Saturday, June 29, 2024

ਮੁਹੰਮਦ ਯਾਸਰ ਨੇ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਦੇ ਗੋਲਾ ਸੁੱਟਣ ‘ਚ ਗੋਲਡ ਮੈਡਲ ਜਿੱਤਿਆ

PPN2903201619ਮਾਲੇਰਕੋਟਲਾ, 29 ਮਾਰਚ (ਹਰਮਿੰਦਰ ਸਿੰਘ ਭੱਟ)- ਪੰਚਕੂੱਲਾ (ਹਰਿਆਣਾ) ਦੇ ਦੇਵੀ ਲਾਲ ਖੇਡ ਸਟੇਡੀਅਮ ‘ਚ ਅੰਗਹੀਣ ਅਥਲੈਟਿਕਸ ਖਿਡਾਰੀਆਂ ਦੀ 26 ਤੋਂ 30 ਮਾਰਚ 2016 ਤੱਕ ਚੱਲ ਰਹੀ ਪੰਜ ਦਿਨਾਂ 16 ਵੀਂ ਸੀਨੀਅਰ ਨੈਸ਼ਨਲ ਪੈਰਾ ਅਥਲੈਟਿਕਸ ਚੈਂਪੀਅਨਸ਼ਿੱਪ ਵਿਚ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਬੀ.ਏ. ਸੈਕਿੰਡ ਦੇ ਵਿਦਿਆਰਥੀ ਮੁਹੰਮਦ ਯਾਸਰ ਪੁੱਤਰ ਸੁਦਾਗਰ ਖਾਂ ਨੇ ਗੋਲਾ ਸੁੱਟਣ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਆਪਣਾ ਤੇ ਇਲਾਕੇ ਦਾ ਨਾਂ ਦੇਸ਼ ਭਰ ‘ਚ ਰੋਸ਼ਨ ਕਰ ਦਿੱਤਾ। ਗੋਲਡ ਮੈਡਲ ਜਿੱਤ ਕੇ ਅੱਜ ਮਾਲੇਰਕੋਟਲਾ ਪੁੱਜੇ ਤਹਿਸੀਲ ਮਾਲੇਰਕੋਟਲਾ ਦੇ ਅਮਰਗੜ੍ਹ ਨੇੜਲੇ ਪਿੰਡ ਮੁਹੰਮਦ-ਪੁਰਾ ਦੇ ਵਸਨੀਕ ਖੱਬੇ ਹੱਥ ਤੋਂ ਅੰਗਹੀਣ ਮੁਹੰਮਦ ਯਾਸਰ ਨੇ ਆਪਣੇ ਕੋਚ ਹਰਮਿੰਦਰ ਸਿੰਘ ਦੀ ਅਗਵਾਈ ‘ਚ ਦਿਨ-ਰਾਤ ਇੱਕ ਕਰਕੇ ਕੀਤੀ ਮਿਹਨਤ ਸਦਕਾ ਉਕਤ ਚੈਂਪੀਅਨਸ਼ਿੱਪ ਦੀ ਐਫ 46ਫ਼47 ਗੋਲਾ ਸੁੱਟਣ ਕੈਟਾਗਿਰੀ ‘ਚ ਜ਼ਿਲ੍ਹਾ ਸੰਗਰੂਰ ਦੀ ਨੁਮਾਇੰਦਗੀ ਕਰਦੇ ਹੋਏ ਗੋਲਾ ਸੁੱਟਣ ‘ਚ ਦੇਸ਼ ਭਰ ਵਿਚੋਂ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤਿਆ। ਸਧਾਰਨ ਜਿਹੇ ਕਿਸਾਨ ਪਰਿਵਾਰ ਨਾਲ ਸਬੰਧਤ ਗੋਲਡ ਮੈਡਲਿਸਟ ਮੁਹੰਮਦ ਯਾਸਰ ਜਿਸ ਦਾ ਖੱਬਾ ਹੱਥ ਸੱਤ ਸਾਲਾਂ ਦੀ ਛੋਟੀ ਉਮਰੇ ਟੋਕੇ ਵਾਲੀ ਮਸ਼ੀਨ ‘ਚ ਆ ਕੇ ਕੱਟਿਆ ਗਿਆ ਸੀ ਨੇ ਇਹ ਸ਼ਾਨਾਮਤੀ ਪ੍ਰਾਪਤੀ ਹਾਸਲ ਕਰਨ ਲਈ ਚੈਂਪੀਅਨਸ਼ਿੱਪ ਦੌਰਾਨ ਉਸ ਨੂੰ ਕਰਨੀ ਪਈ ਅਣਥੱਕ ਮਿਹਨਤ ਅਤੇ ਝੱਲਣੀ ਪਈ ਮੁਸ਼ਕਿਲ ਦਾ ਖਾਸਕਰ ਜ਼ਿਕਰ ਕਰਦਿਆਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਆਪਣੇ ਕੋਚ ਹਰਮਿੰਦਰ ਸਿੰਘ ਨੂੰ ਦਿੰਦਿਆਂ ਦੱਸਿਆ ਕਿ ਉਸ ਨੂੰ ਬਚਪਣ ਤੋਂ ਹੀ ਅਥਲੈਟਿਕਸ ਨਾਲ ਬਹੁਤ ਲਗਾਓ ਸੀ। ਖੱਬਾ ਹੱਥ ਕੱਟੇ ਦੀ ਦੁਖਦਾਈ ਘਟਨਾਂ ਨੇ ਭਾਵੇਂ ਨੂੰ ਕਾਫੀ ਝਜੋੜ ਕੇ ਰੱਖ ਦਿੱਤਾ ਸੀ ਪਰੰਤੂ ਅਲੈਟਿਕਸ ‘ਚ ਗੋਲਾ ਸੁਟਣ ਦੀ ਖੇਡ ਪ੍ਰਤੀ ਉਸ ਦਾ ਜਨੂੰਨ ਨਹੀਂ ਘਟਿਆ ਅਤੇ ਕਾਲਜ ਪੁੱਜ ਕੇ ਉਸ ਦੇ ਕੋਚ ਹਰਮਿੰਦਰ ਸਿੰਘ ਨੇ ਉਸਦੇ ਗੋਲਾ ਸੁੱਟਣ ਪ੍ਰਤੀ ਜ਼ਜ਼ਬੇ ਦੀ ਕਦਰ ਕਰਦੇ ਹੋਏ ਉਸਨੂੰ ਇੱਕ ਜਨੂੰਨ ਵਾਂਗ ਟ੍ਰੇਨਿੰਗ ਦਿੱਤੀ।ਜਿਸਦੀ ਬਦੋਲਤ ਹੀ ਅੱਜ ਉਹ ਇਹ ਵੱਡੀ ਪ੍ਰਾਪਤੀ ਕਰ ਸਕਿਆ ਹੈ। ਗੋਲਡ ਮੈਡਲ ਜਿੱਤਣ ਉਪਰੰਤ ਮਾਲੇਰਕੋਟਲਾ ਪੁੱਜਣ ‘ਤੇ ਜਿਥੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਸ.ਰਵਿੰਦਰ ਸਿੰਘ ਨੇ ਮੁਹੰਮਦ ਯਾਸਰ ਨੂੰ ਵਧਾਈ ਦਿੱਤੀ ਉਥੇ ਇਲਾਕੇ ਦੇ ਵਸਨੀਕਾਂ ਨੇ ਵੀ ਉਸਦੀ ਇਸ ਪ੍ਰਾਪਤੀ ‘ਤੇ ਮਾਨ ਮਹਿਸੂਸ ਕਰਦਿਆਂ ਅੱਗੋ ਹੋਰ ਵੀ ਵੱਡੀਆਂ ਪ੍ਰਾਪਤੀਆਂ ਕਰਕੇ ਇਲਾਕੇ ਦਾ ਨਾਂ ਰੋਸ਼ਨ ਕਰਨ ਦੀਆਂ ਉਮੀਦਾਂ ਪ੍ਰਗਟਾਈਆਂ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply