Tuesday, June 23, 2026

ਲੋਕ ਗਾਇਕ ਮੀਤ ਬਰਾੜ ‘ਤੇ ਬੀਬਾ ਹਰਮਨਪ੍ਰੀਤ ਨੇ ਦਰਸ਼ਕਾਂ ਨੂੰ ਕੀਲਿਆ

PPN0303201612

PPN0303201613

ਪੱਟੀ/ਹਰੀਕੇ ਪੱਤਣ, 3 ਮਾਰਚ (ਰਣਜੀਤ ਮਾਹਲਾ, ਅਵਤਾਰ ਸਿੰਘ ਢਿੱਲੋਂ) – ਪੱਟੀ ਦੇ ਨੇੜਲੇ ਪਿੰਡ ਧਾਰੀਵਾਲ ਵਿਖੇ ਪੀਰ ਬਾਬਾ ਸਖੀ ਸੁਲਤਾਨ ਜੀ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪੀਰ ਬਾਬਾ ਜੀ ਦੀ ਦਰਗਾਹ ‘ਤੇ ਚਾਦਰ ਚੜ੍ਹਾਉਣ ਦੀ ਰਸਮ ਪੁੂਰੇ ਮਾਨ ਸਤਿਕਾਰ ਨਾਲ ਅਦਾ ਕੀਤੀ ਗਈ ਉਪਰੰਤ ਖੁਲ੍ਹੇ ਪੰਡਾਲ ਵਿੱਚ ਸੱਭਿਆਚਾਰਕ ਅਖਾੜਾ ਲਗਾਇਆ ਗਿਆ। ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਮੀਤ ਬਰਾੜ ਅਤੇ ਸਾਥੀ ਬੀਬਾ ਹਰਮਨਪ੍ਰੀਤ ਨੇ ਆਪਣੇ ਸਦਾਬਹਾਰ ਗੀਤਾਂ ਦੀ ਝੜੀ ਲਗਾ ਕੇ ਦਰਸ਼ਕਾਂ ਨੂੰ ਕੀਲਿਆ। ਸ਼ਾਮ ਨੂੰ ਵੱਖ-ਵੱਖ ਕਬੱਡੀ ਟੀਮਾਂ ਵਿਚਕਾਰ ਫਸਵੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਟੀਮ ਨੂੰ ਪ੍ਰਬੰਧਕਾਂ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ‘ਤੇ ਮੁੱਖ ਸੇਵਾਦਾਰ ਡਾ: ਸੁਰਜੀਤ ਸਿੰਘ, ਤਜਿੰਦਰ ਸਿੰਘ, ਗੁਰਬਿੰਦਰ ਸਿੰਘ, ਸੁਖਰਾਜ ਸਿੰਘ, ਭੇਜਾ ਸਿੰਘ, ਜਸਵਿੰਦਰ ਸਿੰਘ, ਸਲਵਿੰਦਰ ਸਿੰਘ, ਕਾਲੂ ਪਹਿਲਵਾਨ, ਬਿੱਕਰ ਫੌਜੀ, ਸੋਨਾ ਸਿੰਘ, ਬਿੱਕਰ ਸਿੰਘ, ਸਤਨਾਮ ਸਿੰਘ, ਵਜੀਰ ਸਿੰਘ, ਬੋਹੜ ਸਿੰਘ ਆਦਿ ਹਾਜ਼ਿਰ ਸਨ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply