰਮ ਕਰ ਰਹੇ ਡਾਕਟਰਾਂ ਨੂੰ ਪੈਂਡੂ ਭੱਤਾ ਮਿਲਦਾ ਹੈ ਜਿਸ ਕਰਕੇ ਪਿੱਛਲੇ ਸਮੇਂ ਵਿਚ ਵੀ ਸਪੈਸ਼ਲਿਸ਼ਟ ਡਾਕਟਰਾਂ ਨੇ ਹੜਤਾਲ ਕਰਕੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜਬੂਰ ਕੀਤਾ ਸੀ ਪ੍ਰੰਤੂ ਸਰਕਾਰ ਹੜਤਾਲ ਖਤਮ ਕਰਾਕੇ ਡਾਕਟਰਾਂ ਦੀਆਂ ਉਚਿੱਤ ਮੰਗਾਂ ਮੰਨਣ ਵੱਲ ਧਿਆਨ ਨਹੀਂ ਦਿੱਤਾ।ਜਿਸ ਕਰਕੇ ਹੁਣ ਮੁੜ ਪੀ.ਸੀ.ਐਮ.ਐਸ. ਸਪੈਸ਼ਲਿਸ਼ਟ ਡਾਕਟਰ ਮੁੜ ਹੜਤਾਲ ‘ਤੇ ਜਾਣ ਲਈ ਮਜਬੂਰ ਹੋ ਰਹੀ ਹੈ।ਉਹਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਉਹਨਾਂ ਦੀਆਂ ਮੰਗਾਂ ਨੂੰ ਮੰਨ ਕੇ ਤੁਰੰਤ ਲਾਗੂ ਕਰੇ ਨਹੀਂ ਸਰਕਾਰ ਨੂੰ ਇਸ ਦੇ ਗੰਭੀਰ ਸਿੱਟੇ ਭੁਗਟਣੇ ਪੈਣਗੇ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਨੂੰ ਲੈਣੀ ਪਵੇਗੀ ਇਸ ਮੌਕੇ ਡਾਕਟਰ ਇੰਦਰਜੀਤ ਸਿੰਘ ਬੱਗਾ, ਮੈਡਮ ਸੰਦੀਪ ਕੋਰ, ਡਾਕਟਰ ਸੁਖਵਿੰਦਰ ਸਿੰਘ, ਡਾਕਟਰ ਜਸਵਿੰਦਰ ਸਿੰਘ ਅਤੇ ਡਾਕਟਰ ਅਭਿਸ਼ੇਕ ਦਾਸ ਵੀ ਰੋਸ ਮੁਜ਼ਾਹਰੇ ਵਿਚ ਹਾਜ਼ਰ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply