ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ)- ਨੌਵੀਂ ਜਮਾਤ ਦੇ ਨਤੀਜੇ ਦਾ ਦਿਨ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਦੇ ਵਿਦਿਆਰਥੀਆਂ ਦੇ ਲਈ ਪੂਰਨਤਾ ਦਾ ਦਿਨ ਸੀ।ਖ਼ੁਸ਼ ਚਿਹਰੇ, ਉਮੀਦ ਭਰੀ ਅੱਖਾਂ ਅਤੇ ਸੁਫ਼ਨਿਆਂ ਨਾਲ ਰਾਜਸਥਾਨ ਦਾ ਨੌਵੀਂ ਜਮਾਤ ਦਾ ਨਿਲੇਸ਼ ਰਾਜਪੁਰੋਹਿਤ ਰਾਜਸਥਾਨੀ ਵੇਸ਼ਭੂਸ਼ਾ ਵਿੱਚ ਜਦੋਂ ਆਪਣੇ ਪਿਤਾ ਨਾਲ ਨਤੀਜਾ ਲੈਣ ਆਇਆ ਤਾਂ ਉਹ ਬਹੁਤ ਆਤਮ ਵਿਸ਼ਵਾਸ ਨਾਲ ਆਪਣੀਆਂ ਜੜ੍ਹਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਲੱਗ ਰਿਹਾ ਸੀ। ਅੱਜ ਪੱਛਮੀਵਾਦ ਜਿਸ ਨੇ ਭਾਰਤੀ ਮੁੱਲਾਂ ਉਤੇ ਪੂਰਾ ਪ੍ਰਭਾਵ ਪਾਇਆ ਹੋਇਆ ਹੈ ਉਥੇ ਉਹ ਅੱਜ ਦੇ ਕਿਸ਼ੋਰਾਂ ਵਾਸਤੇ ਇੱਕ ਆਦਰਸ਼ ਰੂਪ ਵਿੱਚ ਹਰੇਕ ਨੂੰ ਪ੍ਰਭਾਵਿਤ ਕਰ ਰਿਹਾ ਸੀ, ਜੋ ਪੱਛਮ ਦੇ ਪ੍ਰਭਾਵ ਹੇਠ ਹਨ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਉਸਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ‘ਸਕੂਲ ਦਾ ਮਾਣ’ਂ ਕਿਹਾ । ਉਨ੍ਹਾਂ ਨੇ ਉਸ ਨੂੰ ਸਕੂਲ ਵਿੱਚ ਪੜ੍ਹਾਏ ਜਾਣ ਵਾਲੇ ਨੈਤਿਕ ਮੁੱਲਾਂ ਨੂੰ ਅਪਨਾਉਣ ਲਈ ਆਪਣੀ ਖੁਸ਼ੀ ਜਤਾਈ ਅਤੇ ਇੱਕ ਉਦਾਹਰਨ ਬਣਨ ਲਈ ਕਿਹਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਹਰੇਕ ਲਈ ਇੱਕ ਯਾਦਗਾਰ ਪਲ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media