Friday, July 17, 2026

ਆਬਾਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਸਫਾਈ ਕੀਤੀ

PPN1503201518

ਮਾਲੇਰਕੋਟਲਾ, 15 ਮਾਰਚ (ਹਰਮਿੰਦਰ ਭੱਟ ਸਿੰਘ)- ਆਬਾਨ ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਅਤੇ ਸਮੂਹ ਸਟਾਫ ਵੱਲੋਂ ਸਵੱਛਤਾ ਅਭਿਆਨ ਚਲਾਇਆ ਗਿਆ। ਜਿਸ ਵਿੱਚ ਸਮੂਹ ਸਟਾਫ ਅਤੇ ਵਿਦਿਆਰਥੀਆ ਨੇ ਮਿਲ ਕੇ ਸਕੂਲ ਦੇ ਆਲੇ ਦੁਆਲੇ ਵਾਲੀ ਜਗ੍ਹਾ ਦੀ ਸਫਾਈ ਕੀਤੀ। ਵਿਦਿਆਰਥੀਆਂ ਨੇ ਮਾਲੇਰਕੋਟਲਾ, ਮਾਨਾ ਲਿੰਕ ਰੋਡ ਵਿੱਚ ਪਏ ਟੋਟਿਆਂ ਨੂੰ ਮਿੱਟੀ ਪਾ ਕੇ ਭਰਿਆ, ਅਤੇ ਸੜਕ ਦੇ ਆਲੇ ਦੁਆਲੇ ਤੋਂ ਕੂੜੇ ਦੇ ਢੇਰ ਚੁੱਕੇ ਅਤੇ ਸਫਾਈ ਦੇ ਨਾਲ ਨਾਲ ਰੋਡ ਦੇ ਨਾਲ ਲਗਦੀ ਜਗ੍ਹਾ ਅਤੇ ਸਕੂਲ ਵਿੱਚ ਰੁੱਖ ਲਗਾਏ। ਸਕੂਲ ਦੇ ਡਾਇਰੈਕਟਰ ਮੁਹੰਮਦ ਅਸ਼ਰਫ਼ ਅਤੇ ਸਕੂਲ ਦੇ ਸਟਾਫ਼ ਮੈਂਬਰ ਅਬਦੁਲ ਮਜੀਦ, ਮੁਹੰਮਦ ਅਰਸ਼ਦ ਤੇ ਮੁਹੰਮਦ ਸ਼ਫੀਕ, ਗੁਰਪ੍ਰੀਤ ਸਿੰਘ, ਯਸ਼ਪ੍ਰੀਤ ਕੌਰ ਅਤੇ ਖਾਸ ਤੌਰ ਤੇ ਮਨਪ੍ਰੀਤ ਕੌਰ ਬਧੇਸਰ ਸਮਾਜ ਸੇਵਿਕਾ ਵੀ ਉਚੇਚੇ ਤੌਰ ਤੇ ਬੱਚਿਆਂ ਦੀ ਇਸ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੀ ਮੁਹਿੰਮ ਵਿੱਚ ਹਿੱਸਾ ਲਿਆ। ਇਸ ਸਫਾਈ ਮੁਹਿੰਮ ਵਿੱਚ ਵਿਦਿਆਰਥੀਆ ਨੇ ਵਧ ਚੜ ਕੇ ਯੋਗਦਾਨ ਪਾਇਆ ਅਤੇ ਆਪਣਾਆਲਾ ਦੁਆਲਾ ਸਾਫ ਅਤੇ ਬੇਹਤਰ ਬਣਾਉਣ ਦਾ ਪ੍ਰਣ ਲਿਆ। ਲੋਕਾਂ ਨੂੰ ਵੀ ਇਸ ਮੁਹਿੰਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਤਾਂ ਕਿ ਅਸੀ ਸਾਫ-ਸੁਥਰੇ ਵਾਤਾਵਰਣ ਵਿਚ ਰਹਿ ਸਕੀਏ ਅਤੇ ਬਿਮਾਰੀਆ ਤੋਂ ਬਚਿਆ ਜਾ ਸਕੀਏ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply