ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਏ ਇੰਟਰ ਕਾਲਜ ਟਰੈਕ ਸਾਇਕਲਿੰਗ ਚੈਂਪੀਅਨਸ਼ਿਪ ਵਿੱਚ 16 ਅੰਕਾਂ ਨਾਲ ਪਹਿਲਾਂ ਸਥਾਨ ਹਾਸਲ ਕਰਕੇ ਕਾਲਜ ਦਾ ਨਾਂਅ ਰੌਸ਼ਨ ਕੀਤਾ। ਜਦ ਕਿ ਇਸ ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਨੇ 12 ਨਾਲ ਦੂਸਰਾ ਅਤੇ ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਨੇ 7 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜੇਤੂ ਟੀਮ ਨੂੰ ਉਨ੍ਹਾਂ ਦੀ ਇਸ ਕਾਮਯਾਬੀ ‘ਤੇ ਵਧਾਈ ਦਿੰਦਿਆ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਵਿਦਿਆਰਥੀਆਂ ਨੇ ਸਾਈਕਲਿੰਗ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਕੁਲ 10 ਤਮਗਿਆਂ ਵਿੱਚ ਆਪਣਾ ਕਬਜ਼ਾ ਕੀਤਾ। ਉਨ੍ਹਾਂ ਕਿਹਾ ਕਿ ਵਿਅਕਤੀਗਤ ਮੁਕਾਬਲੇ ਵਿੱਚ ਬਜ਼ਰੰਗ ਦੇਲੂ ਨੇ 4 ਕਿਲੋਮੀਟਰ ਰੇਸ ਵਿੱਚ ਪਹਿਲਾਂ ਅਤੇ ਅਨਿਲ ਮਾਂਗਲੂੰ ਨੇ 1 ਕਿਲੋਮੀਟਰ ਰੇਸ ਵਿੱਚ ਦੂਜਾ ਸਥਾਨ ਹਾਸਲ ਕੀਤਾ। ਜਦ ਕਿ 1500 ਮੀਟਰ ਟੀਮ ਈਵੈਂਟ ਵਿੱਚ ਲਵਿਸ਼, ਬਜ਼ਰੰਗ ਦੇਲੂ, ਅਨਿਲ ਮਾਂਗਲੂੰ ਅਤੇ ਸੁਮਿਤ ਨੇ ਸੋਨੇ, ਸੀਨੀਅਰ ਨੈਸ਼ਨਲ ਮੁਕਾਬਲੇ ਵਿੱਚ ਸ਼ਾਮ ਸੁੰਦਰ ਨੇ 60 ਕਿਲੋ ਮੀਟਰ ਰੇਸ ਵਿੱਚ ਕਾਂਸੇ, ਜੂਨੀਅਰ ਨੈਸ਼ਨਲ ਮੁਕਾਬਲੇ ਵਿੱਚ ਸ਼ਾਮ ਸੁੰਦਰ ਨੇ 4 ਕਿਲੋਮੀਟਰ ਟਰੈਕ ਈਵੈਂਟ ਵਿੱਚ ਚਾਂਦੀ, ਅਨਿਲ ਮਾਂਗਲੂੰ ਨੇ 40 ਕਿਲੋਮੀਟਰ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਲ ਇੰਡੀਆ ਯੂਨੀਵਰਸਿਟੀ ਦੇ ਟਰੈਕ ਵਿਅਕਤੀ ਮੁਕਾਬਲੇ ਵਿੱਚ ਸ਼ਾਮ ਸੁੰਦਰ ਨੇ 50 ਕਿਲੋਮੀਟਰ ਰੇਸ ਵਿੱਚ ਟੀਮ ਗੋਲਡ, ਬਜਰੰਗ ਦੇਲੂ ਨੇ ਟਰੈਕ ਸਿਲਵਰ ਅਤੇ ਰਾਹੁਲ ਸਿੰਘ ਨੇ 80 ਕਿਲੋਮੀਟਰ ਰੋਡ ਰੇਸ ਵਿੱਚ ਗੋਲਡ ਅਤੇ ਟਰੈਕ ਰੇਸ ਗੋਲਡ, ਟੀਮ ਰੇਸ ਵਿੱਚ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਮੌਕੇ ਉਨ੍ਹਾਂ ਫ਼ਿਜੀਕਲ ਐਜ਼ੂਕੇਸ਼ਨ ਵਿਭਾਗ ਦੇ ਮੁੱਖੀ ਡਾ. ਦਲਜੀਤ ਸਿੰਘ, ਕੋਚ ਸ: ਬਚਨਪਾਲ ਸਿੰਘ ਦੀ ਮੌਜ਼ੂਦਗੀ ਵਿੱਚ ਉਕਤ ਦੋਹਾਂ ਟੀਮਾਂ ਦੇ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਅਤੇ ਕਿਹਾ ਇਹ ਜਿੱਤ ਹਾਸਲ ਕਰਕੇ ਉਨ੍ਹਾਂ ਕਾਲਜ ਦਾ ਨਾਂ ਰੌਸ਼ਨ ਕੀਤਾ ਹੈ। ਇਸ ਮੌਕੇ ਪ੍ਰੋ: ਅਮਨਦੀਪ ਕੌਰ, ਪ੍ਰੋ: ਹਰਜਿੰਦਰ ਸਿੰਘ, ਪ੍ਰੋ: ਸਾਹਿਲਪ੍ਰੀਤ ਸਿੰਘ, ਸਾਇਕਲਿੰਗ ਕੋਚ ਸੁਰਿੰਦਰ ਕੁਮਾਰ ਮੌਜ਼ੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media