Wednesday, June 26, 2024

23ਵੀਂ ਰਾਸ਼ਟਰੀ ਤਲਵਾਰਬਾਜੀ ਚੈਂਪੀਅਨਸ਼ਿਪ ‘ਚ ਪੰਜਾਬ ਦਾ ਦਬਦਬਾ

PPN2503201611ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਬਿਊਰੋੋ)- ਮਹਾਂਰਾਸ਼ਟਰ ਦੇ ਸ਼ਹਿਰ ਪੂਨਾ ਵਿਖੇ ਆਯੋਜਤ 23ਵੀਂ ਰਾਸ਼ਟਰੀ ਤਲਵਾਰਬਾਜੀ ਚੈਂਪੀਅਨਸ਼ਿਪ ਦੇ ਦੋਰਾਨ ਜਿਥੇ ਅੰਮ੍ਰਿਤਸਰ ਦੇ ਦੋ ਮਹਿਲਾ ਤੇ ਦੋ ਪੁਰਸ਼ ਖਿਡਾਰੀਆਂ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ। ਉਥੇ ਪੰਜਾਬ ਦੇ ਵਲੋਂ ਸ਼ਮੂਲੀਅਤ ਕਰਨ ਗਈਆਂ ਮਹਿਲਾ-ਪੁਰਸ਼ ਟੀਮਾਂ ਦਾ ਦਬਦਬਾ ਵੀ ਜਾਰੀ ਹੈ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਜਿਲਾ ਤਲਵਾਰਬਾਜੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋਫ: ਨਿਰਮਲ ਸਿੰਘ ਰੰਧਾਵਾ ਨੇ ਦੱਸਿਆ ਕਿ ਸਾਇਬਰ ਲਈ ਪ੍ਰਿੰਸਪਾਲ ਸਿੰਘ, ਫੋਇਲ ਵਿਚ ਸਰਬਜੀਤ ਸਿੰਘ, ਸਾਇਬਰ ਵਿਚ ਗੁਰਜੀਤ ਕੋਰ ਤੇ ਫੋਇਲ ਵਿਚ ਨੇਹਾ ਹੀਰ ਦਾ ਪ੍ਰਦਰਸ਼ਨ ਬੇਮਿਸਾਲ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਲੜਕੇ ਲੜਕੀਆਂ ਨੇ ਹੁਣ ਤੱਕ 3 ਗੋਲਡ 4 ਸਿਲਵਰ ਅਤੇ 6 ਬਰਾਉਂਜ ਮੈਡਲ ਹਾਸਲ ਕੀਤੇ ਹਨ। ਜਦੋਂ ਕਿ ਹੋਰ ਵੀ ਮੈਡਲ ਆਉਣ ਦੀ ਸੰਭਾਵਨਾ ਹੈ।

Check Also

ਲ਼ੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਨੂੰ ਖਰਚਾ ਰਜਿਸਟਰ ਮੇਨਟੇਨ ਕਰਨ ਸਬੰਧੀ ਦਿੱਤੀ ਟ੍ਰੇਨਿੰਗ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ) – ਲੋਕ ਸਭਾ ਚੋਣਾਂ 2024 ਦੌਰਾਨ ਚੋਣ ਲੜ ਚੁੱਕੇ ਉਮੀਦਵਾਰਾਂ …

Leave a Reply