Thursday, July 16, 2026

ਉੱਚੀ ਆਵਾਜ਼ ਵਿੱਚ ਗੀਤ, ਪ੍ਰੈਸ਼ਰ ਹਾਰਨ ਤੇ ਸਿਲੰਸਰ ਦੇ ਪਟਾਕਿਆਂ ਤੋਂ ਤੰਗ ਹਨ ਦੁਕਾਨਦਾਰ

PPN1503201519

ਸੰਦੌੜ, 15 ਮਾਰਚ (ਹਰਮਿੰਦਰ ਭੱਟ ਸਿੰਘ)- ਕਸਬੇ ਸੰਦੌੜ ਵਿਖੇ ਵਾਹਨਾਂ ਤੇ ਬੇਰੋਕ ਉੱਚੀ ਆਵਾਜ਼ ਵਿਚ ਗੀਤ, ਹਾਰਨ ਅਤੇ ਸਲੰਸਰਾਂ ਦੇ ਪਟਾਕੇ ਮਾਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਤੇ ਛੋਟੀ ਉਮਰ ਦੇ ਖ਼ਾਸਕਰ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਟ੍ਰਿਪਲ ਸਵਾਰੀ ਸਮੇਤ ਵਾਹਨਾਂ ਦੀ ਵਰਤੋਂ ਬੇਰੋਕ ਕੀਤੀ ਜਾ ਰਹੀ ਹੈ ਇਸੇ ਕਾਰਨ ਜਿੱਥੇ ਰਾਹਗੀਰਾਂ ਨੂੰ ਅਤੇ ਦੁਕਾਨਦਾਰਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਤੇਜ਼ ਰਫ਼ਤਾਰ, ਹਾਰਨ ਤੇ ਉੱਚੀ ਗੀਤਾਂ ਦੀ ਆਵਾਜ਼ ਜਿੱਥੇ ਵਡੇਰੀ ਉਮਰ ਦੇ ਲੋਕ ਤੇ ਛੋਟੇ ਬੱਚਿਆਂ ਨੂੰ ਇੱਕ ਦਮ ਡਰਾ ਦਿੰਦੇ ਹਨ, ਉੱਥੇ ਨਾਲ ਹੀ ਸੜਕ ‘ਤੇ ਚੱਲ ਰਹੇ ਹੋਰ ਵਾਹਨ ਚਾਲਕਾਂ ਲਈ ਹਾਦਸੇ ਦਾ ਕਾਰਨ ਵੀ ਬਣਦਾ ਜਾ ਰਿਹਾ ਹੈ। ਵੱਧ ਰਹੇ ਹਾਦਸੇ ਅਤੇ ਸੜਕੀ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ੰ ਵਾਹਨਾਂ ‘ਤੇ ਲੱਗੇ ਪ੍ਰੈਸ਼ਰ ਹਾਰਨ, ਸਲੰਸਰੀ ਪਟਾਕੇ ਤੇ ਉੱਚੀ ਆਵਾਜ਼ ਦੇ ਸਾਊਂਡ ਸਿਸਟਮ ਤੇ ਰੋਕ ਲਗਾਉਣ ਲਈ ਜਲਦ ਕੋਈ ਸਖ਼ਤ ਕਾਰਵਾਈ ਕੀਤੀ ਜਾਵੇ।

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply