Thursday, March 26, 2026

ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ “ਤੈਨੂੰ ਸਲਾਮ ਮਲਾਲਾ ਯੂਸਫਜ਼ਈ” ਲੋਕ ਅਰਪਿਤ

PPN0603201609

ਮਹਿਤਾ ਚੌਂਕ, 6 ਮਾਰਚ (ਜੋਗਿੰਦਰ ਸਿੰਘ ਮਾਣਾ)- ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨਿਰੰਤਰ ਸਾਹਿਤਕ ਸਰਗਰਮੀਆਂ ਕਰਨ ਵਾਲੀ ਸਾਹਿਤਕ ਸਰਗਰਮੀਆਂ ਵਿੱਢਣ ਵਾਲੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਅਨੈਕਸੀ ਹਾਲ, ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਇਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਡਾ: ਦਰਿਆ ਪ੍ਰੌਫੈਸਰ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ, ਕਥਾਕਾਰ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸਭਾ ਦੇ ਸਰਪ੍ਰਸਤ ਪ੍ਰਿੰ: ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਮਾਤਾ ਸੁਰਜੀਤ ਕੌਰ ਅਠੌਲਾ, ਧਰਵਿੰਦਰ ਸਿੰਘ ਔਲਖ (ਚੋਗਾਵਾਂ) ਅਤੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਦੀ ਕਾਵਿ ਪੁਸਤਕ “ਤੈਨੂੰ ਸਲਾਮ ਮਲਾਲਾ ਯੂਸਫਜ਼ਈ” ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਇਸ ਦੌਰਾਨ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਨੇ ਪੁਸਤਕ ਉਪਰ ਵਿਦਵਤਾ ਭਰਪੂਰ ਪੇਪਰ ਪੜ੍ਹਿਆ ।ਮੰਚ ਸੰਚਾਲਨ ਕਰ ਰਹੇ ਸਭਾ ਦੇੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਵੱਲੋਂ ਕੀਤੀਆਂ ਪ੍ਰਾਪਤੀਆਂ ਤੇ ਰਿਪੋਰਟ ਪੇਸ਼ ਕੀਤੀ ।ਉਪਰੰਤ ਮਾਂ ਬੋਲੀ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਸਰਵਸ੍ਰੀ ਮੱਖਣ ਸਿੰਘ ਭੈਣੀਵਾਲਾ, ਮੁਖਤਾਰ ਗਿੱਲ ਦਬੁਰਜੀ, ਗੁਰਦਿਆਲ ਪੱਲ੍ਹਾ, ਹਰੀ ਸਿੰਘ ਗਰੀਬ, ਸ਼ੇਲਿੰਦਰਜੀਤ ਸਿੰਘ ਰਾਜਨ, ਨਵਦੀਪ ਸਿੰਘ ਬਦੇਸ਼ਾ, ਮਨਜੀਤ ਸਿੰਘ ਵੱਸੀ, ਗੁਰਪ੍ਰੀਤ ਸਿੰਘ ਧੰਜਲ, ਸੁਖਰਾਜ ਸਿੰਘ ਭੁੱਲਰ, ਸੁਖਵੰਤ ਕੌਰ ਵੱਸੀ, ਮੈਡਮ ਜਗੀਰ ਕੌਰ ਬਦੇਸ਼ਾ, ਪ੍ਰਦੀਪ ਕੌਰ ਭੁੱਲਰ, ਜੀਤ ਕੌਰ ਧੰਜਲ, ਪ੍ਰੋ: ਹਰਮੇਸ਼ ਕੌਰ ਜੋਧੇ, ਲੈਕਚਰਾਰ ਗੁਰਨਾਮ ਕੌਰ, ਸੁਰਜੀਤ ਕੌਰ ਸਠਿਆਲਾ, ਗੁਰਪ੍ਰੀਤ ਕੌਰ ਭਲੋਜਲਾ, ਜੱਸ ਠੱਠੀਆਂ, ਸ਼ੰਕਰ ਸਿੰਘ ਪ੍ਰਵਾਨਾ, ਮਨਜੀਤ ਸਿੰਘ ਕੰਬੋ, ਬਿਕਰਮਜੀਤ ਸਿੰਘ, ਸਤਰਾਜ ਜਲਾਲਾਂਬਾਦੀ, ਸੂਜਲ ਕੁਮਾਰ, ਅਭਿਦੀਪ ਸਿੰਘ, ਬਲਦੇਵ ਸਿੰਘ ਸਠਿਆਲਾ, ਰਿੱਕੀ, ਡਾ: ਦਲਜੀਤ ਸਿੰਘ ਮਹਿਤਾ, ਬਲਵਿੰਦਰ ਸਿੰਘ ਅਠੌਲਾ, ਗੁਰਮੇਲ ਸਿੰਘ, ਰੌਬਿਨਦੀਪ ਸਿੰਘ ਅਤੇ ਹੋਰਨਾਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕਰਵਾਏ ਗਏ ਸਮਾਗਮ ਮੌਕੇ ਸੰਤੋਖ ਸਿੰਘ ਗੁਰਾਇਆ ਦੀ ਕਾਵਿ ਪੁਤਸਕ “ਤੈਨੂੰ ਸਲਾਮ ਮਲਾਲਾ ਯੂਸਫਜ਼ਈ” ਲੋਕ ਅਰਪਿਤ ਕਰਦੇ ਹੋਏ ਡਾ: ਦਰਿਆ, ਦੀਪ ਦਵਿੰਦਰ ਸਿੰਘ, ਸ਼ੇਲਿੰਦਰਜੀਤ ਸਿੰਘ ਰਾਜਨ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਿੰ: ਸੇਵਾ ਸਿੰਘ ਕੌੜਾ ਅਤੇ ਹੋਰ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply