
ਮਾਲੇਰਕੋਟਲਾ, 13 ਮਾਰਚ (ਹਰਮਿੰਦਰ ਭੱਟ ਸਿੰਘ)- ਇੰਡੀਅਨ ਯੂਨੀਅਨ ਮੁਸਲਿਮ ਲੀਗ ਸਟੇਟ ਪੰਜਾਬ ਦੀ ਇੱਕ ਜਰੂਰੀ ਮੀਟਿੰਗ ਸੂਬਾ ਪ੍ਰਧਾਨ ਸ਼੍ਰੀ ਮਹਿਮੂਦ ਅਹਿਮਦ ਥਿੰਦ ਦੀ ਪ੍ਰਧਾਨਗੀ ਹੇਠ ਸਥਾਨਕ ਪਾਰਟੀ ਦਫਤਰ ਵਿੱਚ ਹੋਈ। ਇਸ ਮੀਟਿੰਗ ਵਿੱਚ ਪੰਜਾਬ ਭਰ ਦੇ ਅਹੁਦੇਦਾਰਾਂ ਤੇ ਮੈਬਰਾਂ ਨੇ ਭਾਗ ਲਿਆ। ਮੀਟਿੰਗ ਦੀ ਸ਼ੁਰੂਆਤ ਸ਼ਮੀਮ ਬੁਖਾਰੀ ਵਲੋਂ ਕੁਰਆਨ-ਏ-ਪਾਕ ਦੀ ਸੂਰਤ ਪੜ੍ਹ ਕੇ ਕੀਤੀ ਗਈ। ਇਸ ਮੀਟਿੰਗ ਵਿੱਚ ਇੰਡੀਅਨ ਯੂਨੀਅਨ ਮੁਸਲਿਮ ਲੀਗ ਵੱਲੋਂ ਚਲਾਈ ਗਈ ਸ਼ਰੀਅਤ ਬਚਾਉ ਮੁਹਿੰਮ ਤਹਿਤ ਪੂਰੇ ਦੇਸ਼ ਅੰਦਰ ਇੱਕ ਕਰੋੜ ਲੋਕਾਂ ਦੇ ਦਸਤਖਤ ਕਰਵਾ ਕੇ ਆਰਟੀਕਲ 44 ਨੂੰ ਸੰਵਿਧਾਨ ਵਿਚੋਂ ਖਤਮ ਕਰਵਾਉਣ ਲਈ ਰਾਸ਼ਟਰਪਤੀ ਨੂੰ ਮੈਮੋਰੰਡਮ ਦੇਣ ਲਈ ਪੰਜਾਬ ਯੁਨਿਟ ਵਲੋਂ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਦੀ ਰਹਿਨੁਮਾਈ ਹੇਠ 80,000 ਲੋਕਾਂ ਦੇ ਦਸਤਖਤ ਨੈਸ਼ਨਲ ਬਾਡੀ ਨੂੰ ਭੇਜੇ ਗਏ। ਇਸ ਮੌਕੇ ਤੇ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਆਰਟੀਕਲ 44 (ਸਾਂਝੇ ਸਿਵਲ ਕੋਡ) ਨੂੰ ਖਤਮ ਕਰਾਉਣ ਅਤੇ ਧਾਰਮਿਕ ਘੱਟ ਗਿਣਤੀਆਂ ਦੇ ਪ੍ਰਸਨਲ ਲਾਅ ਨੂੰ ਬਚਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਸੀ।ਜਦੋਂ ਵੀ ਪਾਰਲੀਮੈਂਟ ਵਿੱਚ ਘੱਟ ਗਿਣਤੀ ਲੋਕਾਂ ਦੇ ਖਿਲਾਫ ਕੋਈ ਵੀ ਬਿੱਲ ਪਾਸ ਹੋਣ ਲਈ ਆਇਆ ਹੈ ਤਾਂ ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਹਮੇਸ਼ਾਂ ਉਸ ਦਾ ਡਟ ਕੇ ਵਿਰੋਧ ਕੀਤਾ ਹੈ ਜਿਸ ਦਾ ਨਤੀਜਾ ਇਹ ਨਿਕਲਦਾ ਰਿਹਾ ਹੈ ਕਿ ਉਹ ਬਿੱਲ ਪਾਸ ਨਹੀਂ ਹੋਣ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਮੁਹੰਮਦ ਲਾਹੌਰੀ, ਜਿਲ੍ਹਾ ਪ੍ਰਧਾਨ ਮਾਨਸਾ ਤੇਜਾ ਖਾਨ, ਮਿਠੂ ਮੁਹੰਮਦ ਪ੍ਰਧਾਨ ਬਰਨਾਲਾ, ਮੁਹੰਮਦ ਇਰਫਾਨ ਸਾਬਰੀ ਪ੍ਰਧਾਨ ਲੁਧਿਆਣਾ, ਮੁਹੰਮਦ ਇਮਰਾਨ ਰਾਏਕੋਟ, ਮੁਹੰਮਦ ਯਾਮੀਨ ਪ੍ਰਧਾਨ ਸੰਗਰੂਰ, ਸਾਰਾ ਬੇਗਮ ਪ੍ਰਧਾਨ ਮਹਿਲਾ ਵਿੰਗ ਨੇ ਵੀ ਸੰਬੌਧਨ ਕੀਤਾ।ਇਹਨਾਂ ਬੁਲਾਰਿਆਂ ਤੋਂ ਇਲਾਵਾਂ ਪੰਜਾਬ ਦੇ ਵੱਖ-ਵੱਖ ਜਿਲ਼੍ਹਿਆਂ ਤੋਂ ਆਏ ਇੰਡੀਅਨ ਯੂਨੀਅਨ ਮੁਸਲਿਮ ਲੀਗ ਪੰਜਾਬ ਦੇ ਮੈਂਬਰਾਂ ਨੇ ਸ਼ਿਰਕਤ ਕੀਤੀ, ਜਿਨ੍ਹਾਂ ਵਿੱਚ ਮੁਹੰਮਦ ਸਲੀਮ ਮੀਤ ਪ੍ਰਧਾਨ ਪੰਜਾਬ, ਮਨਸਾ ਖਾਨ, ਮਹਿਬੂਬ ਅਖਤਰ, ਮੁਹੰਮਦ ਹਲੀਮ ਸੈਕਟਰੀ ਪੰਜਾਬ, ਮੁਹੰਮਦ ਸ਼ਫੀਕ ਕੈਸ਼ੀਅਰ ਪੰਜਾਬ, ਮੁਹੰਮਦ ਰਿਆਜ ਜੁਆਇਟ ਕੈਸ਼ੀਅਰ ਪੰਜਾਬ, ਮੁਹੰਮਦ ਅਖਤਰ, ਨਾਜਰ ਅਲੀ ਸ਼ੇਖ, ਤੇਜਪਾਲ ਵਰਮਾ, ਮੁਹੰਮਦ ਯੂਸਫ ਸ਼ਹਿਰੀ ਪ੍ਰਧਾਨ, ਸ਼ਮੀਮ ਬੁਖਾਰੀ ਪ੍ਰੈਸ ਸੈਕਟਰੀ ਮਾਲੇਰਕੋਟਲਾ, ਅਬਦੁਲ ਰਸ਼ੀਦ, ਮੁਹੰਮਦ ਇਰਸ਼ਾਦ, ਸਾਬਰ ਅਲੀ, ਮੁਹੰਮਦ ਸ਼ਹਿਜਾਦ, ਮੁਹੰਮਦ ਸ਼ਕੀਲ ਇਸ਼ਫਾਕ, ਅਰਸ਼ਦ ਅਲੀ, ਹਾਜੀ ਮੁਹੰਮਦ ਸ਼ਗੀਰ, ਮੇਹਰਦੀਨ ਅਤੇ ਮਹਿਬੂਬ ਅਨਸਾਰੀ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media