
ਚੌਂਕ ਮਹਿਤਾ, 23 ਮਾਰਚ (ਜੋਗਿੰਦਰ ਸਿੰਘ ਮਾਣਾ)- ਸ਼ਹੀਦੇ ਏ ਆਜਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸ਼ਹੀਦੀ ਦਿਹਾੜੇ ਤੇ ਖੁਜਾਲਾ ਵਿਖੇ ਕ੍ਰਾਂਤੀਕਾਰੀ ਤਰਕਸ਼ੀਲ ਲੋਕ ਚੇਤਨਾ ਲਹਿਰ ਵੱਲੋਂ ਨਿੱਘੀਆਂ ਸ਼ਰਧਾਂਜਲੀਆਂ ਤੇ ਦੇਸ਼ ਭਗਤੀ ਦੀਆਂ ਕੋਰੀਉਗ੍ਰਾਫੀਆਂ ਲਹਿਰ ਦੇ ਮੈਂਬਰਾਂ ਵੱਲੋ ਂਪੇਸ਼ ਕੀਤੀਆਂ ਗਈਆਂ।ਇਸ ਮੌਕੇ ਲਹਿਰ ਦੇ ਪ੍ਰਧਾਨ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਨੇ ਕਿਹਾ ਕਿ ਬੜੇ ਦੁੱਖ ਵਾਲੀ ਗੱਲ ਹੈ ਕਿ ਅਜਾਦੀ ਦੇ ਲੰਬੇ ਸਮੇਂ ਬਾਅਦ ਵੀ ਲੋਕ ਆਰਥਿਕ ਗੁਲਾਮੀ ਦੇ ਸ਼ਿਕਾਰ ਹਨ ਪਰ ਸਮੇਂ ਦੀਆਂ ਸਰਕਾਰਾਂ ਦੇਸ਼ ਨੂੰ ਅਜ਼ਾਦ ਕਰਾਉਣ ਵਾਲੀਆਂ ਸ਼ਖਸੀਅਤਾਂ ਦੀ ਸੋਚ ਨੂੰ ਦਬਾ ਕੇ ਰੱਖਦੀਆਂ ਆ ਰਹੀਆਂ ਤਾਂ ਕਿ ਲੋਕਾਂ ਵਿੱਚ ਚੇਤਨਤਾ ਦਾ ਵਿਕਾਸ਼ ਨਾ ਹੋਵੇ।ਅੱਜ ਲੋੜ ਹੈ ਕਿ ਹਰੇਕ ਭਾਰਤੀ ਨੂੰ ਆਪਣੇ ਹੱਕਾਂ ਲਈ ਸ਼ੰਘਰਸ਼ ਕਰਨ ਦੀ ਤੇ ਪਹਿਰਾ ਦੇਣ ਦੀ ਤਾਂ ਕਿ ਹਰੇਕ ਭਾਰਤੀ ਆਰਥਿਕ ਗੁਲਾਮੀ ਤੋਂ ਅਜ਼ਾਦੀ ਪ੍ਰਾਪਤ ਹੋ ਸਕੇ । ਇਸ ਸਮੇਂ ਸੁਰਜੀਤ ਸਿੰਘ, ਅੰਮ੍ਰਿਤਪਾਲ ਸਿੰਘ, ਸੁਰਿੰਦਰ ਸਿੰਘ, ਬਲਜੀਤ ਸਿੰਘ ਘਣਸਾਮਪੁਰ, ਹਰਜੀਤ ਸਿੰਘ, ਅਨਮੋਲਦੀਪ ਕੌਰ ਤਰਸਿੱਕਾ, ਮਨਪ੍ਰੀਤ ਕੌਰ, ਲਵਲੀ, ਜਗਰੂੂਪ ਸਿੰਘ ਢਪੱਈਆਂ, ਮਨਜਿੰਦਰ ਸਿੰਘ ਸੈਦੋ ਲੇਲ, ਸਾਬਕਾ ਸਰਪੰਚ ਅਮਰਜੀਤ ਸਿੰਘ, ਲਵਜੀਤ ਸਿੰਘ, ਹਰਪ੍ਰੀਤ ਸਿੰਘ, ਦਿਲਸੇਰ ਸਿੰਘ, ਅਰਜਿੰਦਰ ਸਿੰਘ,ਅਜੇਪਾਲ ਸਿੰਘ, ਗੁਰਜਿੰਦਰ ਸਿੰਘ, ਜੀਵਨ ਸਿੰਘ ਆਦਿ ਆਗੂ ਹਾਜ਼ਿਰ ਸਨ।
Punjab Post Daily Online Newspaper & Print Media