
ਪੱਟੀ, 3 ਮਾਰਚ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਸ਼ੀਹਰ ਵਿਚ ਚੋਰੀਆਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ। ਆਏ ਦਿਨ ਚੋਰੀਆਂ ਕਰਨ ਵਾਲੇ ਬੇ ਖੌਫ ਹੋ ਕੇ ਚੌਰੀਆਂ ਕਰ ਰਹੇ ਹਨ ਤੇ ਪੁਲਿਸ ਬੇਵਸ ਹੋ ਕੇ ਵੇਖਦੀ ਰਹਿ ਜਾਂਦੀ ਹੈ।ਅਜਿਹੀ ਘਟਨਾ ਬੀਤੀ ਵਾਰਡ ਨੰ: 6 ਵਿਖੇ ਹੋਈ। ਪੱਟੀ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਘਰ ਦੀ ਮਾਲਕਨ ਪਰਮਜੀਤ ਕੌਰ ਪਤਨੀ ਮੋਹਣ ਸਿੰਘ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰਾਂ ਆਪਣੇ ਗੁਆਂਢ ਰਹਿੰਦੀ ਰਿਸ਼ਤੁਦਾਰਾਂ ਦੇ ਘਰ ਸੋਣ ਲਈ ਚਲੀ ਗਈ। ਕਿਉ ਕਿ ਮੇਰਾ ਪਤੀ ਵਿਦੇਸ਼ ਵਿਚ ਹੋਣ ਕਰਕੇ ਰਿਸ਼ਤੇਦਾਰਾਂ ਵੱਲ ਹੀ ਰਹਿੰਦੀ ਹਾਂ। ਅੱਜ ਜਦੋਂ ਰੋਜਾਨਾ ਦੀ ਤਰਾਂ ਮੈਂ ਘਰ ਦਾ ਦਰਵਾਜ਼ਾ ਖੋਲਿਆ ਤਾਂ ਘਰ ਅੰਦਰ ਸਮਾਨ ਖਿਲਰਿਆ ਪਿਆ ਸੀ। ਘਰ ਵਿਚ ਅਲਮਾਰੀ ਤੇ ਪੇਟੀ ਤੋੜ ਕੇ ਚੋਰਾਂ ਵਲੋ 3 ਮੁੰਦਰੀਆਂ ਸੋਨੇ, ਇਕ ਜੋੜੀ ਟੋਪਸ ਸੋਨੇ ਦੇ, ਇਕ ਸਲੰਡਰ, ਕਹਿ ਦੇ ਭਾਂਡੇ, 4 ਕੰਬਲ, 8 ਸੂਟ, ਤਿੰਨ ਵਿਦੇਸ਼ੀ ਘੜੀਆਂ, 35000 ਰੁਪਏ ਨਗਦੀ ਚੋਰੀ ਹੋ ਗਏ। ਥਾਣਾ ਮੁੱਖੀ ਰਾਜਵਿੰਦਰ ਕੌਰ ਨੇ ਕਿਹਾ ਕਿ ਚੋਰੀ ਸਬੰਧੀ ਕੇਸ ਦਰਜ਼ ਕਰ ਲਿਆ ਗਿਆ ਹੈ।ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
Punjab Post Daily Online Newspaper & Print Media