Tuesday, April 14, 2026

ਨੌਜਵਾਨ ਸਪੋਰਟਸ ਕਲੱਬ ਸ਼ੇਰਗੜ੍ਹ ਚੀਮਾ ਨੂੰ ਦਿੱਤੀ ਵਿੱਤੀ ਸਹਾਇਤਾ

PPN1303201605

ਸੰਦੌੜ, 13 ਮਾਰਚ (ਹਰਮਿੰਦਰ ਭੱਟ ਸਿੰਘ)- ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਦੀ ਅਕਾਲੀ ਦਲ ਭਾਜਪਾ ਸਰਕਾਰ ਨੇ ਵੱਖ-ਵੱਖ ਖੇਡਾਂ ਜਿਵੇਂ ਕਿ ਕਬੱਡੀ, ਵਾਲੀਬਾਲ, ਫੁੱਟਬਾਲ ਅਤੇ ਹਾਕੀ ਆਦਿ ਦੇ ਪੰਜਾਬ ਪੱਧਰ ਦੇ ਮੁਕਾਬਲੇ ਕਰਵਾ ਕੇ ਖਿਡਾਰੀਆਂ ਨੂੰ ਲੱਖਾਂ ਦੇ ਇਨਾਮ ਅਤੇ ਨੌਕਰੀਆਂ ਦਿੱਤੀਆਂ ਹਨ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਮੁਹੰਮਦ ਇਜਹਾਰ ਆਲਮ ਨੇ ਨੌਜਵਾਨ ਸਪੋਰਟਸ ਐਂਡ ਵੈਲਫੇਅਰ ਕਲੱਬ ਸ਼ੇਰਗੜ੍ਹ ਚੀਮਾ ਦੇ ਮੈਂਬਰਾਂ ਨੂੰ 30 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਦਾ ਚੈਕ ਦੇਣ ਮੌਕੇ ਬੋਲਦਿਆਂ ਕੀਤਾ।ਜਨਾਬ ਆਲਮ ਨੇ ਅੱਗੇ ਕਿਹਾ ਕਿ ਨੌਜਵਾਨਾਂ ਦਾ ਅਕਾਲੀ ਦਲ ਦੇ ਪ੍ਰਤੀ ਵਿਸ਼ਵਾਸ਼ ਦਿਨੋਂ ਦਿਨ ਵੱਧ ਰਿਹਾ ਹੈ ਕਿਉਂਕਿ ਜਿੰਨੇ ਕੰਮ ਨੌਜਵਾਨਾਂ ਦੀ ਭਲਾਈ ਦੇ ਲਈ ਅਕਾਲੀ ਦਲ ਨੇ ਕੀਤੇ ਹਨ, ਉਹ ਆਪਣੇ ਆਪ ਵਿਚ ਰਿਕਾਰਡ ਹਨ।ਇਸ ਮੌਕੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਅਕਾਲੀ ਦਲ ਦੇ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ ਕਲਾਂ, ਭਗਵਾਨ ਸਿੰਘ ਮਾਣਕੀ, ਵੈਦ ਨਰਿੰਦਰ ਸਿੰਘ ਦੁਲਮਾਂ, ਮਨਦੀਪ ਸਿੰਘ ਖੁਰਦ, ਦਲਜੀਤ ਸਿੰਘ ਟਰਾਂਸਪੋਰਟਰ, ਰਣਜੀਤ ਸਿੰਘ ਜੀਤ, ਬਲਜਿੰਦਰ ਸਿੰਘ ਚੀਮਾ, ਦੀਪ ਲਵ, ਕਬੱਡੀ ਖਿਡਾਰੀ ਗੋਲਡੀ ਚੀਮਾ, ਜਸਪਾਲ ਸਿੰਘ ਪਾਲਾ, ਮਨਜਿੰਦਰ ਸਿੰਘ ਸਮੇਤ ਕਲੱਬ ਮੈਂਬਰ ਅਤੇ ਪਿੰਡ ਵਾਸੀ ਆਦਿ ਹਾਜਰ ਸਨ।

Check Also

ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ

ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …

Leave a Reply