Friday, July 5, 2024

ਹਰੀਕੇ ਵਿਖੇ ਅੱਜ ਹੋਵੇਗਾ ਨਗਰ ਕੀਰਤਨ ਦਾ ਨਿੱਘਾ ਸਵਾਗਤ ਜਥੇਦਾਰ ਭਾਟੀਆ

ਪੱਟੀ, 7 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਸ਼ੋ੍ਰਮਣੀ ਭਗਤ ਧੰਨਾ ਜੀ ਦਾ 600 ਸਾਲਾ ਜਨਮ ਦਿਹਾੜਾ ਜੋ ਕਿ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਗਮ ਦੇ ਤੌਰ ਤੇ ਭਗਤ ਜੀ ਦੇ ਜਨਮ ਅਸਥਾਨ ਧੂੰਆ ਕਲਾਂ ਰਜਸਥਾਨ ਵਿਖੇ ਮਨਾਇਆ ਜਾ ਰਿਹਾ ਹੈ।ਇਸ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ਾਲ ਨਗਰ ਕੀਰਤਨ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਗੁਰਦੁਆਰਾ ਰਾਮਸਰ ਸਾਹਿਬ ਅੰਮ੍ਰਿਤਸਰ ਤੋਂ ਰਵਾਨਾ ਹੋਵੇਗਾ।ਜੋ ਕਿ ਤਰਨਤਾਰਨ, ਸਰਹਾਲੀ ਤੋਂ ਹੁੰਦਾ ਹੋਇਆ ਹਰੀਕੇ ਪੁਜੇਗਾ। ਹਰੀਕੇ ਪਹੁੰਚਣ ਤੇ ਪੱਟੀ ਅਤੇ ਇਲਾਕੇ ਦੀ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।ਇਹ ਜਾਣਕਾਰੀ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋ.ਗੁ.ਪ੍ਰੰ.ਕਮੇਟੀ ਨੇ ਅਪਾਣੇ ਗ੍ਰਹਿ ਵਿਖੇ ਮੀਤ ਸਕੱਤਰ ਚਾਨਣ ਸਿੰਘ ਤੇ ਹੋਰ ਪ੍ਰਚਾਰਕਾਂ ਨਾਲ ਗਲਬਾਤ ਦੌਰਾਨ ਦਿਤੀ।ਉਹਨਾਂ ਦੱਸਿਆ ਕਿ ਇਸ ਸ਼ਤਾਬਦੀ ਸਬੰਧੀ ਸੰਗਤਾਂ ਵਿਚ ਬਹੁਤ ਜਿਆਦਾ ਉਤਸ਼ਾਹ ਪਾਇਆ ਜਾ ਰਿਹਾ ਹੈ।ਸੰਗਤਾਂ ਵੱਲੋਂ ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਥਾਂ-ਥਾਂ ਤੇ ਗੁਰੁ ਕੇ ਲ਼ੰਗਰ, ਚਾਹ ਦੇ ਲ਼ੰਗਰ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਦਾ ਖਾਸ ਇੰਤਜਾਮ ਕੀਤਾ ਜਾਵੇਗਾ।ਇਸ ਮੌਕੇ ਤੇ ਮੀਤ ਸਕੱਤਰ ਚਾਨਣ ਸਿੰਘ, ਹੀਰਾ ਸਿੰਘ ਮਨਿਹਾਲਾ, ਸੁਖਵੰਤ ਸਿੰਘ ਪ੍ਰਚਾਰਕ, ਨਿਰਮਲ ਸਿੰਘ ਢੋਟੀਆਂ, ਸੁਖਜਿੰਦਰ ਸਿੰਘ ਸਰਪੰਚ, ਅਮਰਜੀਤ ਸਿੰਘ ਐਚ.ਕੇ, ਰਜਿੰਦਰ ਸਿੰਘ, ਦੀਦਾਰ ਸਿੰਘ ਆਦਿ ਹਾਜਰ ਸਨ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply