Saturday, July 18, 2026

ਲੜਕੀ ਦੇ ਜਨਮ ‘ਤੇ ਫ਼ੀਸ ਨਾ ਲੈਣ ਦੀ ਮੁਹਿੰਮ ਚਲਾ ਰਹੀ ਡਾਕਟਰ ਸ਼ਿਪਰਾ

PPN1503201520

ਸੰਦੌੜ, 15 ਮਾਰਚ (ਹਰਮਿੰਦਰ ਭੱਟ ਸਿੰਘ)- ਇੱਕ ਪਾਸੇ ਜਿੱਥੇ ਫ਼ੀਸ ਨਾ ਮਿਲਣ ‘ਤੇ ਹਸਪਤਾਲ ਵਾਲੇ ਮਰੀਜ਼ ਦੀ ਲਾਸ਼ ਜ਼ਬਤ ਕਰ ਲੈਣ ਦੇ ਮਾਮਲੇ ਸਾਹਮਣੇ ਆਉਂਦੇ ਹਨ, ਉੱਥੇ ਹੀ ਦੂਜੇ ਪਾਸੇ ਬਨਾਰਸ ਦੀ ਡਾਕਟਰ ਸ਼ਿਪਰਾ ਪਿਛਲੇ ਡੇਢ ਸਾਲ ਤੋਂ ਕਾਸ਼ੀ ਮੈਡੀਕੇਅਰ ਹਸਪਤਾਲ ਵਿੱਚ ਲੜਕੀ ਦੇ ਜਨਮ ‘ਤੇ ਫ਼ੀਸ ਨਾ ਲੈਣ ਦੀ ਮੁਹਿੰਮ ਚਲਾ ਰਹੀ ਹੈ।
ਆਪਣੇ ਆਪ ਵਿਚ ਇੱਕ ਵੱਖਰੀ ਮਿਸਾਲ ਬਣੀ ਡਾ. ਸ਼ਿਪਰਾ ਪ੍ਰਧਾਨ ਮੰਤਰੀ ਦੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਮੁਹਿੰਮ ਤੋਂ ਪ੍ਰਭਾਵਿਤ ਹੈ। ਉਹ ਬਰਾਨਸੀ ਦੇ ਮੈਡੀਕੇਅਰ ਹਸਪਤਾਲ ਵਿੱਚ ਪਿਛਲੇ ਡੇਢ ਸਾਲ ਤੋਂ ਲੜਕੀ ਦੀ ਡਿਲਿਵਰੀ ‘ਤੇ ਕੋਈ ਫ਼ੀਸ ਨਹੀਂ ਲੈਂਦੀ। ਉਹ ਹੁਣ ਤੱਕ 100 ਤੋਂ ਵੱਧ ਮੁਫ਼ਤ ਡਿਲਵਰੀਆਂ ਕਰ ਚੁੱਕੀ ਹੈ। ਡਾ. ਸ਼ਿਪਰ ਦੱਸਦੀ ਹੈ ਕਿ ਉਸ ਨੇ ਦੇਖਿਆ ਕਿ ਲੜਕੀ ਦੇ ਜਨਮ ‘ਤੇ ਮਾਪਿਆ ਵਿੱਚ ਖ਼ੁਸ਼ੀ ਨਹੀਂ ਹੁੰਦੀ। ਉਨ੍ਹਾਂ ਨੇ ਲੋਕਾਂ ਦੀ ਇਸ ਮਾਨਸਿਕਤਾ ਨੂੰ ਬਦਲਣ ਲਈ 24 ਜੁਲਾਈ ਤੋਂ ‘ਬੇਟੀ ਨਹੀਂ ਹੈ ਬੋਝ, ਬਦਲਾਂਗੇ ਅਸੀਂ ਸੋਚ’ ਨਾਮ ਦੀ ਮਹਿੰਮ ਦੀ ਸ਼ੁਰੂਆਤ ਕੀਤੀ। ਇਸ ਮੁਹਿੰਮ ਤਹਿਤ ਉਨ੍ਹਾਂ ਨੇ ਲੜਕੀ ਦੀ ਡਿਲਿਵਰੀ ਤੋਂ ਕਦੇ ਵੀ ਫ਼ੀਸ ਨਹੀਂ ਲਈ। ਚਾਹੇ ਲੜਕੀ ਦੇ ਮਾਪੇ ਅਮੀਰ ਕਿਉਂ ਨਾ ਹੋਣ।ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਤਾਂ ਕਈ ਲੋਕਾਂ ਨੇ ਇਤਰਾਜ਼ ਜਤਾਇਆ ਪਰ ਉਨ੍ਹਾਂ ਦੇ ਪਤੀ ਡਾ. ਮਨੋਜ ਸ੍ਰੀਵਾਸਤਵ ਨੇ ਪੂਰਾ ਸਹਿਯੋਗ ਦਿੱਤਾ। ਡਾ. ਸ਼ਿਪਰਾ ਮੁਤਾਬਕ ਇਸ ਮੁਹਿੰਮ ਨਾਲ ਲੋਕਾਂ ਦੀ ਸੋਚ ਵਿੱਚ ਹੌਲੀ-ਹੌਲੀ ਬਦਲਾਅ ਆਉਣ ਲੱਗਾ ਹੈ। ਹੁਣ ਜ਼ਿਆਦਾਤਰ ਲੋਕ ਬੇਟੀ ਦੇ ਜਨਮ ਹੋਣ ਖ਼ੁਸ਼ੀ ਨਾਲ ਹਸਪਤਾਲ ਤੋਂ ਜਾਂਦੇ ਹਨ। ਕਈ ਲੋਕ ਤਾਂ ਸੰਕਲਪ ਵੀ ਲੈਂਦੇ ਹਨ ਕਿ ਉਹ ਬੇਟੀ ਤੇ ਬੇਟੇ ਵਿੱਚ ਕੋਈ ਫ਼ਰਕ ਨਹੀਂ ਕਰਨਗੇ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply