Thursday, March 19, 2026

ਡਿਸਟ੍ਰਿਕ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਤੇ ਗੋਲਡ ਜਿੰਮ ਵੈਲਫੇਅਰ ਐਂਡ ਸਪੋਰਟਸ ਕਲੱਬ ਦੀ ਮੀਟਿੰਗ ਹੋਈ

ਮਲੇਰਕੋਟਲਾ, 16 ਮਾਰਚ (ਹਰਮਿੰਦਰ ਭੱਟ ਸਿੰਘ) – ਡਿਸਟ੍ਰਿਕ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ (ਰਜਿ.) ਸੰਗਰੂਰ ਅਤੇ ਗੋਲਡ ਜਿੰਮ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ.) ਮਾਲੇਰਕੋਟਲਾ ਦੇ ਮੈਂਬਰਾਂ ਦੀ ਸਾਂਝੇ ਤੌਰ ਤੇ ਇੱਕ ਵਿਸ਼ੇਸ਼ ਇਕੱਤਰਤਾ ਮੁਹੰਮਦ ਅਖਤਰ ਕਾਕੜਾ ਚੇਅਰਮੈਨ ਡਿਸਟ੍ਰਿਕ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮੁਹੰਮਦ ਰਮਜ਼ਾਨ ਚੌਹਾਨ ਜਨਰਲ ਸਕੱਤਰ ਡਿਸਟ੍ਰਿਕ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਨੇ ਦੱਸਿਆ ਕਿ ਬੀਤੇ 10 ਸਾਲਾਂ ਤੋਂ ਮੁਹੰਮਦ ਅਖਤਰ ਕਾਕੜਾ ਦੇ ਸਹਿਯੋਗ ਅਤੇ ਰਹਿਨੁਮਈ ਹੇਠ ਜ਼ਿਲ੍ਹਾ ਸੰਗਰੂਰ ਨੇ ਬਾਡੀ ਬਿਲਡਿੰਗ ਵਿੱਚ ਵੱਡੀਆਂ-ਵੱਡੀਆਂ ਪੁਲੰਘਾ ਪੱਟੀਆਂ ਹਨ, ਪਿਛਲੇ ਕਈ ਸਾਲਾਂ ਤੋਂ ਜ਼ਿਲ੍ਹਾ ਸੰਗਰੂਰ ਵਿੱਚ ਮੁਕਾਬਲੇ ਹੋ ਰਹੇ ਹਨ। ਜਿਨ੍ਹਾਂ ਸਦਕਾ ਸਾਡੇ ਨੌਜਵਾਨਾਂ ਦਾ ਖੇਡਾਂ ਵੱਲ ਰੁਝਾਨ ਵੱਧ ਰਿਹਾ ਹੈ। ਵਿਸ਼ੇਸ਼ ਕਰਕੇ ਬਾਡੀ ਬਿਲਡਿੰਗ ਵਿੱਚ ਅਤੇ ਨਸ਼ਿਆਂ ਤੋਂ ਕੋਹਾਂ ਦੂਰ ਜਾ ਰਹੇ ਹਨ। ਜੋ ਕਿ ਸਮਾਜ ਦੀ ਇੱਕ ਵੱਡੀ ਸਮੱਸਿਆ ਹੈ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ 03 ਅਪ੍ਰੈਲ ਨੂੰ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ 6ਵਾਂ ਗੱਭਰੂ ਪੰਜਾਬ, ਸੰਗਰੂਰ, ਮਾਲੇਰਕੋਟਲਾ ਬਾਡੀ ਬਿਲਡਿੰਗ ਮੁਕਾਬਲਾ ਹੋਣ ਜਾ ਰਿਹਾ ਹੈ ਜੋ ਕਿ ਗੋਲਡ ਜਿੰਮ ਵੈਲਫੇਅਰ ਐਂਡ ਸਪੋਰਟ ਕਲੱਬ (ਰਜਿ.) ਮਲੇਰਕੋਟਲਾ ਵੱਲੋਂ ਜ਼ਿਲ੍ਹਾ ਸੰਗਰੂਰ ਬਾਡੀ ਬਿਲਡਿੰਗ ਐਸੋਸੀਏਸ਼ਨ ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹਾ ਸੰਗਰੂਰ ਵਿੱਚ ਐਸੋਸੀਏਸ਼ਨ ਵੱਲੋਂ 17 ਮਾਰਚ ਨੂੰ ਚੈਂਪੀਅਨ ਜਿੰਮ ਭਵਾਨੀਗੜ੍ਹ ਵੱਲੋਂ ਕਲਾਸਿਕ ਪੰਜਾਬ, ਗੁਰੂ ਤੇਗ ਬਹਾਦਰ ਸਟੇਡੀਅਮ, ਭਵਾਨੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ ਅਤੇ 23 ਮਾਰਚ ਨੂੰ ਮਸਲ ਜ਼ੋਨ ਜਿੰਮ ਵੱਲੋਂ ਦੂਸਰਾ ਸ਼ਹੀਦ ਭਗਤ ਸਿੰਘ ਪੰਜਾਬ ਅਤੇ ਸੰਗਰੂਰ ਕਲਾਸਿਕ ਬਾਡੀ ਬਿਲਡਿੰਗ ਮੁਕਾਬਲਾ, ਮਸਲ ਜ਼ੋਨ ਜਿੰਮ, ਕੁੱਪ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ। ਐਸੋਸੀਏਸ਼ਲ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਉਕਤ ਸਾਰੇ ਮੁਕਾਬਲੇ ਪੰਜਾਬੀ ਐਮਚਿਉਰ ਬਾਡੀ ਬਿਲਡਿੰਗ ਐਸੋਸੀਏਸ਼ਨ ਅਤੇ ਇੰਡੀਅਨ ਬਾਡੀ ਬਿਲਡਰਜ਼ ਫੈਡਰੇਸ਼ਨ ਦੇ ਬੈਨਰ ਹੇਠ ਕਰਵਾ ਰਹੀ ਹੈ, ਜਿਸ ਨੂੰ ਭਾਰਤ ਸਰਕਾਰ ਦੇ ਖੇਡ ਮੰਤਰਾਲਾ ਤੋਂ ਮਾਨਤਾ ਪ੍ਰਾਪਤ ਹੈ। ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਰਮੇਸ਼ ਕੁਮਾਰ ਜ਼ਿਲ੍ਹਾ ਪ੍ਰਧਾਨ, ਸਰਵਰ ਅਲੀ, ਸ਼ਹਿਬਾਜ਼ ਮੋਨੂ, ਮੁਹੰਮਦ ਸ਼ਮਸ਼ਾਦ, ਮੁਹੰਮਦ ਇਕਬਾਲ, ਮੁਹੰਮਦ ਸ਼ਹਿਬਾਜ਼ ਪ੍ਰਧਾਨ ਐਸ.ਓ.ਆਈ., ਮੁਹੰਮਦ ਸ਼ਕੀਲ, ਲਖਵਿੰਰਦ ਸਿੰਘ ਲੱਕੀ, ਮਿਸਟਰ ਰੋਮੀ, ਮੁਹੰਮਦ ਯੂਨਸ ਹਾਜ਼ਰ ਹੋਏ। ਐਸੋਸੀਏਸ਼ਨ ਦੇ ਸਰਪ੍ਰਤ ਵੈਦ ਮੋਹਨ ਲਾਲ ਨੇ ਇਸ ਮੌਕੇ ਤੇ ਪਹੁੰਚੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply