Wednesday, August 12, 2026

ਇਕ ਅੱਖ ਦੀ ਰੌਸ਼ਨੀ ਬੰਦ ਹੋਣ ਤੋਂ ਬਾਅਦ ਨਜ਼ਰ ਆਉਣ ਲੱਗੀ ਜਿੰਦਗੀ ਦੀ ਕਿਰਨ

“ਖਾਲਸਾ ਏਡ ਯੁ.ਕੇ” ਅਤੇ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਨੇ ਸਰਗੁਨ ਨੂੰ ਦਿੱਤੀ ਨਵੀਂ ਜਿੰਦਗੀ

PPN2303201619

ਪੱਟੀ, 23 ਮਾਰਚ (ਅਵਤਾਰ ਸਿੰਘ ਢਿੱਲੋਂ)- ਸਬ ਡਵੀਜਨ ਪੱਟੀ ਅਧੀਨ ਆਉਦੇ ਪਿੰਡ ਸਭਰਾ ਦੇ ਨਿਵਾਸੀ ਗੁਰਬਿੰਦਰ ਸਿੰਘ ਦਾ 8 ਸਾਲ ਦਾ ਲੜਕਾ ਸਰਗੁਨ ਸਿੰਘ ਜਿਸਦੀ ਅੱਖ ਵਿਚ ਰਸੌਲੀ ਹੋਣ ਕਾਰਨ ਸਿਰ ਵਿਚ ਕੈਂਸਰ ਬਣ ਗਈ ਸੀ, ਪਰ ਪਰਿਵਾਰ ਘਰ ਦੀ ਆਰਥਿਕ ਹਾਲਾਤ ਕਮਜੋਰ ਹੋਣ ਕਾਰਨ ਇਲਾਜ ਕਰਾਉਣ ਤੋਂ ਅਸੱਮਰਥ ਸੀ ਤੇ ਡਾਕਟਰਾਂ ਨੇ ਵੀ ਇਹ ਕਹਿ ਕੇ ਜੁਵਾਬ ਦੇ ਦਿੱਤਾ ਸੀ ਕਿ ਕੈਂਸਰ ਆਖੀਰੀ ਸਟੇਜ ਤੇ ਪੁਹੁੰਚ ਚੁਕੀ ਹੈ ਤੇ ਬੱਚੇ ਦੀ ਦੋ ਜਾਂ ਤਿੰਨ ਦਿਨਾਂ ਵਿਚ ਮੌਤ ਹੋ ਜਾਵੇਗੀ। ਪਰ ਇਲਾਕੇ ਦੀ ਇਕ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਦੇ ਉੱਦਮਾਂ ਸਦਕਾ, ਖਾਲਸਾ ਏਡ ਯੁ.ਕੇ ਨੇ ਇਸ ਬੱਚੇ ਦਾ ਇਲਾਜ ਕਰਵਾਇਆ ਤੇ ਸਰਗੁਨ ਸਿੰਘ ਨੂੰ ਨਵੀਂ ਜਿੰਦਗੀ ਮਿਲ ਗਈ।ਜਿਕਰਯੌਗ ਹੈ ਕਿ ਪਿੰਡ ਸਭਰਾ ਦਾ ਨਿਵਾਸੀ ਗੁਰਬਿੰਦਰ ਸਿੰਘ ਜਿਸ ਦਾ 8 ਸਾਲ ਇਕ ਲੜਕਾ ਤੇ 3 ਸਾਲ ਦੀ ਇਕ ਲੜਕੀ ਹੈ ਤੇ ਘਰ ‘ਚ ਗਰੀਬੀ ਦੇ ਹਲਾਤ ਹਨ ਜੋ ਤਿੰਨ ਸਾਲਾ ਲੜਕੀ ਗੁਰਨੂਰ ਕੌਰ ਉਸਦੇ ਜਨਮ ਤੋਂ ਹੀ ਦਿਲ ਵਿਚ ਸੁਰਾਖ ਹੈ ਜਿਸਦਾ ਇਲਾਜ ਪਰਿਵਾਰ ਕਰਵਾ ਰਿਹਾ ਸੀ, ਪਰ ਪਰਿਵਾਰ ਤੇ ਉਸ ਵੇਲੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ ਜਦ ਲੜਕਾ ਸਰਗੁਨ ਸਿੰਘ ਦੇ ਅੱਖ ਵਿਚ ਸੋਜ ਆ ਗਈ ਤੇ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਚੈਕਅੱਪ ਕਰਵਾਇਆ ਤਾਂ ਡਾਕਟਰਾਂ ਨੇ ਕਿਹਾ ਕਿ ਇਸਦੀ ਅੱਖ ਵਿਚ ਰਸੌਲੀ ਹੋ ਗਈ ਹੈ ਤੇ ਉਸਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ।ਪਰ ਪੀ.ਜੀ.ਆਈ ਦੇ ਡਾਕਟਰਾਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਇਸਦੀ ਅੱਖ ਵਿਚ ਟਿਉਮਰ ਬਣ ਗਿਆ ਹੈ ਜਿਸ ਕਾਰਨ ਇਸ ਦੇ ਸਿਰ ਵਿਚ ਕੈਂਸਰ ਹੋ ਗਈ ਹੈ ਜੋ ਕਿ ਆਖਰੀ ਸਟੇਜ ਤੇ ਹੈ।ਹਰ ਪਾਸੇ ਨਿਰਾਸ਼ ਹੋਣ ੳਪਰੰਤ ਪਰਿਵਾਰ ਵਾਹਿਗੁਰੂ ਦਾ ਉਟ ਆਸਰਾ ਲੈਣ ਲਈ ਸਿੱਧਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚਿਆ ਤੇ ਦੋ ਮਹੀਨੇ ਦਰਬਾਰ ਸਾਹਿਬ ਰਹਿ ਕੇ ਸੇਵਾ ਕੀਤੀ ਤੇ ਉਥੇ ਹੀ ਲੜਕੇ ਦੀ ਅੱਖ ਦਾ ਟਿਉਮਰ ਬਹੁਤ ਵੱਡੇ ਅਕਾਰ ਦਾ ਹੋ ਗਿਆ ਤੇ ਪਰਿਵਾਰ ਵਾਪਿਸ ਆਪਣੇ ਪਿੰਡ ਸਭਰਾ ਪਹੁੰਚ ਗਿਆ।ਜਦ ਇਸ ਸਬੰਧੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਨੂੰ ਖਬਰ ਮਿਲੀ ਤਾਂ ਉਹ ਪਰਿਵਾਰ ਦੇ ਘਰ ਪਹੁੰਚੇ ਤੇ ਇਸ ਸਬੰਧੀ ਖਬਰ ਨੂੰ “ਅਜੀਤ” ਵਿਚ ਪ੍ਰਕਾਸ਼ਿਤ ਕਰਵਾ ਕੇ ਫਿਰ ਸ਼ੌਸ਼ਲ ਮੀਡੀਆਂ ਰਾਂਹੀ ਖਬਰ ਨੂੰ ਦੇਸ਼ਾ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ ਤੇ ਇਹ ਖਬਰ ਪੜ੍ਹ ਕੇ ਖਾਲਸਾ ਏਡ ਸੰਸਥਾ ਯੂ.ਕੇ ਦੇ ਅਮਰਜੀਤ ਸਿੰਘ ਨੇ ਪਰਿਵਾਰ ਨਾਲ ਸੰਪਰਕ ਕਰਕੇ ਲੜਕੇ ਨੂੰ ਲੁੁਧਿਆਣਾ ਦੇ ਫੌਰਸਿਟ ਹਸਪਤਾਲ ਵਿਚ ਦਖਾਲ ਕਰਵਾ ਦਿੱਤਾ।ਪਰ ਡਾਕਟਰਾਂ ਵੱਲੋਂ ਜਵਾਬ ਦਿੱਤੇ ਜਾਣ ਤੇ ਰਾਤੋ ਰਾਤ ਜਹਾਜ ਰਾਂਹੀ ਸਰਗੁਨ ਸਿੰਘ ਨੁੰ ਪਰਿਵਾਰ ਸਮੇਤ ਹੈਦਰਾਬਾਦ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਬੱਚੇ ਦਾ ਪੰਦਰਾਂ ਦਿਨ ਇਲਾਜ ਚੱਲਿਆ ਤੇ ਟਿਊਮਰ ਦਾ ਸਫਲ ਆਪਰੇਸ਼ਨ ਕੀਤਾ ਗਿਆ ਤੇ ਸਰਗੁਨ ਸਿੰਘ ਜਿੰਦਗੀ ਦੀ ਇਕ ਨਵੀਂ ਕਿਰਨ ਲੈ ਕੇ ਘਰ ਪਹੁੰਚਿਆ ਪਰ ਡਾਕਟਰਾਂ ਵੱਲੋਂ ਪੰਦਰਾਂ ਦਿਨਾਂ ਬਾਦ ਕੀਮੋ ਥਰੈਪੀ ਲਈ ਬੱਚੇ ਨੂੰ ਹੈਦਰਾਬਾਦ ਬੁਲਾਇਆ ਜਾਂਦਾ ਹੈ। ਜਿਸਦਾ ਸਾਰਾ ਖਰਚ ਖਾਲਸਾ ਏਡ ਸੰਸਥਾ ਯੂ.ਕੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਹਰ ਵਾਰ ਜਹਾਜ ਰਾਂਹੀ ਸਰਗੁਨ ਸਿੰਘ ਨੂੰ ਹੈਦਰਾਬਾਦ ਪਹੁੰਚਾਇਆ ਜਾਂਦਾ ਹੈ, ਤੇ ਡਾਕਟਰਾਂ ਮੁਤਾਬਿਕ ਇਹ ਇਲਾਜ ਛੇ ਮਹੀਨੇ ਤੱਕ ਚੱਲੇਗਾ । ਤਿੰਨ ਸਾਲਾ ਲੜਕੀ ਗੁਰਨੂਰ ਕੌਰ ਦੇ ਦਿਲ ਵਿਚ ਜੋ ਸੁਰਾਖ ਹੈ ਉਸਦਾ ਇਲਾਜ ਵੀ ਸੰਸਥਾ ਨੇ ਕਰਵਾਉਣ ਦਾ ਪਰਿਵਾਰ ਨਾਲ ਵਾਅਦਾ ਕੀਤਾ ਹੈ।ਸਰਗੁਨ ਸਿੰਘ ਦੇ ਘਰ ਦੀ ਹਾਲਾਤ ਇੰਨੀ ਮਾੜੀ ਹੈ ਕਿ ਨਾ ਤਾਂ ਘਰ ਵਿਚ ਕੋਈ ਰਸੌਈ, ਨਾ ਬਾਥਰੂਮ, ਨਾ ਕੋਈ ਰੋਸ਼ਨੀ ਤੇ ਨਾ ਹੀ ਘਰ ਦੀ ਚਾਰ ਦਵਾਰੀ ਹੈ। ਇਸ ਮੌਕੇ ਸਰਗੁਨ ਸਿੰਘ ਦੇ ਪਿਤਾ ਗੁਰਬਿੰਦਰ ਸਿੰਘ ਤੇ ਮਾਤਾ ਨੇ ਕਿਹਾ ਕਿ ਸ੍ਰੀ ਗੁਰੁ ਰਾਮਦਾਸ ਜੀ ਦੀ ਅਪਾਰ ਕ੍ਰਿਪਾ ਸਦਕਾ ਹੀ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਪੱਟੀ ਤੇ ਖਾਲਸਾ ਏਡ ਸੰਸਥਾ ਯੂ.ਕੇ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਾਡੇ ਘਰ ਦਾ ਚਿਰਾਗ ਸਰਗੁਨ ਸਿੰਘ ਅੱਜ ਸਾਡੇ ਵਿਚ ਮੌਜੂਦ ਹੈ, ਅਸੀਂ ਸਾਰਿਆ ਦੇ ਤਹਿ ਦਿਲੋਂ ਧੰਨਵਾਦੀ ਹਾਂ।ਸਰਗੁਨ ਸਿੰਘ ਦੀ ਜਿੱਥੇ ਇਕ ਅੱਖ ਦੀ ਰੌਸ਼ਨੀ ਪੱਕੇ ਤੌਰ ਤੇ ਗੁਆਚ ਚੁੱਕੀ ਹੈ, ਉਥੇ ਜਿੰਦਗੀ ਦੀ ਇਕ ਨਵੀਂ ਕਿਰਨ ਵੀ ਮਿਲ ਗਈ ਹੈ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …

Leave a Reply