Friday, July 3, 2026

ਐਕਸਾਈਜ ਡਿਊਟੀ ਦੇ ਵਿਰੋਧ ਵਿੱਚ ਸਵਰਨਕਾਰਾਂ ਨੇ ਜੰਡਿਆਲਾ ਗੁਰੂ ਵਿੱਚ ਦਿੱਤਾ ਰੋਸ ਧਰਨਾ

PPN2603201609ਜੰਡਿਆਲਾ ਗੁਰੂ, 26 ਮਾਰਚ (ਹਰਿੰਦਰਪਾਲ ਸਿੰਘ) – ਸੋਨੇ ਦੇ ਗਹਿਣਿਆਂ ‘ਤੇ ਲਗਾਈ ਗਈ ਐਕਸਾਈਜ ਡਿਊਟੀ ਦੇ ਵਿਰੋਧ ਵਿੱਚ ਪਿਛਲੇ 15-20 ਦਿਨਾਂ ਤੋਂ ਅਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਗਟਾ ਰਹੇ ਸਵਰਨਕਾਰਾਂ ਨੇ ਅੱਜ ਸ਼ਹਿਰ ਦੇ ਮੇਨ ਚੋੜਾ ਬਾਜਾਰ ਵਿੱਚ ਰੋਸ ਧਰਨਾ ਦਿੱਤਾ ਅਤੇ ਸਮੂਹ ਦੁਕਾਨਦਾਰਾਂ ਵਲੋਂ ਕੇਂਦਰ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਗਈ।ਇਸ ਮੋਕੇ ਜੰਡਿਆਲਾ ਸ਼ਰਾਫ ਯੂਨੀਅਨ ਦੇ ਪ੍ਰਧਾਨ ਰਜਨੀਸ਼ ਜੈਨ ਨੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਦੇ ਕਾਰਨ ਅੱਜ ਵਿਉਪਾਰੀ ਵਰਗ ਅਤੇ ਸਮੂਹ ਦੁਕਾਨਦਾਰ ਅਪਨਾ ਕਾਰੋਬਾਰ ਬੰਦ ਕਰਨ ਦੀ ਕਗਾਰ ਤੇ ਪਹੁੰਚ ਚੁੱਕੇ ਹਨ। ਧਰਨੇ ਵਿੱਚ ਜੰਡਿਆਲਾ ਗੁਰੁ ਦੇ ਸਮੂਹ ਸੋਨੇ ਦੇ ਸਰਾਫ ਰਾਹੁਲ, ਹੈਪੀ, ਕਪੂਰ, ਭੋਲਾ, ਚਾਂੱਦ, ਜੈਨ, ਬੋਬੀ, ਨਿਊ ਭੋਲਾ, ਰਾਮ, ਰੋਬਿਨ, ਭਾਰਦਵਾਜ, ਪਾਲ, ਮੋਨੂ, ਮੋਨਾ, ਕੁੱਕੂ ਜਿਊਲਰਜ਼ ਆਦਿ ਸ਼ਾਮਿਲ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply