ਸੰਦੌੜ, 10 ਮਾਰਚ (ਹਰਮਿੰਦਰ ਭੱਟ ਸਿੰਘ)- ਨੇੜਲੇ ਪਿੰਡ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੀ ਮੀਤ ਪ੍ਰਧਾਨ ਬੀਬੀ ਰਜੀਆ ਸੁਲਤਾਨਾ ਨੇ ਦਸੌਂਧਾ ਸਿੰਘ ਵਾਲਾ ਵਿਖੇ ਯੂਥ ਕਾਂਗਰਸੀ ਆਗੂ ਸੁੱਖਾ ਧਾਲੀਵਾਲ ਦੇ ਗ੍ਰਹਿ ਵਿਖੇ ਯੂਥ ਵਰਕਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਦਾ ਭਵਿੱਖ ਕੇਵਲ ਕਾਂਗਰਸ ਪਾਰਟੀ ਵਿਚ ਹੀ ਸੁਰੱਖਿਅਤ ਹੈ ਜਦਕਿ ਅਕਾਲੀ ਦਲ ਨੇ ਹਮੇਸਾ ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੈਲੇ ਨਸਿਆਂ ਦੇ ਜਾਲ ਲਈ ਅਕਾਲੀ ਭਾਜਪਾ ਸਰਕਾਰ ਸਿੱਧੇ ਤੌਰ ਤੇ ਜਿੰਮੇਵਾਰ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਸਰਕਾਰ ਆਉਣ ਤੇ ਪੰਜਾਬ ਦੇ ਹਰ ਘਰ ਵਿਚ ਇਕ ਨੌਜਵਾਨ ਨੂੰ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲੋਕ ਕਾਂਗਰਸ ਪਾਰਟੀ ਨੂੰ ਬਹੁਮਤ ਨਾਲ ਜਿਤਾ ਕੇ ਸਰਕਾਰ ਬਣਾਉਣ ਦਾ ਮੌਕਾ ਦੇਣ ਤਾਂ ਜੋ ਪੰਜਾਬ ਨੂੰ ਮੁੜ ਤੋਂ ਰੰਗਲਾ ਸੂਬਾ ਬਣਾਇਆ ਜਾ ਸਕੇ।ਇਸ ਮੌਕੇ ਸੁੱਖਾ ਧਾਲੀਵਾਲ, ਜਸਪਾਲ ਸਿੰਘ ਸੇਖੋਂ ਝਨੇਰ, ਸਾਬਕਾ ਸਰਪੰਚ ਕਰਮ ਸਿੰਘ, ਬਲਜੀਤ ਸਿੰਘ, ਡਾ. ਬਲਦੀਪ ਵਾਲੀਆ, ਤਾਜ ਮੁਹੰਮਦ, ਬਿੱਟੂ ਧਾਲੀਵਾਲ, ਟਿੰਪੀ ਧਾਲੀਵਾਲ, ਹਰਦੀਪ ਸਿੰਘ, ਬੀਤ ਬੱਬੂ, ਰਵੀ ਵਾਲੀਆ, ਜੀਤ ਸਿੱਧੂ, ਪੱਪੂ ਸੰਦੌੜ, ਰੋਜਾ ਲਾਹੌਰੀਆ, ਬਾਵਾ ਸਿੱਧੂ, ਚਰਨਜੀਤ ਸਿੰਘ, ਸਾਬਕਾ ਪੰਚ ਬਿੱਕਰ ਸਿੰਘ, ਹਰਨੇਕ ਸਿੰਘ, ਨੰਬਰਦਾਰ ਦਰਸਨ ਸਿੰਘ, ਹੇਮ ਰਾਜ, ਬਲਬੀਰ ਸਿੰਘ, ਹਰਬੰਸ ਸਿੰਘ ਮਰੜ, ਮਹਿੰਦਰ ਕੌਰ,ਰੌਸਨ ਖਾਂ ਧਲੇਰ, ਸੁਖਬੀਰ ਸਿੰਘ ਸਾਹੀ ਕਸਬਾ ਭੁਰਾਲ ਸੂਬਾ ਸਕੱਤਰ ਆਦਿ ਹਾਜਰ ਸਨ।
Check Also
ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ
ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media