ਪੱਟੀ, 7 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਪਿੰਡ ਆਸਲ ਵਿਖੇ ਆਮ ਆਦਮੀ ਪਾਰਟੀ ਦੀ ਮੀਟਿੰਗ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾ ਦੀ ਅਗਵਾਈ ਵਿਚ ਹੋਈ। ਇਸ ਮੋਕੇ ਤੇ ਰਣਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪਰਿਵਾਰ ਜੋੜੋ ਮੁਹਿੰਮ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ,ਜਿਸ ਦੇ ਤਹਿਤ ਪੰਜਾਬ ਦੇ ਲੱਖਾ ਲੋਕ ਦਿਲੋ ਆਮ ਆਦਮੀ ਪਾਰਟੀ ਨਾਲ ਜੁੜ ਚੁੱਕੇ ਹਨ।ਉਨ੍ਹਾਂ ਕਿਹਾ ਕਿ ਆਜ਼ਾਦੀ ਤੋ ਲੈ ਕੇ ਹੁਣ ਤੱਕ ਅਕਾਲੀ ਭਾਜਪਾ ਤੇ ਕਾਂਗਰਸ ਤੋ ਪੰਜਾਬ ਦੇ ਲੋਕ ਦੇ ਹੱਕ ਖਾ ਰਹੇ ਹਨ,ਪੰਜਾਬ ਵਿਚ ਇਨ੍ਹਾ ਪਾਰਟੀ ਨੇ ਲੁੱਟ-ਖਸੁੱਟ ਮਚਾਈ ਪਈ ਹੈ ।ਉਨ੍ਹਾ ਕਿਹਾ ਕਿ ਵਿਕਾਸ ਵਿਚ ਸਿਰਫ ਇਹ ਪਾਰਟੀਆ ਗਲੀਆ-ਨਾਲੀਆ ਤੱਕ ਹੀ ਸੀਮਿਤ ਰਹਿ ਗਈਆ ਹਨ,ਜਦਕਿ ਸਰਕਾਰ ਸਾਨੂੰ ਦੱਸਣ ਕਿ ਉਹ ਸਿੱਖਿਆ ਤੇ ਸਿਹਤ ਸੇਵਾਵਾਂ ਇਨ੍ਹਾ ਦੇ ਵਿਕਾਸ ਵਿਚ ਕਿਉ ਨਹੀ ਆਉਦੀਆ।ਇਸ ਮੋਕੇ ਬਲਜਿੰਦਰ ਸਿੰਘ ਕੈਰੋ, ਹਰਜੀਤ ਸਿੰਘ ਚੀਮਾ, ਸੁਖਜਿੰਦਰ ਸਿੰਘ ਚੀਮਾ, ਵਿਸ਼ਾਲ ਸ਼ਰਮਾਂ, ਬਲਵੰਤ ਸਿੰਘ ਪੱਟੀ, ਵਿਰਸਾ ਸਿੰਘ, ਗੁਰਸਾਹਿਬ ਸਿੰਘ, ਧਰਮ ਸਿੰਘ ਫੋਜੀ, ਸਵਰਨ ਸਿੰਘ, ਬੂਟਾ ਸਿੰਘ ਹੁਰਭਜਨ ਸਿੰਘ, ਕੁਲਦੀਪ ਸਿੰਘ, ਲੱਖਾ ਸਿੰਘ, ਮੁਖਤਿਆਰ ਸਿੰਘ, ਗੁਰਸੇਵਕ ਸਿੰਘ ਆਸਲ ਆਦਿ ਹਾਜ਼ਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media