Wednesday, June 26, 2024

ਜੀਐਨਡੀਯੂ ਵਿਖੇ ਮਹਿਲਾਵਾਂ ਦੀ ਇੰਟਰ-ਕਾਲਜ ਕ੍ਰਿਕਟ ਪ੍ਰਤੀਯੋਗਿਤਾ ਸ਼ੁਰੂ

PPN2503201610ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਬਿਊਰੋੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ ਖੇਡ ਮੈਦਾਨ ਵਿਖੇ ਮਹਿਲਾਵਾਂ ਦੀ ਤਿੰਨ ਦਿਨਾਂ ਏ ਤੇ ਬੀ ਡਵੀਜ਼ਨ ਕ੍ਰਿਕੇਟ ਪ੍ਰਤੀਯੋਗਿਤਾ ਸ਼ੁਰੂ ਹੋ ਗਈ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚ.ਐਸ ਰੰਧਾਵਾ ਦੇ ਪ੍ਰਬੰਧਾਂ ਤੇ ਇੰਚਾਰਜ ਕੋਚ ਰਣਜੀਤ ਸਿੰਘ ਸੰਧੂ ਦੀ ਦੇਖ ਰੇਖ ਆਯੁੋਜਤ ਇਸ ਖੇਡ ਪ੍ਰਤੀਯੋਗਿਤਾ ਦੇ ਦੋਰਾਨ ਜੀਐਨਡੀਯੂ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਵੱਖ ਵੱਖ ਕਾਲਜ਼ਾਂ ਦੀਆਂ ਖਿਡਾਰਣਾਂ ਹਿੱਸਾ ਲੈ ਰਹੀਆਂ ਹਨ। ਪਹਿਲੇ ਦਿਨ ਬੀਬੀਕੇ ਡੀਏਵੀ ਕਾਲਜ ਅੰਮ੍ਰਿਤਸਰ, ਆਰ.ਆਰ ਬਾਵਾ ਕਾਲਜ ਬਟਾਲਾ, ਖਾਲਸਾ ਕਾਲਜ ਅੰਮ੍ਰਿਤਸਰ, ਟ੍ਰਿੰਨਟੀ ਕਾਲਜ ਜਲੰਧਰ ਤੇ ਪੰਡਤ ਮੋਹਨ ਲਾਲ ਐਸਡੀ ਕਾਲਜ ਫਾਰ ਵੂਮੈਨ ਫਤਿਹਗੜ੍ਹ ਚੂੜੀਆਂ ਦਾ ਦਬਦਬਾ ਰਿਹਾ। ਜਦੋਂ ਕਿ ਉਦਘਾਟਨੀ ਮੈਚ ਦੋਰਾਨ ਬੀਬੀਕੇ ਡੀਏਵੀ ਕਾਲਜ ਫਾਰ ਵੂਮੈਨ ਦੀ ਟੀਮ ਆਰ.ਆਰ ਬਾਵਾ ਬਟਾਲਾ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇਸ ਮੋਕੇ ਉਘੇ ਲੇਖਕ ਤੇ ਖੇਡ ਪ੍ਰਮੋਟਰ ਗੁਰਵਿੰਦਰ ਸਿੰਘ ਬਾਠ, ਬਲਜਿੰਦਰ ਸਿੰਘ ਮੱਟੂ, ਨਵਨੀਤ ਸਿੰਘ, ਜਤਿਨ ਆਦਿ ਹਾਜਰ ਸਨ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply