Monday, March 16, 2026

ਨਦੀਨ ਨਾਸ਼ਕ ਮੁਹਿੰਮ ਤਹਿਤ ਜ਼ਿਲ੍ਹੇ ਵਿੱਚ ਖੇਤੀਬਾੜੀ ਵਿਭਾਗ ਨੇ ਹੁਣ ਤੱਕ 3647 ਏਕੜ ਵਿੱਚ ਨਦੀਨਾਂ ਦੀ ਸਫ਼ਾਈ ਕੀਤੀ : ਡੀ.ਸੀ.

PPN1803201602

ਬਠਿੰਡਾ, 18 ਮਾਰਚ (ਜਸਵਿਂਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਬਠਿੰਡਾ ਜ਼ਿਲ੍ਹੇ ਵਿੱਚ ਆਉਣ ਵਾਲੀ ਨਰਮਾ-ਕਪਾਹ ਦੀ ਫ਼ਸਲ ਨੂੰ ਕਿਸਾਨਾਂ ਲਈ ਹੋਰ ਲਾਹੇਵੰਦ ਬਨਾਉਣ ਲਈ ਚਲਾਈ ਗਈ ਨਦੀਨ ਨਾਸ਼ਕ ਮੁਹਿੰਮ ਤਹਿਤ ਖੇਤੀਬਾੜੀ ਵਿਭਾਗ ਨੇ ਹੁਣ ਤੱਕ 3647 ਏਕੜ ਰਕਬੇ ਵਿੱਚ ਨਦੀਨਾਂ ਦੀ ਸਫ਼ਾਈ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਠਿੰਡਾ ਡਾ. ਬਸੰਤ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਚਿੱਟੀ ਮੱਖੀ ਦੀ ਪਨਾਹਗਾਹ ਬਣੇ ਨਦੀਨਾਂ ਨੂੰ ਜੰਗੀ ਪੱਧਰ ‘ਤੇ ਖਤਮ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤਹਿਤ ਸਾਰੇ ਸਬੰਧਿਤ ਵਿਭਾਗ ਆਪਣੇ ਅਧੀਨ ਆਉਂਦੇ ਇਲਾਕਿਆਂ ਵਿੱਚ ਸਫ਼ਾਈ ਕਰਵਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਵਿਭਾਗਾਂ ਕੋਲ ਆਪਣੀ ਲੇਬਰ ਨਹੀਂ ਹੈ ਉਨ੍ਹਾਂ ਨੂੰ ਮਗਨਰੇਗਾ ਤਹਿਤ ਲੇਬਰ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਦੀਨ ਜਿੱਥੇ ਫਸਲਾਂ ਦਾ ਨੁਕਸਾਨ ਕਰਦੇ ਹਨ, ਉਥੇ ਨਾਲ ਹੀ ਮਨੁੱਖੀ ਸਿਹਤ ਅਤੇ ਪਸ਼ੂ ਸਿਹਤ ਉੱਪਰ ਵੀ ਮਾਰੂ ਪ੍ਰਭਾਵ ਪਾਉਂਦੇ ਹਨ। ਇਹ ਨਦੀਨ ਫਸਲਾਂ ਵਿਚ ਕੀੜੇ-ਮਕੌੜਿਆਂ ਅਤੇ ਬੀਮਾਰੀਆਂ ਦੇ ਪਨਾਹਗਾਰ ਬਣਦੇ ਹਨ। ਇਸ ਮੁਹਿੰੰਮ ਤਹਿਤ ਨਰੇਗਾ ਕਰਮਚਾਰੀਆਂ ਦੀ ਮਦਦ ਨਾਲ ਨਰਮੇ ਦੀ ਆਉਣ ਵਾਲੀ ਫਸਲ ਤੋਂ ਪਹਿਲਾਂ ਚਿੱਟੀ ਮੱਖੀ ਦੇ ਪਨਾਹਗਾਰ ਬਣੇ ਨਦੀਨਾਂ ਨੂੂੰ ਸੜਕਾਂ, ਸੂਏ, ਖਾਲੇ, ਨਾਲੀਆਂ, ਸ਼ਮਸ਼ਾਨਘਾਟ, ਵਾਟਰ ਵਰਕਸ ਅਤੇ ਖੇਤਾਂ ਦੇ ਆਲੇ-ਦੁਆਲੇ ਨਸ਼ਟ ਕੀਤੇ ਜਾ ਰਹੇ ਹਨ। ਚਿੱਟੀ ਮੱਖੀ ਦੇ ਪਨਾਹਗਾਰ ਨਦੀਂਨਾਂ ਜਿਵੇਂ ਕਿ ਪੀਲੀ ਬੂਟੀ, ਪੁੱਠ ਕੰਡਾ, ਭੰਗ, ਬਟਨ ਬੂਟੀ,ਅੱਕ, ਗਾਜਰ ਘਾਹ ਆਦਿ ਇਸ ਮੁਹਿੰਮ ਤਹਿਤ ਖਤਮ ਕੀਤੀ ਜਾ ਰਹੀ ਹੈੇ।ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਹੁਣ ਤੱਕ 352.92 ਕਿਲੋਮੀਟਰ ਵਿੱਚ ਸਫ਼ਾਈ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਸਿੰਚਾਈ ਵਿਭਾਗ ਵੱਲੋਂ 207.89 ਕਿਲੋਮੀਟਰ ਇਲਾਕੇ ਸਾਫ਼ ਕਰ ਦਿੱਤਾ ਗਿਆ ਹੈ। ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 174.46 ਏਕੜ ਰਕਬੇ ਵਿੱਚ ਨਦੀਨਾਂ ਦਾ ਖਾਤਮਾ ਕਰ ਦਿੱਤਾ ਗਿਆ ਹੈ। ਡਿਵੀਜ਼ਨ ਜੰਗਲਾਤ ਵਿਭਾਗ ਵੱਲੋਂ 200.05 ਹੈਕਟੇਅਰ ਰਕਬੇ ਵਿੱਚ ਸਫ਼ਾਈ ਕਰ ਦਿੱਤੀ ਗਈ ਹੈ। ਡਰੇਨੇਜ ਵਿਭਾਗ ਵੱਲੋਂ 2500.00 ਵਰਗ ਫੁੱਟ ਏਰੀਏ ਵਿੱਚ ਸਫ਼ਾਈ ਕਰ ਦਿੱਤੀ ਗਈ । ਉਨ੍ਹਾਂ ਦੱਸਿਆ ਕਿ ਬੀ.ਡੀ.ਪੀ.ਓ. ਬਠਿੰਡਾ, ਸੰਗਤ, ਮੌੜ, ਤਲਵੰਡੀ ਸਾਬੋ, ਭਗਤਾ ਭਾਈਕਾ, ਰਾਮਪੁਰਾ, ਫੂਲ ਅਤੇ ਨਥਾਣਾ ਦੁਆਰਾ ਕੁੱਲ 1236.75 ਏਕੜ ਵਿੱਚ ਸਫ਼ਾਈ ਕਰਵਾ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ 395 ਹੈਕਟੇਅਰ ਦਾ ਇਲਾਕਾ ਸਾਫ਼ ਕਰ ਦਿੱਤਾ ਗਿਆ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply