Wednesday, March 25, 2026

ਰੰਧਾਵਾ ਸਪੋਰਟਸ ਕਲੱਬ ਉਦੋਨੰਗਲ ਦੀ ਹਾਕੀ ਟੀਮ ਨੇ ਜਿੱਤ ਦੇ ਝੰਡੇ ਗੱਡੇ

PPN0603201610

ਮਹਿਤਾ ਚੌਂਕ, 6 ਮਾਰਚ (ਜੋਗਿੰਦਰ ਸਿੰਘ ਮਾਣਾ)- ਰੰਧਾਵਾ ਸਪੋਰਟਸ ਕਲੱਬ ਉਦੋਨੰਗਲ ਦੀ ਹਾਕੀ ਟੀਮ ਨੇ ਲਗਾਤਾਰ ਜਿੱਤਾਂ ਦਾ ਸਿਲਸਿਲਾ ਜਾਰੀ ਰੱਖਦਿਆਂ ਪਹਿਲਾਂ ਲਹਿਰਕਾ ਵਿਖੇ ਕਰਵਾਏ ਗਏ ਹਾਕੀ ਟੂਰਨਾਮੈਂਟ ਵਿੱਚ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਕੋਟਲੀ ਮੱਲੀਆਂ ਵਿਖੇ ਕੀਰਤ ਦੀ ਅਗਵਾਈ ਵਿੱਚ ਖੇਡੀ ਹਾਕੀ ਟੀਮ ਨੇ ਦੁਬਾਰਾ ਫਿਰ ਦੂਸਰਾ ਸਥਾਨ ਹਾਸਲ ਕਰਕੇ ਆਪਣੀ ਦਮਦਾਰ ਹਾਕੀ ਤਕਨੀਕ ਦਾ ਪ੍ਰਦਸ਼ਰਨ ਕੀਤਾ।ਇਸ ਮੌਕੇ ਕਲੱਬ ਪ੍ਰਧਾਨ ਗੁਰਦਵਿੰਦਰ ਸਿੰਘ ਰੰਧਾਵਾ, ਸਬ ਇੰਸਪੈਕਟਰ ਗੁਰਮੇਜ ਸਿੰਘ ਰੰਧਾਵਾ ਨੇ ਖਿਡਾਰੀਆਂ ਨੂੰ ਵਧਾਈ ਦੇ ਕੇ ਖਿਡਾਰੀਆਂ ਦਾ ਮਨੋਬਲ ਉਚਾ ਕੀਤਾ।ਇਸ ਮੌਕੇ ਆਤਮਬੀਰ ਸਿੰਘ, ਗੋਪੀ ਕਨੇਡਾ, ਕੋਚ ਰਘਬੀਰ ਸਿੰਘ, ਹਰਮਨ ਰੰਧਾਵਾ, ਦਵਿੰਦਰ ਸਿੰਘ, ਨਵ ਰੰਧਾਵਾ,ਕੁਲਬੀਰ ਸਿੰਘ ਰੰਧਾਵਾ,ਸਿਮੀ ਰੰਧਾਵਾ, ਗੁਰਮੰਜਲ ਲਾਡੀ,ਬਿੱਕਾ ਪੰਨੂ, ਕੀਰਤ ਦਬੁਰਜੀ, ਗੁਰਬਰਿੰਦਰ ਗੋਲੂ ਆਦਿ ਨੇ ਜੇਤੂ ਟੀਮ ਦੀ ਹੌਸਲਾ ਅਫਜਾਈ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply