Thursday, March 19, 2026

1 ਨਵੰਬਰ ਨੂੰ ਕਾਲੇ ਦਿਹਾੜੇ ਵੱਜੋਂ ਮਨਾਉਣ ਦਾ ਮਤਾ ਵਿਧਾਨ ਸਭਾ ਵਿੱਚ ਪਾਸ ਕਰਨ ਕੇਜਰੀਵਾਲ – ਦਿੱਲੀ ਕਮੇਟੀ

dsgmc logo

ਨਵੀਂ ਦਿੱਲੀ, 19 ਮਾਰਚ (ਅੰਮ੍ਰਿਤ ਲਾਲ ਮੰਨਣ)- ਦਿੱਲੀ ਵਿਖੇ 1 ਨਵੰਬਰ 1984 ਨੂੰ ਸਿੱਖ ਕਤਲੇਆਮ ਦੀ ਹੋਈ ਸ਼ੁਰੂਆਤ ਨੂੰ ਕਾਲੇ ਦਿਹਾੜੇ ਵੱਜੋਂ ਇਤਿਹਾਸਿਕ ਪੱਖ ਦੇਣ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਤੋਂ ਮੰਗ ਕੀਤੀ ਹੈ । ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਨੂੰ ਲਿਖੇ ਆਪਣੇ ਪੱਤਰ ਵਿੱਚ 1 ਨਵੰਬਰ ਨੂੰ ਕਾਲੇ ਦਿਹਾੜੇ ਵੱਜੋਂ ਮਨਾਉਣ ਦਾ ਮੱਤਾ ਦਿੱਲੀ ਵਿਧਾਨਸਭਾ ਵਿਚ ਪਾਸ ਕਰਨ ਦੀ ਤਜਵੀਜ਼ ਦਿੱਤੀ ਹੈ।
ਕੇਜਰੀਵਾਲ ਵੱਲੋਂ ਚੋਣਾਂ ਸਮੇਂ ਕਤਲੇਆਮ ਪੀੜਿਤਾ ਦੀਆਂ ਤਕਲੀਫ਼ਾ ਨੂੰ ਦੂਰ ਕਰਨ ਦੇ ਦਿੱਤੇ ਗਏ ਵਾਇਦੇ ਦਾ ਚੇਤਾ ਕਰਾਉਂਦੇ ਹੋਏੇ ਸਿਰਸਾ ਨੇ ਪੀੜਿਤ ਪਰਿਵਾਰਾਂ ਦੀ ਰਿਹਾਇਸ਼ੀ ਕਾੱਲੋਨੀ ਤਿਲਕ ਵਿਹਾਰ ਦੇ ਫਲੈਟਾਂ ਦੀ ਮੁਰੱਮਤ ਅਤੇ ਨਵੀਂਨੀਕਰਨ ਦਾ ਕਾਰਜ ਦਿੱਲੀ ਸਰਕਾਰ ਵੱਲੋਂ ਤੁਰੰਤ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਦਿੱਲੀ ਸਰਕਾਰ ਵੱਲੋਂ ਇਸ ਮਸਲੇ ‘ਤੇ ਕੋਈ ਕਾਰਵਾਹੀ ਨਾ ਕਰਨ ਦੀ ਸੂਰਤ ਵਿੱਚ ਸਿਰਸਾ ਨੇ ਦਿੱਲੀ ਕਮੇਟੀ ਵੱਲੋਂ ਗਰੀਬ ਸਿੱਖ ਪਰਿਵਾਰਾਂ ਦੀ ਉਕਤ ਕਾੱਲੋਨੀ ਦੀ ਨੁਹਾਰ ਬਦਲਣ ਦਾ ਸੁਚੱਜਾ ਪ੍ਰਬੰਧ ਦਿੱਲੀ ਕਮੇਟੀ ਵੱਲੋਂ ਅੰਜਾਮ ਦੇਣ ਦਾ ਵੀ ਐਲਾਨ ਕੀਤਾ ਹੈ।
ਸਿਰਸਾ ਨੇ ਪੀੜਿਤ ਪਰਿਵਾਰਾਂ ਦੀ ਕਮਜੋਰ ਮਾਲੀ ਹਾਲਾਤਾਂ ਦਾ ਹਵਾਲਾ ਦਿੰਦੇ ਹੋਏ ਬਿਜਲੀ ਦੇ ਬਿਲਾਂ ਦੀ ਮੁਆਫ਼ੀ ਅਤੇੇ ਕਾੱਲੋਨੀ ਵਿੱਚ ਰੋਜਾਨਾਂ ਹੋਣ ਵਾਲੀ 4 ਤੋਂ 5 ਘੰਟੇ ਦੀ ਬਿਜਲੀ ਕਟੌਤੀ ਨੂੰ ਗਰਮੀਆਂ ਦੇ ਮੌਕੇ ਨਾ ਕਰਨ ਦੀ ਹਿਦਾਇਤ ਨਿਜੀ ਬਿਜਲੀ ਕੰਪਨੀਆਂ ਨੂੰ ਦੇਣ ਦੀ ਵੀ ਦਿੱਲੀ ਸਰਕਾਰ ਤੋਂ ਮੰਗ ਕੀਤੀ ਹੈ। ਸਿਰਸਾ ਨੇ ਕੇਜਰੀਵਾਲ ਨੂੰ ਪੀੜਿਤ ਪਰਿਵਾਰਾਂ ਦੇ ਪੁਰਾਣੇ ਬਿਜਲੀ ਬਿਲਾਂ ਦੀ ਮੁਆਫੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਦਿੱਲੀ ਸਰਕਾਰ ਵੱਲੋਂ ਯੋਗਤਾ ਦੇ ਆਧਾਰ ਤੇ ਸਰਕਾਰੀ ਨੌਕਰੀ ਦੇ ਕੇ ਰਾਹਤ ਦੇਣ ਦਾ ਸੁਝਾਵ ਵੀ ਦਿੱਤਾ ਹੈ।
ਸਮੂਹ ਪੀੜਿਤਾਂ ਨੂੰ ਦਿੱਲੀ ਸ਼ਹਿਰੀ ਆਸਰਾ ਸੁਧਾਰ ਬੋਰਡ ਵੱਲੋਂ ਨਵੇਂ ਫਲੈਟ ਉਪਲਬਧ ਕਰਵਾਉਣ ਦੇ ਨਾਲ ਹੀ ਪੁਰਾਣੇ ਜਾਰੀ ਕੀਤੇ ਗਏ ਫਲੈਟਾ ਦੇ ਪੂਰਨ ਮਾਲਿਕਾਨਾ ਹੱਕ ਫ੍ਰੀ ਹੋਲਡ ਅਧਿਕਾਰ ਯੋਜਨਾ ਤਹਿਤ ਦੇਣ ਦੀ ਵੀ ਸਿਰਸਾ ਨੇ ਵਕਾਲਤ ਕੀਤੀ ਹੈ। ਸਿਰਸਾ ਨੇ ਆਪਣੇ ਪੱਤਰ ਵਿੱਚ ਸਮੂਹ ਸਿਆਸੀ ਪਾਰਟੀਆਂ ਵੱਲੋਂ ਰਾਜ ਵਿੱਚ ਰਹਿਣ ਦੌਰਾਨ ਪੀੜਿਤਾਂ ਦੀ ਅਣਦੇਖੀ ਝੂਠੇ ਲਾਰਿਆ ਰਾਹੀਂ ਕਰਨ ਦਾ ਵੀ ਦੋਸ਼ ਲਗਾਇਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply