ਨਵੀਂ ਦਿੱਲੀ, 16 ਮਾਰਚ (ਪੰਜਾਬ ਪੋਸਟ ਬਿਊਰੋ) – ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ 2016 ਲਈ ਹਟਟਪ://ਕਮੇ.ਗੋਵ.ਨਿ ਵੈਬਸਾਈਟ ਉਤੇ ਆਨ ਲਾਈਨ ਬਿਨੈ ਪੱਤਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਯਾਤਰਾ 2 ਜੂਨ ਤੋਂ 9 ਸਤੰਬਰ 2016 ਦੌਰਾਨ ਲਿਪੁਲੇਖ ਅਤੇ ਨਾਥੂਲਾ ਦੇ ਰਸਤੇ ਕੀਤੀ ਜਾਵੇਗੀ। ਲਿਪੁਲੇਖ ਨੇੜੇ (ਉਤਰਾਖੰਡ), 200 ਕਿਲੋਮੀਟਰ ਸੜਕ ਦਾ ਸਖ਼ਤ ਸਫ਼ਰ ਕਰਨਾ ਪੈਂਦਾ ਹੈ। ਇਸ ਤੇ ਪ੍ਰਤੀ ਵਿਅਕਤੀ ਖਰਚ 1.6 ਲੱਖ ਰੁਪਏ ਆਉਂਦਾ ਹੈ।ਇਸ ਰਸਤੇ ਰਾਂਹੀ ਇਕ ਜੱਥੇ ਵਿਚ 60 ਯਾਤਰੀਆਂ ਵਾਲੇ 18 ਜੱਥੇ ਜਾਣਗੇ।ਨਾਥੂਲਾ ਸੜਕ ਆਵਾਜਾਈ ਰਸਤਾ ਹੈ ।ਇਸ ਉਤੇ ਪ੍ਰਤੀ ਵਿਅਕਤੀ 2 ਲੱਖ ਰੁਪਏ ਪ੍ਰਤੀ ਖਰਚ ਆਉਣ ਦਾ ਅਨੁਮਾਨ ਹੈ। ਇਸ ਰਸਤੇ ਰਾਹੀਂ ਹਰੇਕ ਜੱਥੇ ਵਿਚ 50 ਯਾਤਰੀਆਂ ਦੇ 7 ਜੱਥੇ ਹੋਣਗੇ ।
ਬਿਨੈਕਾਰ ਦੀ ਉਮਰ ਹੱਦ 1ਜਨਵਰੀ 2016ਨੂੰ 18 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਬਿਨੈਕਾਰ ਦੋਵਾਂ ਵਿਚੋਂ ਇਕ ਰਸਤਾ ਚੁਣ ਸਕਦਾ ਹੈ।ਸੀਨੀਅਰ ਨਾਗਰਿਕਾਂ ਲਈ ਨਾਥੂਲਾ ਰਸਤੇ ਨੂੰ ਪ੍ਰਾਥਮਿਕਤਾ ਦਿਤੀ ਜਾਵੇਗੀ । ਬਿਨੈਕਾਰ ਪਤਰ ਦੀ ਪ੍ਰਤੀਕ੍ਰਿਆ ਪੂਰੀ ਤਰ੍ਹਾਂ ਆਨ ਲਾਈਨ ਹੈ। ਆਨ ਲਾਈਨ ਬਿਨੈਪਤਰ ਵਿਚ ਲੋੜੀਂਦੇ ਨਿਰਦੇਸ਼ ਅਤੇ ਬਿਨੈਕਾਰ ਪੱਤਰ ਭਰਨ ਲਈ ਹਿੰਦੀ ਅਤੇ ਅੰਗਰੇਜੀ ਵਿਚ ਦਿਸ਼ਾ ਨਿਰਦੇਸ਼ ਦਿਤੇ ਗਏ ਹਨ। ਇਸ ਯਾਤਰਾ ਲਈ ਯਾਤਰੀਆਂ ਦੀ ਚੌਣ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਰਸਤਾ ਅਤੇ ਜੱਥਾ ਕਿਰਾਏ ਮੁਤਾਬਿਕ ਦਿੱਤਾ ਜਾਵੇਗਾ।ਇਹ ਪ੍ਰਕ੍ਰਿਆ ਕੰਪਿਉਟਰ ਨਾਲ ਪੂਰੀ ਹੋਵੇਗੀ ਅਤੇ ਇਸ ਵਿਚ ਲਿੰਗ ਸੰਤੁਲਨ ਬਣਾਇਆ ਜਾਵੇਗਾ।ਬਿਨੈਕਾਰ ਆਰ ਬੀ ਆਰ ਐਸ ਹੈਲਪ ਲਾਈਨ ਨੰਬਰ 011-24300655 ਤੇ ਕੋਈ ਸੂਚਨਾ ਜਾਂ ਆਪਣੇ ਬਿਨੈਪੱਤਰ ਦੀ ਸਥਿਤੀ ਬਾਰੇ ਜਾਣਕਾਰੀ ਲੈ ਸਕਦਾ ਹੈ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media