Sunday, March 29, 2026

ਨਾਮਾਤਰ ਪੈਨਸ਼ਨ ਦੇ ਨਾਂਅ ‘ਤੇ ਬੁਜੁਰਗਾਂ ਦਾ ਤਿਰਸਕਾਰ ਕਰ ਰਹੀ ਹੈ ਅਕਾਲੀ-ਭਾਜਪਾ ਸਰਕਾਰ -ਰਿੰਟੂ

PPN0903201619

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਹਲਕਾ ਉੱਤਰੀ ਤੋਂ ਕਾਂਗਰਸ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਪੰਜਾਬ ਦੀ ਸੱਤਾ ਵਿੱਚ ਕਾਬਜ਼ ਅਕਾਲੀ-ਭਾਜਪਾ ਸਰਕਾਰ ਬੁਢਾਪਾ ਪੈਂਸ਼ਨ ਦੇ ਨਾਂਅ ‘ਤੇ ਬੁਜੁਰਗਾਂ ਦਾ ਤਿਰਸਕਾਰ ਕਰ ਰਹੀ ਹੈ। ਸਿਰਫ 250 ਰੁਪਏ ਦੀ ਪੈਂਸ਼ਨ ਦੇਣ ਵਾਲੀ ਅਕਾਲੀ-ਭਾਜਪਾ ਸਰਕਾਰ, ਉਸ ਨੂੰ ਵੀ ਸਮੇਂ ‘ਤੇ ਉਪਲਬੱਧ ਕਰਵਾਉਣ ਵਿੱਚ ਅਸਫਲ ਹੈ, ਇਹੀ ਕਾਰਣ ਹੈ ਕਿ ਕਈ-ਕਈ ਮਹੀਨਿਆਂ ਤਕ ਉਨਾਂ ਨੂੰ ਪੈਂਸ਼ਨਾ ਨਹੀਂ ਮਿਲ ਪਾਉਾਂਦੀਆ ਤੇ ਬੁਜੁਰਗਾਂ ਨੂੰ ਬੈਂਕਾ ਦੇ ਧੱਕੇ ਖਾਣ ਲਈ ਛੱਡ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਬੁਜੁਰਗ ਸਾਡਾ ਸਰਮਾਇਆ ਹਨ ਅਤੇ ਹੁਣ ਉਨਾਂ ਦੇ ਦਿਨ ਫਿਰਨ ਵਾਲੇ ਹਨ ਕਿਉਂਕਿ ਆਉਣ ਵਾਲੀਆਂ ਵਿਧਾਨ ਸਭਾ ਚੌਣਾਂ ਅਕਾਲੀ-ਭਾਜਪਾ ਸਰਕਾਰ ਨੂੰ ਪ੍ਰਦੇਸ਼ ਦੀ ਜਨਤਾ ਸੱਤਾ ਤੋਂ ਬਾਹਰ ਦਾ ਰਾਸਤਾ ਵਿਖਾਉਣ ਵਾਲੀ ਹੈ ਅਤੇ ਕਾਂਗਰਸ ਆਉਣ ਵਾਲੀ ਹੈ। ਜਿਵੇਂ ਹੀ ਪੰਜਾਬ ਵਿੱਚ ਕਾਂਗਰਸ ਦਾ ਰਾਜ ਹੋਵੇਗਾ ਤਾਂ ਬੁਜੁਰਗਾਂ ਨੂੰ 250 ਰੁਪਏ ਦੀ ਜਗਾ2 ਹਜਾਰ ਰੁਪਏ ਪੈਂਸ਼ਨ ਦਿੱਤੀ ਜਾਵੇਗੀ ਅਤੇ ਉਹ ਵੀ ਸਮੇਂ ਸਿਰ।
ਰਿੰਟੂ ਨੇ ਅੱਜ ਰਤਨ ਸਿੰਘ ਚੌਂਕ ਸਿਥਕ ਲੋਕ ਲਹਿਰ ਜੰਝ ਘਰ ਦੇ ਵਿਕਾਸ ਕਾਰਜ ਦੇ ਲਈ 2 ਲੱਖ ਰੁਪਏ ਅਤੇ ਨੌਸ਼ਹਿਰਾ ਖੁਰਦ ਦੀ ਧਰਮਸ਼ਾਲਾ ਦੇ ਵਿਕਾਸ ਦੇ ਲਈ 1 ਲੱਖ ਰੁਪਏ ਦੀ ਗ੍ਰਾਂਟ ਐਮ.ਪੀ ਫੰਡ ‘ਚੋਂ ਉਪਲਬੱਧ ਕਰਵਾਈ।ਉਨਾਂ ਕਿਹਾ ਕਿ ਅਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਹੈ, ਫਿਰ ਵੀ ਗ੍ਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਜਾ ਰਹੀ । ਇਸ ਮੌਕੇ ‘ਤੇ ਸਾਬਕਾ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਿਦੇਵ ਸ਼ਰਮਾ, ਬੌਬੀ ਹੰਸ, ਮਲੂਕ ਸਿੰਘ, ਕਰਮਚੰਦ, ਗੁਰਦੀਪ, ਲਾਟੂ ਪ੍ਰਧਾਨ, ਤਰਸੇਮ, ਕਵਿ, ਲਵਲੀ, ਕਮਲਾ ਪ੍ਰਧਾਨ ਆਦਿ ਹਾਜਿਰ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply