Monday, August 24, 2026

ਲੁਟੇਰਿਆਂ ਹਥਿਆਂਰਾਂ ਦੀ ਨੋਕ ਤੇ ਕਾਰ ਇੰਡੀਗੋ ਖੋਹੀ

PPN1603201617

ਚੌਂਕ ਮਹਿਤਾ, 16 ਮਾਰਚ (ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬੇ ਤੋ ਕਰੀਬ 3 ਕਿਲੋ ਮੀਟਰ ਦੀ ਦੂਰੀ ‘ਤੇ ਲੁਟੇਰਿਆਂ ਵੱਲੋ ਬੇਖੌਫ ਤਰੀਕੇ ਨਾਲ ਹਥਿਆਰਾਂ ਦੀ ਨੋਕ ਤੇ ਰਾਹਗੀਰਾਂ ਕੋਲੋ ਇੰਡਗੋ ਕਾਰ ਖੋਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਥਾਣਾ ਮਹਿਤਾ ਵਿਖੇ ਪਹੁੰਚੇ ਡੀ.ਐਸ.ਪੀ ਭਗਵੰਤ ਸਿੰਘ ਗਿੱਲ ਜੰਡਿਆਲਾ ਗੁਰੂ ਤੋ ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਸਿੰਘ ਪੁੱਤਰ ਸਵਰਨ ਸਿੰਘ ਕੌਮ ਜੱਟ ਵਾਸੀ ਉਦੋਨੰਗਲ ਜੋ ਕਿ ਟੈਕਸੀ ਸਟੈਂਡ ਚੌਂਕ ਮਹਿਤਾ ਵਿਖੇ ਕਿਰਾਏ ਤੇ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ, ਉਸ ਕੋਲ ਸਵੇਰੇ ਰਾਹੁਲ ਕੁਮਾਰ ਯਾਦਵ ਆਰ.ਐਫ ਇੰਜੀਨੀਅਰ ਏਅਰਟੈਲ ਨੇ ਨੈਟਵਰਕ ਟੈਸਟਿੰਗ ਦੇ ਸਰਵੇ ਲਈ ਟੈਕਸੀ ਕਿਰਾਏ ਤੇ ਲਈ ਜੋ ਕਿ ਵੱਖ ਵੱਖ ਪਿੰਡਾਂ ਤੋ ਸਰਵੇ ਕਰਦੇ ਹੋਏ ਸ਼ਾਮ ਕਰੀਬ 6:30 ਵਜੇ ਪਿੰਡ ਉਦੋਨੰਗਲ ਅਤੇ ਕੁਹਾਟਵਿੰਡ ਦੇ ਚੁਰੱਸਤੇ ‘ਚ ਪਹੁੰਚੇ ਤਾਂ ਅਚਾਨਕ ਡਿਸਕਵਰ ਮੋਟਰਸਾਈਕਲ ਪੀ.ਬੀ 02 ਸੀਡੀ 0972 ਤੇ ਸਵਾਰ ਤਿੰਨ ਮੋਨੇ ਨੌਜਵਾਨਾ ਨੇ ਮੋਟਰਸਾਈਕਲ ਸ਼ੜ੍ਹਕ ਦੇ ਵਿਚਕਾਰ ਖੜ੍ਹਾ ਕਰਕੇ ਗੱਡੀ ਰੋਕ ਲਈ ਅਤੇ ਹਵਾਈ ਫਾਇਰ ਕਰਕੇ ਡਰਾਈਵਰ ਹਰਵਿੰਦਰ ਸਿੰਘ ਨੂੰ ਗੱਡੀ ਵਿਚੋ ਥੱਲੇ ਉਤਰਨ ਲਈ ਕਿਹਾ ਡਰਾਇਵਰ ਵੱਲੋ ਵਿਰੋਧ ਕਰਨ ਤੇ ਲੁਟੇਰਿਆਂ ਨੇ ਪਿਸਤੌਲ ਨਾਲ ਉਸ ਦੇ ਮੂੰਹ ਤੇ ਵਾਰ ਕੀਤਾ।ਜਿਸ ਨਾਲ ਉਹ ਜਖਮੀ ਹੋਣ ‘ਤੇ ਉਹ ਬਾਹਰ ਡਿੱਗ ਪਿਆ।ਇੰਨੇ ਵਿਚ ਲੁਟੇਰਿਆਂ ਨਾਲ ਦੀ ਸੀਟ ਤੇ ਬੈਠੇ ਰਾਹੁਲ ਕੁਮਾਰ ਯਾਦਵ ਨੂੰ ਵੀ ਗੱਡੀ ਵਿਚੋ ਬਾਹਰ ਕੱਢ ਦਿੱਤਾ ਅਤੇ ਉਸ ਕੋਲੋ ਲੈਪਟਾਪ, ਚਾਰਜਰ, ਨਿਲਟ ਮੀਟਰ ਅਤੇ ਕੰਪਾਸ ਵੀ ਖੋਹ ਲਏ ਤੇ ਇੱਕ ਹਵਾਈ ਫਾਇਰ ਕਰਦਿਆਂ ਗੱਡੀ ਮਹਿਤੇ ਵਾਲੀ ਸਾਈਡ ਨੂੰ ਭਜਾ ਕੇ ਲੈ ਗਏ ।ਘਟਨਾ ਸਥਾਨ ‘ਤੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤੇ ਉਨਾਂ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਮਹਿਤਾ ਦੀ ਪੁਲਿਸ ਵੱਲੋ ਮੌਕੇ ‘ਤੇ ਪਹੁੰਚ ਕੇ ਲੁਟੇਰਿਆਂ ਦਾ ਮੋਟਰਸਾਈਕਲ ਕਬਜੇ ਵਿਚ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਿਕਰਯੋਗ ਹੈ ਕਿ ਸਰਕਲ ਮਹਿਤੇ ਦੇ ਲੋਕ ਆਏ ਦਿਨ ਹੋ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਾਰਣ ਲੋਕਾਂ ਦੇ ਮਨਾ ਵਿਚ ਸਹਿਮ ਅਤੇ ਦਹਿਸ਼ਤ ਦਾ ਮਹੌਲ ਪਾਇਆ ਜਾ ਰਿਹਾ ਹੈ, ਲੋਕਾਂ ਦਾ ਕਹਿਣਾ ਹੈ ਕਿ ਉਨਾ੍ਹਂ ਦਾ ਸਥਾਨਕ ਪੁਲਿਸ ਤੋ ਵਿਸ਼ਵਾਸ਼ ਉੱਠ ਚੁੱਕਾ ਹੈ ਅਤੇ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply