Saturday, June 29, 2024

ਅਹਿਮਦਗੜ੍ਹ ਵਾਸੀਆਂ ਨੇ ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਖਿਲਾਫ ਖੋਲਿਆ ਮੋਰਚਾ

PPN3003201603ਸੰਦੌੜ/ਅਹਿਮਦਗੜ੍ਹ, 30 ਮਾਰਚ (ਹਰਮਿੰਦਰ ਸਿੰਘ ਭੱਟ)- ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਵਲੋਂ ਦਾਖਲਾ ਫੀਸਾਂ, ਕਿਤਾਬਾਂ, ਬਿਲਡਿੰਗ ਫੰਡਾਂ ਅਤੇ ਵਰਦੀਆਂ ਰਾਂਹੀ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਕੀਤੇ ਜਾਂਦੇ ਆਰਥਿਕ ਸੋਸ਼ਣ ਉਪਰ ਭਾਂਵੇ ਰੋਕ ਲਗਾ ਦਿੱਤੀ ਗਈ ਹੈ ਪਰ ਫਿਰ ਵੀ ਕੁਝ ਪ੍ਰਾਈਵੇਟ ਸਕੂਲਾਂ ਵਲੋਂ ਸਰਕਾਰ ਦੇ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦਿਆਂ ਮਾਪਿਆਂ ਦਾ ਆਰਥਿਕ ਸੋਸ਼ਣ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।ਇਸੇ ਕੜੀ ਤਹਿਤ ਜਿੱਥੇ ਮੰਡੀ ਅਹਿਮਦਗੜ੍ਹ ਦੇ ਕੁੱਝ ਪ੍ਰਾਈਵੇਟ ਸਕੂਲਾਂ ਵਲੋਂ ਸਿਰਫ ਟਿਊਸ਼ਨ ਫੀਸਾਂ ਲੈ ਕੇ ਹੀ ਦਾਖਲੇ ਕੀਤੇ ਜਾ ਰਹੇ ਹਨ, ਉਥੇ ਹੀ ਕੁੱਝ ਪ੍ਰਾਈਵੇਟ ਸਕੁਲ਼ਾਂ ਵਲੋਂ ਦੁਬਾਰਾ ਦਾਖਲਾ ਫੀਸਾਂ ਅਤੇ ਕਿਤਾਬਾਂ ਖਰੀਦਣ ਲਈ ਕੀਤੀ ਜਾਂਦੀ ਮਨਮਾਨੀ ਨੂੰ ਰੋਕਣ ਦੇ ਲਈ ਹੁਣ ਅਹਿਮਦਗੜ੍ਹ ਵਾਸੀਆਂ ਨੇ ਆਪਣਾ ਮੋਰਚਾ ਖੋਲ ਦਿੱਤਾ ਹੈ।
ਜਿਸ ਲਈ ਅੱਜ ਸਥਾਨਕ ਗ੍ਰੀਨਵੈਲੀ ਸਕੂਲ ਵਿਰੁੱਧ ਉੱਥੇ ਪੜਦੇ ਕੁੱਝ ਵਿਦਿਆਰਥੀਆਂ ਦੇ ਮਾਪਿਆਂ ਅਤੇ ਅਹਿਮਦਗੜ੍ਹ ਦੀਆਂ ਕੁੱਝ ਸਮਾਜਸੇਵੀ ਅਤੇ ਰਾਜਨੀਤਿਕ ਜੱਥੇਬੰਦੀਆਂ ਜਿਵੇਂ ਕਿ ਸ਼੍ਰੀ ਹਿੰਦੂ ਨਿਆਂਪੀਠ, ਸਮੇ ਸੇਵਾ ਸਮਿਤੀ, ਬ੍ਰਾਹਮਣ ਸਭਾ ਅਹਿਮਦਗੜ੍ਹ, ਆਮ ਆਦਮੀ ਪਾਰਟੀ ਅਹਿਮਦਗੜ੍ਹ, ਭਾਜਪਾ ਅਹਿਮਦਗੜ੍ਹ ਵਲੋਂ ਸਕੂਲ ਪ੍ਰਸ਼ਾਸਨ ਖਿਲਾਫ ਧਰਨਾ ਲਾਕੇ ਜੋਰਦਾਰ ਨਾਅਰੇਬਾਜੀ ਕੀਤੀ ਗਈ ।ਇਸ ਰੋਸ ਪ੍ਰਦਰਸ਼ਨ ਦੌਰਾਨ ਵਿੱਕੀ ਸ਼ਰਮਾਂ ਨੇ ਕਿਹਾ ਅਹਿਮਦਗੜ੍ਹ ਦੇ ਜਿਹੜੇ ਪ੍ਰਾਈਵੇਟ ਸਕੂਲਾਂ ਵਲੋਂ ਦਾਖਲਾ ਫੀਸਾਂ, ਕਿਤਾਬਾਂ, ਵਰਦੀਆਂ ਅਤੇ ਬਿਲਡਿੰਗ ਫੰਡਾਂ ਰਾਂਹੀ ਆਪਣੀਆਂ ਜੋ ਵਪਾਰਿਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ,ਉਨ੍ਹਾਂ ਨੂੰ ਉਹ ਕਿਸੇ ਵੀ ਕੀਮਤ ਤੇ ਹੁਣ ਬਰਦਾਸ਼ਤ ਨਹੀਂ ਕਰਨਗੇ। ਜਿਸਨੂੰ ਰੋਕਣ ਲਈ ਚਾਹੇ ਉਨ੍ਹਾਂ ਨੂੰ ਜਿਨ੍ਹਾਂ ਮਰਜੀ ਵੱਡਾ ਸੰਘਰਸ਼ ਕਰਨਾ ਪਵੇ ਪਰ ਉਹ ਪਿੱਛੇ ਨਹੀਂ ਹੱਟਣਗੇ।
ਇਸ ਦੌਰਾਨ ਗ੍ਰੀਨਵੈਲੀ ਵਿੱਚ ਪੜਦੇ ਕੁਝ ਵਿਦਿਆਰਥੀਆਂ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਕੋਲੋਂ ਸਕੂਲ ਪ੍ਰਸ਼ਾਸਨ ਵਲੋਂ ਦੁਬਾਰਾ ਦਾਖਲਾ ਫੀਸ ਲਈ ਜਾ ਰਹੀ ਅਤੇ ਸਿਲੇਬਸ ਦੀਆਂ ਕਿਤਾਬਾਂ ਨੂੰ ਕਿਸੇ ਖਾਸ ਦੁਕਾਨਦਾਰ ਕੋਲੋਂ ਖਰੀਦਣ ਲਈ ਕਿਹਾ ਜਾ ਰਿਹਾ ਹੈ।ਇਸ ਮਸਲੇ ਬਾਰੇ ਜਦ ਸਕੂਲ ਪ੍ਰਬੰਧਕਾਂ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਵਲੋਂ ਕਿਹਾ ਕਿ ਗਿਆ ਕਿ ਉਹ ਵਿਦਿਆਰਥੀਆਂ ਦੇ ਮਾਪਿਆਂ ਕੋਲੋਂ ਸਿਰਫ 2500 ਰੁਪਏ ਹੀ ਸਲਾਨਾ ਚਾਰਜ ਲੈ ਰਹੇ ਹਨ ਜਦਕਿ ਉੱਥੇ ਮੌਕੇ ‘ਤੇ ਮੌਜੂਦ ਮਾਪਿਆਂ ਦੇ ਕੋਲ ਸਕੂਲ ਵਲੋਂ ਦਿੱਤੀਆਂ ਰਸੀਦਾਂ ਉਪਰ 1290 ਰੁਪਏ ਹੋਰ ਵਾਧੂ ਚਾਰਜ ਕੀਤੇ ਹੋਏ ਸਨ ।ਕਿਤਾਬਾਂ ਦੇ ਮੁੱਦੇ ਤੇ ਸਕੂਲ ਪ੍ਰਸ਼ਸਾਨ ਨੇ ਕਿਹਾ ਕਿ ਉਨ੍ਹਾਂ ਵਲੋਂ ਸਿਲੇਬਸ ਦੀਆ ਕਿਤਾਬਾਂ ਖਰੀਦਣ ਲਈ ਕਿਸੇ ਵੀ ਖਾਸ ਦੁਕਾਨਦਾਰ ਕੋਲ ਨਹੀਂ ਭੇਜਿਆ ਜਾ ਰਿਹਾ।ਦੁਬਾਰਾ ਦਾਖਲਾ ਲੈਣ ਦੇ ਮਾਮਲੇ ਉਪਰ ਗੱਲ ਕਰਨ ਬਾਰੇ ਸਕੂਲ ਪ੍ਰਸ਼ਾਸਨ ਨੇ ਆਪਣਾ ਫੈਸਲਾ ਦੇਣ ਲਈ ਵਿਦਿਆਰਥੀਆਂ ਦੇ ਮਾਪਿਆਂ ਅਤੇ ਉਪਰੋਕਤ ਸਾਰੀਆਂ ਜੱਥਬੰਦੀਆਂ ਕੋਲੋਂ ਇੱਕ ਦਿਨ ਦਾ ਸਮਾਂ ਲਿਆ ਹੈ ।ਇਸ ਮੌਕੇ ਕੋਂਸਲਰ ਕਿੱਟੂ ਥਾਪਰ, ਧਰਮਿੰਦਰ ਸਿੰਘ ਕਾਲਾ, ਸੰਨੀ ਜੋਸ਼ੀ, ਵਿੱਕੀ ਵਰਮਾਂ,ਪਰਮਿੰਦਰ ਸਿੰਘ ਗੱਬਰ, ਰਾਜੂ ਧੂਰੀ, ਸਾਹਿਲ, ਤੇਜੀ ਸ਼ਰਮਾਂ, ਪ੍ਰਮੋਦ ਗੁਪਤਾ, ਆਸ਼ੂਤੋਸ਼ ਵਿਨਾਇਕ, ਬਿੱਟੂ ਸਿੰਗਲਾ, ਕ੍ਰਿਸਨ ਘਨੱਈਆ, ਵਿਕਾਸ ਸ਼ਰਮਾਂ, ਕੇਵਲ ਕ੍ਰਿਸ਼ਣ ਭੋਲਾ ਆਦਿ ਹਾਜਰ ਸਨ।
ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਅਹਿਮਦਗੜ੍ਹ ਦੇ ਕੁੱਝ ਪ੍ਰਾਈਵੇਟ ਸਕੂਲਾਂ ਵਲੋਂ ਸਕੂਲੀ ਬੱਚਿਆਂ ਦੇ ਮਾਪਿਆਂ ਨਾਲ ਕੀਤੀ ਜਾਂਦੀ ਆਰਥਿਕ ਲੁੱਟ ਦਾ ਮੁੱਦਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ ਅਤੇ ਲਗਭਗ ਹਰ ਰੋਜ਼ ਹੀ ਸ਼ਹਿਰ ਦੇ ਕਿਸੇ ਨਾ ਕਿਸੇ ਪ੍ਰਾਈਵੇਟ ਸਕੂਲ ਖਿਲਾਫ ਰੋਸ ਪ੍ਰਦਰਸ਼ਨ ਹੋ ਰਿਹਾ ਹੈ। ਇੱਥੇ ਇਹ ਵੀ ਦੱਸਯੋਗ ਹੈ ਕਿ ਕੱਲ ਸਥਾਨਕ ਮਾਇਆਦੇਵੀ ਸਕੂਲ ਅੱਗੇ ਵੀ ਦੁਬਾਰਾ ਦਾਖਲਾ ਫੀਸਾਂ ਲੈਣ ਬਾਰੇ ਉੱਥੇ ਪੜਦੇ ਕੁਝ ਬੱਚਿਆਂ ਦੇ ਮਾਪਿਆਂ ਅਤੇ ਸਮਾਜਸੇਵੀ ਵਿੱਕੀ ਸ਼ਰਮਾਂ ਵਲੋਂ ਧਰਨਾ ਲਗਾਇਆ ਗਿਆ ਸੀ ਪਰ ਮਾਇਆ ਦੇਵੀ ਸਕੂਲ ਪ੍ਰਸ਼ਾਸਨ ਵਲੋਂ ਤੁਰੰਤ ਹੀ ਦੁਬਾਰਾ ਦਾਖਲਾ ਫੀਸ ਲੈਣੀ ਬੰਦ ਕਰਕੇ ਮਾਮਲਾ ਸ਼ਾਂਤ ਕਰ ਦਿੱਤਾ ਗਿਆ ਸੀ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply