
ਮਾਲੇਰਕੋਟਲਾ, 4 ਮਾਰਚ (ਹਰਮਿੰਦਰ ਸਿੰਘ ਭੱਟ) – ਹੁਣ ਮਾਲੇਰਕੋਟਲਾ ਵਿੱਚ ਮੋਟਰਸਾਇਕਲਾਂ ਦੇ ਪਟਾਕੇ ਵਜਾਉਣ ਵਾਲਿਆਂ ਦੀ ਖੈਰ ਨਹੀਂ ਅਤੇ ਨਾ ਹੀ ਕਿਸੇ ਵੀ ਵਹੀਕਲ ‘ਤੇ ਅਪ-ਸ਼ਬਦ ਲਿਖਣ ਵਾਲੇ ਬਖਸ਼ੇ ਜਾਣਗੇ, ਇਹ ਕਹਿਣਾ ਮਾਲੇਰਕੋਟਲਾ ਦੇ ਟ੍ਰੈਫਿਕ ਪੁਲਿਸ ਦੇ ਨਵੇਂ ਆਏ ਇੰਚਾਰਜ ਕਰਨਜੀਤ ਸਿੰਘ ਜੇਜੀ ਦਾ, ਜੋ ਅੱਜ ਸਕੂਲਾਂ, ਕਾਲਜਾਂ ਅਤੇ ਬਸ ਸਟੈਂਡ ਵਿਖੇ ਹੁੱਲੜਬਾਜ਼ ਮੋਟਰਸਾਇਕਲ ਭੂੰਡ ਆਸ਼ਕਾਂ ਤੇ ਸਿਕੰਜਾ ਕਸਣ ਲਈ ਮੁਹਿੰਮ ਛੇੜੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ.ਜੇਜੀ ਨੇ ਦੱਸਿਆ ਕਿ ਸ਼ਹਿਰ ਅੰਦਰ ਕੁੱਝ ਹੁੱਲੜਬਾਜ਼ਾਂ ਵੱਲੋਂ ਆਪਣੇ ਮੋਟਰਸਾਇਕਲਾਂ ਤੇ ਹੂਟਰ, ਪਟਾਕੇ ਜਾਂ ਮਨਾਹੀ ਵਾਲੇ ਹਾਰਨ ਵਜਾ ਕੇ ਜਿਥੇ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ ਓਥੇ ਹੀ ਅਹਿਜੇ ਲੋਕਾਂ ਵੱਲੋਂ ਆਉਂਦੀਆਂ ਜਾਂਦੀਆਂ ਲੜਕੀਆਂ ਨਾਲ ਛੇੜ-ਛਾੜ ਦੀਆਂ ਘਟਨਾਵਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ ਜਿਨ੍ਹਾਂ ‘ਤੇ ਨੱਥ ਪਾਉਣ ਲਈ ਕਿਸੇ ਵੀ ਹੁੱਲੜਬਾਜ਼ ਮੋਟਰਸਾਇਕਲ ਭੂੰਡ ਆਸ਼ਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸ਼ਹਿਰ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੋਕ ਪੁਲਿਸ ਨੂੰ ਸਹਿਯੋਗ ਕਰਨ ਤਾਂ ਕਿ ਟ੍ਰੈਫਿਕ ਪੁਲਿਸ ਵੱਲੋਂ ਬਿਨਾਂ ਨੰਬਰ ਦੇ ਵਹੀਕਲ ਮਾਲਕਾਂ, ਮੋਟਰਸਾਇਕਲਾਂ ਤੇ ਹੂਟਰ, ਪਟਾਕੇ ਜਾਂ ਮਨਾਹੀ ਵਾਲੇ ਹਾਰਨ ਵਜਾਉਣ ਵਾਲਿਆਂ ਨਾਲ ਸਖਤੀ ਕਰਕੇ ਸ਼ਹਿਰ ਦੇ ਲੋਕਾਂ ਨੂੰ ਵਧੀਆ ਆਵਾਜਾਈ ਪ੍ਰਦਾਨ ਕੀਤੀ ਜਾ ਸਕੇ।
Punjab Post Daily Online Newspaper & Print Media