Friday, July 3, 2026

ਜੰਡਿਆਲਾ ਸ਼ਰਾਫ ਯੂਨੀਅਨ ਵਲੋਂ ਮਾਰਚ ਕੱਢਿਆ ਗਿਆ

PPN1603201616

ਜੰਡਿਆਲਾ ਗੁਰੂ, 16 ਮਾਰਚ (ਹਰਿੰਦਰ ਪਾਲ ਸਿੰਘ) – ਜੰਡਿਆਲਾ ਗੁਰੁ ਵਿੱਚ ਪਿਛਲੇ 4-5 ਦਿਨਾਂ ਤੋਂ ਆਪਣੀਆਂ ਦੁਕਾਨਾ ਬੰਦ ਕਰਕੇ ਰੋਸ ਪ੍ਰਗਟਾ ਰਹੇ ਸਾਰੇ ਦੁਕਾਨਦਾਰਾਂ ਵਲੋਂ ਅੱਜ ਜੰਡਿਆਲਾ ਸ਼ਰਾਫ ਯੂਨੀਅਨ ਦੇ ਪ੍ਰਧਾਨ ਰਜਨੀਸ਼ ਜੈਨ ਚਾਂਦ ਜਿਊਲਰਜ ਵਾਲੇ ਦੀ ਅਗਵਾਈ ਹੇਠ ਇੱਕ ਰੋਸ ਮਾਰਚ ਕੱਢਿਆ ਗਿਆ, ਜਿਸ ਵਿੱਚ ਕੇਂਦਰ ਸਰਕਾਰ ਅਤੇ ਅਰੁਣ ਜੇਤਲੀ ਦੇ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ। ਰੋਸ ਮਾਰਚ ਵੱਖ ਵੱਖ ਬਾਜਾਰਾਂ ਵਿਚੋਂ ਹੁੰਦਾ ਹੋਇਆ ਬਾਲਮੀਕੀ ਚੋਕ ਵਿੱਚ ਖਤਮ ਹੋਇਆ। ਜਿਥੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਪਿੱਟ ਸਿਆਪਾ ਕਰਨ ਉਪਰੰਤ ਉਸਦਾ ਪੁਤਲਾ ਸਾੜਿਆ ਗਿਆ। ਇਸ ਮੋਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਰਜਨੀਸ਼ ਜੈਨ ਨੇ ਕਿਹਾ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਸੋਨੇ ਦੇ ਵਪਾਰੀਆਂ ਦੀਆਂ ਮੰਗਾਂ ਨਹੀਂ ਮੰਨਦੀ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦੋਰਾਨ ਸੁਨਿਆਰਿਆਂ ਨੂੰ ਕਾਫੀ ਆਰਥਿਕ ਬੋਝ ਉਠਾਣਾ ਪੈ ਰਿਹਾ ਹੈ। ਉਹਨਾਂ ਮੰਗ ਕੀਤੀ ਕਿ ਸਰਕਾਰ ਅਪਨਾ ਇਹ ਨਾਦਰਸ਼ਾਹੀ ਫੁਰਮਾਨ ਵਾਪਿਸ ਲੈਕੇ ਉਹਨਾਂ ਦੇ ਕੰਮ ਕਾਜ ਨੂੰ ਪ੍ਰਭਾਵਿਤ ਹੋਣ ਤੋਂ ਬਚਾਵੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਰੋਸ ਮਾਰਚ ਵਿੱਚ ਕੁੰਨਣ ਸਿੰਘ, ਪ੍ਰੀਕਸ਼ਤ ਸ਼ਰਮਾ, ਰਾਜੀਵ ਕੁਮਾਰ ਮਾਣਾ, ਰਾਹੁਲ ਪਸਾਹਨ, ਰੋਬਿਨ ਕੁਮਾਰ, ਕਾਕਾ ਸ਼ਰਾਫ, ਨਿਊ ਭੋਲਾ ਜਿਊਲਰਜ, ਚੋਪੜਾ ਜਿਊਲਰਜ, ਸ਼ੀਸ਼ੂਪਾਲ ਤੋਂ ਇਲਾਵਾ ਆਸਪਾਸ ਇਲਾਕੇ ਬਿਆਸ, ਰਈਆ, ਟਾਂਗਰਾ, ਗਹਿਰੀ ਮੰਡੀ, ਬਾਬਾ ਬਕਾਲਾ ਤੋਂ ਵੀ ਸ਼ਰਾਫ ਮੋਜੂਦ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply