ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਬਿਊਰੋੋ)- ਮਹਾਂਰਾਸ਼ਟਰ ਦੇ ਸ਼ਹਿਰ ਪੂਨਾ ਵਿਖੇ ਆਯੋਜਤ 23ਵੀਂ ਰਾਸ਼ਟਰੀ ਤਲਵਾਰਬਾਜੀ ਚੈਂਪੀਅਨਸ਼ਿਪ ਦੇ ਦੋਰਾਨ ਜਿਥੇ ਅੰਮ੍ਰਿਤਸਰ ਦੇ ਦੋ ਮਹਿਲਾ ਤੇ ਦੋ ਪੁਰਸ਼ ਖਿਡਾਰੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ। ਉਥੇ ਪੰਜਾਬ ਦੇ ਵਲੋਂ ਸ਼ਮੂਲੀਅਤ ਕਰਨ ਗਈਆਂ ਮਹਿਲਾ-ਪੁਰਸ਼ ਟੀਮਾਂ ਦਾ ਦਬਦਬਾ ਵੀ ਜਾਰੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਤਲਵਾਰਬਾਜੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋਫ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਇਬਰ ਲਈ ਪ੍ਰਿੰਸਪਾਲ ਸਿੰਘ, ਫੋਇਲ ਵਿਚ ਸਰਬਜੀਤ ਸਿੰਘ, ਸਾਇਬਰ ਵਿਚ ਗੁਰਜੀਤ ਕੋਰ ਤੇ ਫੋਇਲ ਵਿਚ ਨੇਹਾ ਹੀਰ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਲੜਕੇ ਲੜਕੀਆਂ ਨੇ ਹੁਣ ਤੱਕ 3 ਗੋਲਡ 4 ਸਿਲਵਰ ਅਤੇ 6 ਬਰਾਉਂਜ ਮੈਡਲ ਹਾਸਲ ਕੀਤੇ ਹਨ। ਜਦੋਂ ਕਿ ਹੋਰ ਵੀ ਮੈਡਲ ਆਉਣ ਦੀ ਸੰਭਾਵਨਾ ਹੈ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ
ਅੰਮ੍ਰਿਤਸਰ, 1 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਮੀਰੀ ਪੀਰੀ ਦੇ …
Punjab Post Daily Online Newspaper & Print Media