Sunday, March 29, 2026

ਪਿੰਡ ਚੰਨਣਕੇ ਵਿਖੇ ਖਿਡਾਰੀਆਂ ਨੂੰ ਫੁੱਟਬਾਲ ਦੀਆਂ ਕਿੱਟਾ ਵੰਡੀਆਂ

PPN0903201616

ਚੌਂਕ ਮਹਿਤਾ, 9 ਮਾਰਚ (ਜੋਗਿੰਦਰ ਸਿੰਘ ਮਾਣਾ) – ਪੰਜਾਬ ਦੇ ਡਿਪਟੀ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਚਲਾਈ ਖੇਡਾਂ ਦੀ ਮੁਹਿੰਮ ਤਹਿਤ ਪਿੰਡ ਚੰਨਣਕੇ ਵਿਖੇ ਧੰਨ ਧੰਨ ਬਾਬਾ ਚੰਨਣ ਜੀ ਸਪੋਰਟਸ ਕਲੱਬ ਵੱਲੋਂ ਫੁੱਟਬਾਲ ਦੇ ਖਿਡਾਰੀਆਂ ਨੂੰ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਜੀ ਦੀ ਅਗਵਾਈ ਹੇਠ ਕਲੱਬ ਪ੍ਰਧਾਨ ਕੁਲਵਿੰਦਰ ਸਿੰਘ ਮਿੱਠਾ ਨੇ 35 ਦੇ ਕਰੀਬ ਖਿਡਾਰੀਆਂ ਨੂੰ ਬੂਟ, ਫੁੱਟਬਾਲ, ਕੂਪੀਆ, ਸਪੇਰਅ, ਗਲਬੱਜ਼ ਆਦਿ ਦੇ ਕੇ ਖਿਡਾਰੀਆਂ ਦਾ ਮਨੋਬਾਲ ਉਚਾ ਕੀਤਾ ।ਕਲੱਬ ਪ੍ਰਧਾਨ ਮਿੱਠਾ ਨੇ ਕਿਹਾ ਆਉਣ ਸਮੇ ਵਿੱਚ ਖੁਰਾਕ ਤੇ ਖੇਡਾਂ ਦੇ ਸਮਾਨ ਦੀ ਕੋਈ ਵੀ ਕਮੀ ਨਹੀ ਆਉਣ ਦਿਤੀ ਜਾਵੇਗੀ।ਇਸ ਮੌਕੇ ਬਾਬਾ ਸੁਖਵੰਤ ਸਿੰਘ ਨੇ ਪੱਤਰਕਾਰਾ ਨਾਲ ਵਿਸ਼ੇਸ਼ ਮਿਲਣੀ ਕਰਦਿਆ ਦੱਸਿਆ ਕਿ ਪਿਛਲੀ ਦਿਨੀਂ ਪਿੰਡ ਵਿੱਚ ਹੋਏ ਸ੍ਰ. ਤਾਰਾ ਸਿੰਘ ਫੱਟਬਾਲ ਟੂਰਨਾਂਮੈਂਟ ਵਿੱਚ ਪਹੁੰਚੇ ਮੰਤਰੀ ਸ੍ਰ ਮਜੀਠੀਆ ਵੱਲੋ ਕਲੱਬ ਨੂੰ ਦਿਤੀ ਨਗਦ ਰਾਸ਼ੀ 25000 ਹਜ਼ਾਰ ਨਾਲ ਖਿਡਾਰੀਆਂ ਨੂੰ ਕਿੱਟਾਂ ਵੰਡੀਆਂ।ਇਸ ਮੌਕੇ ਖਿਡਾਰੀਆਂ ਦੇ ਚਿਹਰੇਆਂ ‘ਤੇ ਬਹੁਤ ਭਾਰੀ ਰੌਣਕ ਸੀ ਤੇ ਸ੍ਰ. ਮਜੀਠੀਆ ਵੱਲੋ ਸਟੇਡੀਅਮ ਬਣਾਉਣ ਦਾ ਜੋ ਐਲਾਨ ਕੀਤਾ ਸੀ ਉਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਆਪਣੀ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਸਟੇਡੀਅਮ ਨੂੰ ਜਲਦੀ ਤੋ ਜਲਦੀ ਬਣਾਇਆ ਜਾਵੇ।ਇਸ ਮੌਕੇ ਕੁਲਵੰਤ ਸਿੰਘ, ਗੁਲਾਬ ਸਿੰਘ, ਕੋਚ ਜੁਗਰਾਜ ਸਿੰਘ, ਕਾਬਲ ਸਿੰਘ ਕੋਚ ਆਦਿ ਖਿਡਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …

Leave a Reply