Wednesday, September 9, 2026

ਅਮੀਨਾ ਪਾਰਕ ਦੇ ਬਾਹਰ ਬਣੇ ਟਾਇਲਟ ਨੇ ਲੋਕਾਂ ਦਾ ਪਾਰਕ ਵਿੱਚ ਸੈਰ ਕਰਨਾ ਕੀਤਾ ਦੁੱਭਰ

PPN2903201618ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਸਥਾਨਕ ਸਰਹੰਦੀ ਗੇਟ ਵਿਖੇ ਸਥਿਤ ਅਮੀਨਾ ਪਾਰਕ ਜਿੱਥੇ ਲੋਕ ਵੱਡੀ ਸੰਖਿਆ ਵਿੱਚ ਸੈਰ ਕਰਨ ਲਈ ਜਾਂਦੇ ਹਨ ਤੇ ਸੈਰ ਕਰਨ ਵਾਲਿਆਂ ਵਿੱਚ ਵੱਧ ਸੰਖਿਆ ਅੋਰਤਾਂ ਦੀ ਹੁੰਦੀ ਹੈ, ਇਹ ਪਾਰਕ ਹਰਿਆਵਲ ਭਰਪੂਰ ਤੇ ਸੁੰਦਰ ਹੈ, ਪਰ ਇੱਥੇ ਆਉਣ ਵਾਲੇ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪਾਰਕ ਦੇ ਬਾਹਰ ਇੱਕ ਪਾਸੇ ਦੁਕਾਨਦਾਰਾਂ ਨੇ ਟੁਆਇਲਟ (ਪੇਸ਼ਾਬ ਖਾਨਾ) ਬਣਾਇਆ ਹੋਇਆ ਹੈ, ਜਿੱਥੇ ਬਹੁਤ ਹੀ ਬਦਬੂ ਆਉਂਦੀ ਹੈ, ਇਨ੍ਹਾਂ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਪੇਸ਼ਾਬ ਖਾਨੇ ਨੂੰ ਬੰਦ ਕੀਤਾ ਜਾਵੇ ਜਾਂ ਫਿਰ ਇਸਨੂੰ ਵਧੀਆ ਢੰਗ ਨਾਲ ਉਸਾਰਕੇ ਪਾਣੀ ਆਦਿ ਦਾ ਉਚਿਤ ਪ੍ਰਬੰਧ ਕੀਤਾ ਜਾਵੇ, ਤਾਂ ਕਿ ਇਸ ਨਾਲ ਬਦਬੂ ਨਾ ਉਭਰੇ ਅਤੇ ਅਮੀਨਾ ਪਾਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਪੇਸ਼ ਨਾਲ ਆਵੇ, ਪਾਰਕ ਨਾਲ ਸਬੰਧਤ ਹੀ ਦੂਜੀ ਮੰਗ ਕਰਦੇ ਹੋਏ ਸੈਰ ਕਰਨ ਵਾਲੇ ਲੋਕਾਂ ਨੇ ਦੱਸਿਆ ਕਿ ਪਾਰਕ ਵਿੱਚ ਜੋ ਲਾਇਟਾਂ ਲੱਗੀਆਂ ਹੋਈਆਂ ਹਨ, ਉਨ੍ਹਾਂ ਵਿੱਚੋਂ ਜਿਆਦਾਤਰ ਬੰਦ ਹਨ ਤੇ ਕਈ ਪੋਲਾਂ ਤੇ ਬੱਲਬ ਹੀ ਨਹੀਂ ਲੱਗੇ ਹੋਏ, ਕਿਉਂਕਿ ਹੁਣ ਗਰਮੀ ਦਾ ਮੋਸਮ ਸ਼ੁਰੂ ਹੋ ਗਿਆ ਹੈ, ਇਸ ਲਈ ਸੈਰ ਕਰਨ ਵਾਲੇ ਲੋਕਾਂ ਨੇ ਮੰਗ ਕੀਤੀ ਕਿ ਸਾਰੀਆਂ ਲਾਈਟਾਂ ਨੂੰ ਚਾਲੂ ਕਰਵਾਇਆ ਜਾਵੇ ਤੇ ਜਿਨ੍ਹਾਂ ਪੋਲਾਂ ਤੇ ਬੱਲਬ ਖਰਾਬ ਹੋ ਚੁੱਕੇ ਹਨ ਜਾਂ ਨਹੀਂ ਹਨ ਉਨ੍ਹਾਂ ਤੇ ਬੱਲਬ ਲਗਵਾਏ ਜਾਣ, ਇਨ੍ਹਾਂ ਲੋਕਾਂ ਨੇ ਮੰਗ ਕੀਤੀ ਕਿ ਸਥਾਨਕ ਪ੍ਰਸ਼ਾਸਨ ਉਕਤ ਦੋਵੇਂ ਮੰਗਾਂ ਵੱਲ ਫੋਰੀ ਧਿਆਨ ਦੇ ਕੇ ਪਾਰਕ ਵਿੱਚ ਆਉਣ ਵਾਲੇ ਲੋਕਾਂ ਵਿਸ਼ੇਸ਼ ਤੌਰ ਤੇ ਅੋਰਤਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾਵੇ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply