Tuesday, July 21, 2026

ਰਵਾਇਤੀ ਜੋਸ਼ੋਖਰੋਸ਼ ਨਾਲ ਮਨਾਇਆ ਗਿਆ ਹੋਲੀ ਦਾ ਤਿਓਹਾਰ

PPN2303201615

ਅੰਮ੍ਰਿਤਸਰ, 23 ਮਾਰਚ (ਜਗਦੀਪ ਸਿੰਘ ਸੱਗੂ)- ਪੂਰੇ ਭਾਰਤ ਵਾਂਗ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਵੀ ਹੋਲੀ ਦਾ ਤਿਓਹਾਰ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਵੇਰੇ ਤੋਂ ਹੀ ਬੱਚੇ ਅਤੇ ਨੌਜਵਾਨ ਰੰਗਾਂ, ਪਿਚਕਾਰੀਆਂ ਅਤੇ ਗੁਬਾਰਿਆਂ ਨਾਲ ਗਲੀਆਂ ਮੁਹੱਲਿਆਂ ਵਿੱਚ ਨਿਕਲ ਅਤੇ ਇਕ ਦੂਸਰੇ ‘ਤੇ ਰੰਗ ਪਾ ਕੇ ਹੋਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।ਅੋਰਤਾਂ ਨੂਹ ਸੱਸ, ਨਨਾਣ ਭਰਜਾਈ, ਦਰਾਣੀਆਂ ਜਠਾਣੀਆਂ ਆਦਿ ਸ਼ਾਮਲ ਸਨ ਨੇ ਘਰਾਂ ਵਿੱਚ ਮਿਲ ਕੇ ਖੂਬ ਹੋਲੀ ਖੇਡੀ ਅਤੇ ਨਵ ਵਿਆਹੇ ਜੋੜਿਆਂ ਨੇ ਵੀ ਇੱਕ ਦੂਸਰੇ ‘ਤੇ ਰੰਗ ਪਾ ਕੇ ਖੁਸ਼ੀਆਂ ਖੇੜਿਆਂ ਤੇ ਆਪਸੀ ਸਦਭਾਵਨਾ ਦਾ ਤਿਓਹਾਰ ਮਿਲ ਕੇ ਮਨਾਇਆ। ਇਸ ਤੋਂ ਇਲਾਵਾ ਗਲੀਆਂ ਬਜਾਰਾਂ ਅਤੇ ਸੜਕਾਂ ‘ਤੇ ਢੋਲ ਢਮੱਕਿਆਂ ਨਾਲ ਹੋਲੀ ਖੇਡਦੇ ਅਤੇ ਮੋਟਰ ਸਾਈਕਲਾਂ ‘ਤੇ ਦੋਸਤਾਂ ਘਰ ਜਾ ਕੇ ਹੋਲੀ ਖੇਡਣ ਦਾ ਰੁਝਾਨ ਵੀ ਆਮ ਵਾਂਗ ਦਿਸਿਆ।ਜਿਥੇ ਨੌਜਵਾਨਾਂ ਦੇ ਹੱਥਾਂ ਵਿੱਚ ਰੰਗਾਂ ਦੇ ਲਿਫਾਫੇ ਸਨ ਉਥੇ ਉਹ ਪਾਣੀ ਦੇ ਭਰੇ ਗਬਾਰਿਆਂ ਅਤੇ ਆਂਡਿਆਂ ਨਾਲ ਵੀ ਲੈਸ ਸਨ।ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਵਲੋਂ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ।ਜਿਕਰਯੋਗ ਹੈ ਕਿ ਜਿਥੇ ਹੋਲੀ ਦਾ ਤਿਓਹਾਰ ‘ਤੇ ਵੱਖ ਵੱਖ ਧਾਰਮਿਕ ਸਥਾਨਾਂ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣਦਾ ਹੈ, ਉਥੇ ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਗਮ ਅਯੋਜਿਤ ਕੀਤੇ ਜਾਂਦੇ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply