ਅੰਮ੍ਰਿਤਸਰ, 30 ਮਾਰਚ (ਜਗਦੀਪ ਸਿੰਘ ਸੱਗੂ) – ਸਥਾਨਕ ਬੀ. ਬੀ. ਕੇ ਡੀ. ਏ. ਵੀ ਕਾਲਜ ਫ਼ਾਰ ਵੂਮੈਨ ਯੂ.ਜੀ.ਸੀ ਦੀ ਬਾਰ੍ਹਵੀਂ ਯੋਜਨਾ ਦੇ ਅਧੀਨ ਸਵਾਮੀ ਦਯਾਨੰਦ ਅਧਿਐਨ ਕੇਂਦਰ ਵਲੋਂ ਦੋ ਰੋਜ਼ਾ ਵੈਦਿਕ ਵਰਕਸ਼ਾਪ ਅਤੇ ਵਾਖਿਆਨ ਦਾ ਆਯੋਜਨ ਕੀਤਾ ਗਿਆ।ਵਰਕਸ਼ਾਪ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਡੀ. ਏ. ਵੀ ਗਾਣ ਨਾਲ ਕੀਤੀ ਗਈ, ਜਦਕਿ ਉਦਘਾਟਨੀ ਸਮਾਰੋਹ ਦਾ ਆਗਾਜ਼ ਮੁੱਖ ਮਹਿਮਾਨ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ, ਕਾਲਜ ਪਿ੍ਰੰਸੀਪਲ ਡਾ. ਪੁਸ਼ਪਿੰਦਰ ਵਾਲੀਆ ਅਤੇ ਬਾਕੀ ਮਹਿਮਾਨਾਂ ਵੱਲੋਂ ਸ਼੍ਹਮਾ ਰੌਸ਼ਨ ਕਰਕੇ ਕੀਤਾ ਗਿਆ।ਮੰਚ ਸੰਚਾਲਨ ਹਿੰਦੀ ਵਿਭਾਗ ਦੇ ਮੁਖੀ ਡਾ. ਅਨੀਤਾ ਨਰੇਂਦਰ ਨੇ ਕੀਤਾ।
ਡਾ. ਲਕਸ਼ਮੀ ਕਾਂਤਾ ਚਾਵਲਾ ਨੇ ਆਪਣੇ ਪ੍ਰੇਰਣਾਦਾਇਕ ਭਾਸ਼ਣ ਵਿੱਚ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਸਵਾਮੀ ਦਯਾਨੰਦ ਜੀ ਦਾ ਵਡਮੁੱਲਾ ਯੋਗਦਾਨ ਹੈ। ਸਾਡੇ ਜੀਵਨ ਵਿੱਚ ਸਿੱਖਿਆ, ਵੈਦਿਕ ਗਿਆਨ ਅਤੇ ਮੰਤਰ ਆਦਿ ਸਵਾਮੀ ਦਯਾਨੰਦ ਜੀ ਦੀ ਹੀ ਦੇਣ ਹੈ, ਜਿੰਨਾਂ ਦੀਆਂ ਕੋਸ਼ਿਸ਼ਾ ਸਦਕਾ ਹੀ ਅੱਜ ਹਿੰਦੁਸਤਾਨ ਦੀਆਂ ਬੇਟੀਆਂ ਉੱਚੇ ਮੁਕਾਮ ਹਾਸਿਲ ਕਰ ਸਕੀਆਂ ਹਨ।
ਆਨਰੇਰੀ ਖਜਾਨਚੀ ਡੀ. ਏ. ਵੀ. ਕਾਲਜ ਮੈਨੇਜਿੰਗ ਕਮੇਟੀ ਨਵੀ ਦਿੱਲੀ ਸ਼੍ਰੀ ਜੇ.ਕੇ. ਲੁਥਰਾ ਨੇ ਵਿਦਿਆਰਥਣਾਂ ਨਾਲ ਆਪਣੀ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਡੀ. ਏ. ਵੀ ਸੰਸਥਾਵਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਵਾਮੀ ਦਯਾਨੰਦ ਜੀ ਦੇ ਜੀਵਨ ਅਤੇ ਚੰਗੀਆਂ ਕਦਰਾਂ ਕੀਮਤਾਂ ਬਾਰੇ ਸਿਖਾਇਆ ਜਾਂਦਾ ਹੈ। ਮੈਂਬਰ ਲੋਕਲ ਮੈਨੇਜਿੰਗ ਕਮੇਟੀ ਡਾ. ਲਖਨਪਾਲ ਨੇ ਸਵੱਛ ਭਾਰਤ ਦੀ ਗੱਲ ਕੀਤੀ ਅਤੇ ਕਿਹਾ ਕਿ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ।
ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੁੂੰ ਦੱਸਿਆ ਕਿ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਸਾਦਗੀ ਦੀ ਮੂਰਤ ਅਤੇ ਸਚਾਈ ਦੀ ਜਿਊਂਦੀ ਜਾਗਦੀ ਮਿਸਾਲ ਹਨ, ਜੋ ਹਮੇਸ਼ਾਂ ਹੀ ਔਰਤ ਸਸ਼ਕਤੀਕਰਨ ਅਤੇ ਚੰਗੇ ਸਮਾਜ ਦੀ ਸਿਰਜਨਾ ਨੂੰ ਸਮਰਪਿਤ ਹੈ।ਲੋਕਲ ਮੈਨੇਜਿੰਗ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ ਤੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਮੁੱਖ ਮਹਿਮਾਨ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤਾ ਗਿਆ।
ਵਰਕਸ਼ਾਪ ਦੇ ਪਹਿਲੇ ਸੈਸ਼ਨ ਵਿੱਚ ਵਿਦਿਆਰਥਣਾਂ ਨੂੰ ਭਾਰਤੀ ਯੋਗ ਸੰਸਥਾਨ ਤੋਂ ਵਰਿੰਦਰ ਧਵਨ ਦੁਆਰਾ ਯੋਗ ਪ੍ਰਸ਼ਿਖਸ਼ਣ ਤੇ ਯੋਗ ਦੀ ਸਾਡੀ ਜ਼ਿੰਦਗੀ ਵਿੱਚ ਮਹੱਤਤਾ ਅਤੇ ਉਪਯੋਗ ਦੀ ਜਾਣਕਾਰੀ ਦਿੱਤੀ ਗਈ। ਸਰੀਰ ਅਤੇ ਮਨ ਨੂੰ ਸਿਹਤਮੰਦ ਬਣਾਉਣ ਵਾਲੇ ਕਈ ਆਸਨ ਵੀ ਸਿਖਾਏ ਗਏ।ਇਸ ਸੈਸ਼ਨ ਵਿੱਚ ਯੋਗ ਪ੍ਰਸ਼ਿਖਸ਼ਣ ਅਤੇ ਵਿਦਿਆਰਥਣਾਂ ਵਿੱਚ ਸੰਵਾਦ ਵੀ ਹੋਇਆ ਜਿਸ ਵਿੱਚ ਵਿਦਿਆਰਥਣਾਂ ਨੇ ਯੋਗ ਸੰਬੰਧੀ ਕਈ ਪ੍ਰਸ਼ਨ ਪੁੱਛ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।ਵਰਕਸ਼ਾਪ ਦੇ ਦੂਸਰੇ ਸੈਸ਼ਨ ਵਿੱਚ ਡਾ. ਪ੍ਰਮੋਦ ਯੋਗਾਰਥੀ ਨੇ ਵਿਦਿਆਰਥਣਾਂ ਨੂੰ ਹਵਨ ਕਰਨ ਦੀ ਵਿਧੀ ਤੇ ਮੰਤਰਾਂ ਬਾਰੇ ਦੱਸਿਆ।ਉਹਨਾਂ ਨੇ ਰੋਜ਼ਾਨਾ ਜੀਵਨ ਵਿੱਚ ਹਵਨ ਦੀ ਮਹੱਤਤਾ ‘ਤੇ ਵੀ ਚਾਨਣਾ ਪਾਇਆ।
ਇਸ ਸਮੇਂ ਵੱਖ-ਵੱਖ ਸੰਸਥਾਵਾਂ ਤੋਂ 100 ਦੇ ਕਰੀਬ ਵਿਦਿਆਰਥਣਾਂ ਤੋਂ ਇਲਾਵਾ ਸ੍ਰੀ ਜੇ.ਕੇ ਲੂਥਰਾ, ਕਰਨਲ ਵੇਦ ਮਿੱਤਰਾ ਡੀ. ਏ. ਵੀ ਟਰੱਸਟ ਤੇ ਸਵਾਮੀ ਦਯਾਨੰਦ ਸਟੱਡੀ ਸੈਂਟਰ ਦੇ ਮੈਂਬਰ ਹਿੰਦੀ ਵਿਭਾਗ ਦੇ ਮੁਖੀ ਡਾ. ਅਨੀਤਾ ਨਰੇਂਦਰ, ਡਾ. ਸ਼ੈਲੀ ਜੱਗੀ ਹਿੰਦੀ ਵਿਭਾਗ ਸ਼੍ਰੀਮਤੀ ਰੇਨੂੰ ਵਸ਼ਿਸ਼ਟ ਸੰਸਕ੍ਰਿਤ ਵਿਭਾਗ, ਸ਼੍ਰੀਮਤੀ ਅਨੂ ਖੰਨਾ ਫਿਲਾਸਫ਼ੀ ਵਿਭਾਗ ਡਾ. ਸਰੋਜ ਬਾਲਾ ਅਤੇ ਕਾਲਜ ਦੇ ਅਧਿਆਪਕ ਮੌਜੂਦ ਸਨ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media