ਜੰਡਿਆਲਾ ਗੁਰੂ, 6 ਮਾਰਚ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਲੁੱਟਾਂ ਖੋਹਾਂ ਕਰਨ ਵਾਲਿਆਂ ਦਾ ਰਾਜ ਚੱਲਦਾ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ, ਜਿਸ ਦਿਨ ਇਹ ਲੁਟੇਰੇ ਕਿਸੇ ਘਟਨਾ ਨੂੰ ਅੰਜ਼ਾਮ ਨਾ ਦਿੰਦੇ ਹੋਣ।ਅਜਿਹੀ ਹੀ ਇੱਕ ਵੱਡੀ ਘਟਨਾ ਨੂੰ ਬੀਤੀ ਰਾਤ ਲੁਟੇਰਿਆ ਵੱਲੋਂ ਅੰਜਾਮ ਦਿੱਤਾ ਗਿਆ ਹੈ ਜਿਸ ਵਿੱਚ ਜੰਡਿਆਲਾ ਗੁਰੂ ਨਿਵਾਸੀ ਦਵਾਰਕਾ ਦਾਸ ਦੇ ਬੇਟੇ ਦੇ ਸ਼ਗਨ ਤੋ ਰਾਤ 12 ਵਜੇ ਦੇ ਕਰੀਬ ਵਾਪਸ ਪਰਤ ਰਹੇ ਉਹਨਾ ਦੀ ਭਤੀਜੀ ਮਧੂ, ਉਸਦਾ ਪਤੀ ਗੋਪਾਲ ਦਾਸ ਅਤੇ ਸੁਨੀਤਾ ਉਸਦਾ ਪਤੀ ਮਹਿੰਦਰ ਪਾਲ ਵਾਸੀ ਬਟਾਲਾ ਗਰਦਾਸਪੁਰ ਦੇ ਰਹਿਣ ਵਾਲੇ ਸਨ।ਜਦ ਇਹ ਜੰਡਿਆਲਾ ਗੁਰੂ ਦੇ ਰਘੂਨਾਥ ਗਰਲਜ ਕਾਲਿਜ ਨੇੜੇ ਇੱਕ ਕਾਰ ਵਿੱਚ ਆ ਰਹੇ ਸਨ ਤਾਂ ਅੱਗਿਓ ਆ ਰਹੀ ਇੱਕ ਕਾਰ ਨੇ ਇਹਨਾ ਦੀ ਕਾਰ ਨੂੰ ਰੋਕ ਲਿਆ ਅਤੇ ਉਸ ਕਾਰ ਵਿੱਚ ਸਵਾਰ ਕਰੀਬ ਚਾਰ ਲੁਟੇਰਿਆ ਨੇ ਜਿੰਨਾ ਨੇ ਆਪਣੇ ਮੂੰਹ ਬੰਨੇ ਹੋਏ ਸਨ ਅਤੇ ਉਹਨਾ ਹੱਥਾ ਵਿੱਚ ਰਿਵਾਲਵਰ ਅਤੇ ਕਿਰਪਾਨਾਂ ਸਨ ਕਾਰ ਸਵਾਰ ਇਹਨਾ ਜੋੜਿਆ ਨੂੰ ਹਥਿਆਰ ਵਿਖਾ ਕੇ ਲੁੁੱਟ ਲਿਆ ਅਤੇ ਫਰਾਰ ਹੋ ਗਏ।ਦਵਾਰਕਾ ਦਾਸ ਨੇ ਦੱਸਿਆ ਕਿ ਲੁੱਟੇ ਗਏ ਸਮਾਨ ਵਿੱਚ 15 ਤੋਲੇ ਸੋਨਾ,ਸਵਾ ਲੱਖ ਰੁਪਏ ਨਕਦ ਅਤੇ ਸ਼ਗਨ ਵਾਲੇ ਹਾਰ ਸ਼ਾਮਲ ਹਨ।ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਨੂੰ ਇਸ ਬਾਰੇ ਇਤਲਾਹ ਦੇ ਦਿੱਤੀ ਗਈ ਹੈ ।ਐਸ.ਐਚ.ਓ ਦਵਿੰਦਰ ਸਿੰਘ ਬਾਜਵਾ ਨਾਲ ਸੰਪਰਕ ਕਰਨ ਤੇ ਉਹਨਾ ਦੱਸਿਆ ਕਿ ਉਹ ਇਸ ਸਬੰਧੀ ਬਰੀਕੀ ਨਾਲ ਜਾਂਚ ਕਰ ਰਹੇ ਹਨ। ਪੈਲਸ ਦੀ ਸੀ. ਸੀ. ਟੀ ਵੀ ਕੈਮਰੇ ਦੀ ਫੂਟਜ ਵਗੈਰਾ ਵੀ ਚੈਕ ਕਰ ਰਹੇ ਹਨ ਪਰ ਅਜੇ ਤੱਕ ਕੋਈ ਸੁਰਾਗ ਨਹੀ ਲੱਗ ਸਕਿਆ। ਪਰ ਬਹੁਤ ਜਲਦ ਹੀ ਦੋਸ਼ੀਆਂ ਦਾ ਪਤਾ ਲਗਾ ਕੇ ਉਹਨਾ ਨੂੰ ਸਲਾਖਾਂ ਪਿੱਛੇ ਡੱਕਿਆ ਜਾਵੇਗਾ।ਅਣਪਛਾਤੇ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ।ਸ਼ਹਿਰ ਵਾਸੀਆਂ ਦੀ ਪੁਲਿਸ ਕੋਲ ਮੰਗ ਹੈ ਕਿ ਸ਼ਹਿਰ ਵਿੱਚ ਪੁਲਿਸ ਗਸ਼ਤ ਤੇਜ ਕਰਵਾਈ ਜਾਵੇ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media