
ਸੰਦੌੜ, 15 ਮਾਰਚ (ਹਰਮਿੰਦਰ ਭੱਟ ਸਿੰਘ)- ਪੰਜਾਬ ਵਿਧਾਨ ਸਭਾ ਬਜਟ ਪੇਸ਼ ਕੀਤਾ ਗਿਆ। ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਨੋਜਵਾਨਾਂ, ਮਹਿਲਾਵਾਂ ਅਤੇ ਕਿਸਾਨਾਂ ਨੂੰ ਲੁਭਾਉਣ ਲਈ ਕਈ ਐਲਾਨ ਕੀਤੇ ਹਨ। ਇਸ ਬਜ਼ਟ ਦੇ ਸਹਾਰੇ ਅਕਾਲੀ ਸਰਕਾਰ ਨੇ 2016-17 ਵਿੱਚ ਵਿਕਾਸ ਦਰ 7 ਫੀਸਦੀ ਦਾ ਟੀਚਾ ਰੱਖਿਆ ਹੈ। ਆਉ ਜਾਣਦੇ ਹਾਂ ਬਜਟ ਵਿੱਚ ਕਿਸਾਨਾਂ ਲਈ ਕੀ ਐਲਾਨ ਕੀਤੇ ਗਏ ਹਨ।
-ਕਿਸਾਨਾਂ ਲਈ ਪੈਨਸ਼ਨ ਸਕੀਮ ਅਤੇ ਮੁਹਾਲੀ ‘ਚ 20 ਕਰੋੜ ਦੀ ਲਾਗਤ ਨਾਲ ਬਣੇਗਾ ਕਿਸਾਨ ਵਿਕਾਸ ਚੈਂਬਰ।
-ਕਪਾਹ ਤੇ ਹੋਰ ਧਾਗਿਆਂ ‘ਤੇ ਟੈਕਸ 6.05 ਫੀਸਦੀ ਤੋਂ ਘਟਾ ਕੇ 3.63 ਫੀਸਦ ਕਰਨ ਦਾ ਐਲਾਨ।
-ਕਿਸਾਨਾਂ ਲਈ ਪ੍ਰੋਵੀਡੈਂਟ ਫੰਡ ਤੇ ਪੈਨਸ਼ਨ ਸਕੀਮ ਦਾ ਐਲਾਨ ਅਤੇ ਅਜਿਹਾ ਕਰਨ ਵਾਲਾ ਪੰਜਾਬ ਪਹਿਲਾ ਸੂਬਾ ਹੋਵਗਾ।
-ਭਗਤ ਪੂਰਨ ਸਿੰਘ ਬੀਮਾ ਯੋਜਨਾ’ ਤਹਿਤ 11 ਲੱਖ ਕਿਸਾਨਾਂ ਦਾ ਬੀਮਾ
-ਟਿਊਬਵੈੱਲ ਕੁਨੈਕਸ਼ਨ ਵੰਡੇ ਜਾਣ ਦਾ ਐਲਾਨ
-5 ਏਕੜ ਤੱਕ ਦੇ ਕਿਸਾਨਾਂ ਨੂੰ 50 ਹਜ਼ਾਰ ਤੱਕ ਦਾ ਲੋਨ ਮਿਲੇਗਾ ਅਤੇ 4 ਫੀਸਦੀ ਤੱਕ ਵਿਆਜ਼ ਸਰਕਾਰ ਝੱਲੇਗੀ
-ਹੁਣ ਪੰਜਾਬ ‘ਚ ਸ਼ਹਿਦ ਉਤਪਾਦਨ ‘ਤੇ ਟੈਕਸ ਮੁਆਫ ਹੋਵੇਗਾ।
-ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਲਈ 10 ਕਰੋੜ ਰੁਪਏ।
-ਫੂਡ ਪ੍ਰੋਸੈਸਿੰਗ ਇੰਡਸਟਰੀ ਜਿਹੜੀ ਅਕਤੂਬਰ 2015 ਦੇ ਬਾਝਅਦ ਲੱਗੀ ਹੈ ਉਸ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਇਸਤੋਂ ਇਲਾਵਾ ਪਿੰਡਾਂ ਲਈ
-ਸਾਂਝੇ ਸਮਸ਼ਾਨ ਘਾਟ ਵਾਲੇ ਪਿੰਡਾ ਲਈ 5 ਲੱਖ ਰੁਪਏ
-200 ਸਮਾਰਟ ਪਿੰਡ ਜਿਨ੍ਹਾਂ ‘ਚ 4ਜੀ ਕੁਨੈਕਸ਼ਨ ਹੋਵੇਗਾ
Punjab Post Daily Online Newspaper & Print Media