Tuesday, April 14, 2026

ਨਗਰ ਨਿਗਮ ਟ੍ਰੈਕਟਰ ਟਰਾਲੀਆਂ ਦੀ ਥਾਂ ਟਰੱਕਾਂ ਦੀ ਵਰਤੋਂ ਕਰੇ

ਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਤੇ ਸਥਾਨਕ ਸਰਕਾਰ ਮੰਤਰੀ ਸ੍ਰੀ ਅਨਿਲ ਜੋਸ਼ੀ, ਪੱਤਰ ਲਿਖ ਕੇ ਮੰਗ ਕੀਤੀ ਹੈ ਅੰਮ੍ਰਿਤਸਰ ਨਗਰ ਨਿਗਮ, ਕੂੜਾ ਕਰਕਟ ਢੋਣ ਲਈ ਭਾਰਤ ਸਮੇਤ ਸਾਰੀ ਦੁਨੀਆਂ ਵਿਚ ਕੂੜਾ ਕਰਕਟ ਢੋਣ ਲਈ ਵਰਤੇ ਜਾ ਰਹੇ ਟਰੱਕ ਖ੍ਰੀਦੇ। ਨਗਰ ਨਿਗਮ ਵਲੋਂ ਕੂੜਾ ਕਰਕਟ ਢੋਣ ਲਈ ਟ੍ਰੈਕਟਰ ਟਰਾਲੀਆਂ ਦੀ ਵਰਤੋਂ ਕਰਨਾ ਗ਼ੈਰ ਕਾਨੂੰਨੀ ਹੈ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਇਨ੍ਹਾਂ ਦੀ ਵਪਾਰਕ ਕੰਮਾਂ ਲਈ ਪਾਬੰਦੀ ਲਾਈ ਹੋਈ। ਕੇਵਲ ਕਿਸਾਨ ਹੀ ਆਪਣੀ ਫਸਲ ਜਾਂ ਅਨਾਲ ਨੂੰ ਮੰਡੀਆਂ ਤੀਕ ਖੜ੍ਹਨ ਲਈ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ। ਇਹ ਨੰਗੀਆਂ ਕੂੜੇ ਵਾਲੀਆਂ ਟ੍ਰਾਲੀਆਂ ਸ਼ਹਿਰ ਵਿਚ ਬਦਬੂ ਫੈਲਾਉਂਦੀਆਂ ਹਨ ਤੇ ਸ਼ਹਿਰ ਦੀ ਆਨ ਤੇ ਸ਼ਾਨ ਨੂੰ ਕਲੰਕਤ ਕਰਦੀਆਂ ਹਨ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸ਼ਹਿਰ ਦੀਆਂ ਜਾਇਦਾਦਾਂ ਵੇਚ ਕੇ ਅਰਬਾਂ ਰੁਪਏ ਵਟੇ ਹਨ, ਇਸ ਲਈ ਟਰਕਾਂ ਨੂੰ ਖ਼੍ਰੀਦਣਾ ਕੋਈ ਮੁਸ਼ਕਲ ਨਹੀਂ।ਸ਼ਹਿਰ ਵਿਚ ਪਹਿਲਾਂ ਪ੍ਰਾਈਵੇਟ ਕੰਪਨੀ ਇਨ੍ਹਾਂ ਟਰੱਕਾਂ ਦੀ ਵਰਤੋਂ ਕਰਦੀ ਰਹੀ ਹੈ। ਹੈਰਾਨੀ ਇਸ ਗਲ ਦੀ ਹੈ ਕਿ ਟ੍ਰੈਫ਼ਿਕ ਪੁਲੀਸ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਦੇ ਚਲਾਣ ਕਿਉਂ ਨਹੀਂ ਕਟਦੀ? ਟ੍ਰੈਫ਼ਿਕ ਪੁਲੀਸ ਕੇਵਲ ਕਾਰਾਂ, ਸਕੂਟਰਾਂ ਤੇ ਮੋਟਰ ਸਾਈਕਲਾਂ ਦੇ ਹੀ ਚਲਾਣ ਕਟਦੀ ਹੈ। ਇੰਝ ਟ੍ਰੈਫ਼ਿਕ ਪੁਲੀਸ ਬਣਦੀ ਡਿਊਟੀ ਨਹੀਂ ਦੇ ਰਹੀ। ਪੁਲੀਸ ਕਮਿਸ਼ਨਰ ਨੂੰ ਵਪਾਰਕ ਕੰਮਾਂ ਲਈ ਵਰਤੀਆਂ ਜਾ ਰਹੀਆਂ ਟ੍ਰੈਕਟਰ ਟਰਾਲੀਆਂ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …

Leave a Reply