Wednesday, June 17, 2026

ਕੌਮੀ ਯੂਥ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਲਈ ਲੋਕਾਂ ਨੂੰ ਦਿਖਾਏ ਸਬਜ਼ਬਾਗ

PPN3003201601ਰਈਆ, 30 ਮਾਰਚ (ਬਲਵਿੰਦਰ ਸੰਧੂ) – ਸਬ ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਮੰਡੀ ਵਿਖੇ ਕਾਂਗਰਸ ਵੱਲੋਂ 2017 ਦੀ ਸਰਕਾਰ ਬਣਾਉਣ ਲਈ ਰੈਲੀ ਕੀਤੀ ਇਸ ਮੋਕੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਆਪਣੇ ਬਿਆਨ ਵਿਚ ਦੱਸਿਆ ਕਿ ਸਾਡੀ ਸਰਕਾਰ ਆਉਣ ਤੇ ਚਾਰ ਹਫਤਿਆਂ ਚ ਨਸ਼ਾ ਬੰਦ ਕੀਤਾ ਜਾਵੇਗਾ ਅਤੇ ਅਕਾਲੀ, ਭਾਜਪਾ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਨਹੀ ਦੇ ਸਕੀ, ਉਹ ਸਾਡੀ ਸਰਕਾਰ ਆਉਣ ‘ਤੇ ਦਿੱਤੀਆਂ ਜਾਣਗੀਆਂ। ਉਹਨਾਂ ਨੇ ਇਹ ਵੀ ਕਿਹਾ ਕਿ ਲੜਕੀਆਂ ਨੂੰ ਸ਼ਗਨ ਸਕੀਮ ਦੇ 30000 ਰੁਪਏ ਦਿੱਤੇ ਜਾਣਗੇ ਅਤੇ 50 ਸਾਲ ਦੇ ਆਦਮੀ ਨੂੰ 2000 ਰੁਪਏ ਪੈਨਸ਼ਨ ਅਤੇ 65 ਸਾਲ ਦੀ ਅੋਰਤ ਨੂੰ 2000 ਪੈਨਸ਼ਨ ਦਿੱਤੀ ਜਾਵੇਗੀ ਤੇ ਫਿਰ ਆਪਣੇ ਬਿਆਨ ਨੂੰ ਤਾਜ਼ਾ ਰਖਦੇ ਹੋਏ ਉਹਨਾਂ ਨੇ ਕਿਹਾ ਕਿ ਜੋ ਜਨਮ ਸਰਟੀੀਫਕੇਟ ਬਣਾਉਣ ਵਿੱਚ ਜੋ ਖੱਜਲ ਖੁਆਰ ਹੋਣਾ ਪੈਂਦਾ ਹੈ ਸਾਡੀ ਸਰਕਾਰ ਆਉਣ ਤੇ ਬੱਚੇ ਦਾ ਕਿਸੇ ਵੀ ਹਸਪਤਾਲ ਵਿੱਚ ਜਨਮ ਹੋਣ ‘ਤੇ ਛੁੱਟੀ ਮਿਲਣ ਤੋਂ ਪਹਿਲਾਂ ਜਨਮ ਸਰਟੀਫਕੇਟ ਮਿਲੇਗਾ ਅਤੇ ਜਨਰਲ ਕੈਟਾਗਿਰੀ ਅਤੇ ਐਸ.ਸੀ ਗਰੀਬਾਂ ਨੂੰ ਪੰਜਾਬ ਸਰਕਾਰ ਦੀਆਂ ਬੈਂਕਾ ਤੋਂ ਘੱਟ ਵਿਆਜ ਤੇ ਕਰਜ਼ੇੇ ਦਿੱਤੇ ਜਾਣਗੇ । ਰਾਜਾ ਵੜਿੰਗ ਨੇ ਸਾਬਕਾ ਵਿਧਾਇਕ ਰਣਜੀਤ ਸਿੰਘ ਛੱਜਲਵੱਡੀ ਵੱਲ ਧਿਆਨ ਦੇਂਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਤਨ ਮਨ ਨਾਲ ਕਰਿਆ ਕਰੋ ਤੇ ਹਲਕੇ ਵਿਚ ਲੋਕਾਂ ਦੀਆਂ ਮੁਸ਼ਕਲਾਂ ਸੁਣਿਆ ਕਰੋ, ਫਿਰ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ।ਇਸ ਮੌਕੇ ਭਗਵੰਤ ਸਿੰਘ ਮੀਆਂਵਿੰਡ, ਸਾਧੂ ਸਿੰਘ ਧਰਮਕੋਟ, ਐਕਸ ਵਿਧਾਇਕ ਪਵਨ ਕੁਮਾਰ ਭਾਰਦਵਾਜ, ਤੇਜਿੰਦਰ ਸਿੰਘ ਸ਼ਾਹ, ਲਾਲੀ, ਸੁੱਚਾ ਸਿੰਘ ਜੱਲੂਵਾਲ, ਰਜਿੰਦਰ ਕਾਲੀਆ, ਹਰਪੀ੍ਰਤ, ਕੁਲਦੀਪ ਜੀਰਾ, ਸਤਵਿੰਦਰ ਸਿੰਘ ਛੱਜਲਵੱਡੀ ਅਤੇ ਹਲਕਾ ਬਾਬਾ ਬਕਾਲਾ ਦੇ 31 ਪੰਚਾਇਤਾਂ ਦੇ ਸਰਪੰਚ ਤੇ ਪੰਚ ਆਦਿ ਹਾਜ਼ਰ ਸਨ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply