Wednesday, July 3, 2024

ਰਾਜਸਥਾਨੀ ਵੇਸ਼ਭੂਸ਼ਾ ‘ਚ ਆਏ ਨੌਵੀਂ ਜਮਾਤ ਦੇ ਨਿਲੇਸ਼ ਰਾਜਪੁਰੋਹਿਤ ਨੇ ਸਭ ਨੂੰ ਕੀਤਾ ਪ੍ਰਭਾਵਿਤ

PPN0604201607ਅੰਮ੍ਰਿਤਸਰ, 6 ਅਪ੍ਰੈਲ (ਜਗਦੀਪ ਸਿੰਘ ਸੱਗੂ)- ਨੌਵੀਂ ਜਮਾਤ ਦੇ ਨਤੀਜੇ ਦਾ ਦਿਨ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਦੇ ਵਿਦਿਆਰਥੀਆਂ ਦੇ ਲਈ ਪੂਰਨਤਾ ਦਾ ਦਿਨ ਸੀ।ਖ਼ੁਸ਼ ਚਿਹਰੇ, ਉਮੀਦ ਭਰੀ ਅੱਖਾਂ ਅਤੇ ਸੁਫ਼ਨਿਆਂ ਨਾਲ ਰਾਜਸਥਾਨ ਦਾ ਨੌਵੀਂ ਜਮਾਤ ਦਾ ਨਿਲੇਸ਼ ਰਾਜਪੁਰੋਹਿਤ ਰਾਜਸਥਾਨੀ ਵੇਸ਼ਭੂਸ਼ਾ ਵਿੱਚ ਜਦੋਂ ਆਪਣੇ ਪਿਤਾ ਨਾਲ ਨਤੀਜਾ ਲੈਣ ਆਇਆ ਤਾਂ ਉਹ ਬਹੁਤ ਆਤਮ ਵਿਸ਼ਵਾਸ ਨਾਲ ਆਪਣੀਆਂ ਜੜ੍ਹਾਂ ਨਾਲ ਪੂਰੀ ਤਰ੍ਹਾਂ ਜੁੜਿਆ ਹੋਇਆ ਲੱਗ ਰਿਹਾ ਸੀ। ਅੱਜ ਪੱਛਮੀਵਾਦ ਜਿਸ ਨੇ ਭਾਰਤੀ ਮੁੱਲਾਂ ਉਤੇ ਪੂਰਾ ਪ੍ਰਭਾਵ ਪਾਇਆ ਹੋਇਆ ਹੈ ਉਥੇ ਉਹ ਅੱਜ ਦੇ ਕਿਸ਼ੋਰਾਂ ਵਾਸਤੇ ਇੱਕ ਆਦਰਸ਼ ਰੂਪ ਵਿੱਚ ਹਰੇਕ ਨੂੰ ਪ੍ਰਭਾਵਿਤ ਕਰ ਰਿਹਾ ਸੀ, ਜੋ ਪੱਛਮ ਦੇ ਪ੍ਰਭਾਵ ਹੇਠ ਹਨ।
ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਉਸਨੂੰ ਆਪਣਾ ਆਸ਼ੀਰਵਾਦ ਦਿੱਤਾ ਤੇ ‘ਸਕੂਲ ਦਾ ਮਾਣ’ਂ ਕਿਹਾ । ਉਨ੍ਹਾਂ ਨੇ ਉਸ ਨੂੰ ਸਕੂਲ ਵਿੱਚ ਪੜ੍ਹਾਏ ਜਾਣ ਵਾਲੇ ਨੈਤਿਕ ਮੁੱਲਾਂ ਨੂੰ ਅਪਨਾਉਣ ਲਈ ਆਪਣੀ ਖੁਸ਼ੀ ਜਤਾਈ ਅਤੇ ਇੱਕ ਉਦਾਹਰਨ ਬਣਨ ਲਈ ਕਿਹਾ । ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਹਰੇਕ ਲਈ ਇੱਕ ਯਾਦਗਾਰ ਪਲ ਹੈ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply