Saturday, April 18, 2026

ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਲਈ ਕੇਜਰੀਵਾਲ ਮੁਆਫ਼ੀ ਮੰਗੇ – ਮਜੀਠੀਆ

PPN0704201618ਮੱਤੇਵਾਲ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਯੋਜਨਾਬੱਧ ਤਰੀਕੇ ਨਾਲ ਗੁਰਦੁਆਰਾ ਸੀਸਗੰਜ ਸਾਹਿਬ, ਦਿੱਲੀ ਦੇ ਪਿਆਉ ਨੂੰ ਢਾਹੁਣ ਦੀ ਕਾਰਵਾਈ ਦੀ ਸਖ਼ਤ ਨਿਖੇਧੀ ਕੀਤੀ ਹੈ ਤੇ ਕਿਹਾ ਕਿ ਸਿੱਖਾਂ ਦੇ ਧਾਰਮਿਕ ਅਸਥਾਨ ‘ਤੇ ਕੀਤੇ ਗਏ ਹਮਲੇ ਲਈ ਉਸ ਨੂੰ ਸੰਗਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਸ: ਮਜੀਠੀਆ ਅੱਜ ਪਿੰਡ ਚੋਗਾਵਾਂ ਨੂੰ ਵਿਕਾਸ ਕਾਰਜਾਂ ਲਈ 1.25 ਕਰੋੜ ਦੀ ਗਰਾਂਟ ਦੇਣ ਆਏ ਸਨ, ਨੇ ਕਿਹਾ ਕਿ ਅਫ਼ਸੋਸ ਹੈ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਵਾਂਗ ਸਿੱਖ ਮਾਰੂ ਲੀਹਾਂ ‘ਤੇ ਚਲ ਪਈ ਹੈ।ਉਹਨਾਂ ਕਿਹਾ ਕਿ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤੇ ਜਾਣ ਨੂੰ ਸਿੱਖ ਕੌਮ ਨੇ ਕਦੀ ਮੁਆਫ਼ ਨਹੀਂ ਕੀਤਾ।ਉਸ ਦੀ ਪਾਰਟੀ ਦਾ ਹਸ਼ਰ ਵੀ ਅੱਜ ਸਭ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦਾ ਸਿੱਖਾਂ ਅਤੇ ਪੰਜਾਬੀਆਂ ਪ੍ਰਤੀ ਨਾਕਾਰਾਤਮਕ ਸੋਚ ਦਿੱਲੀ ਸਰਕਾਰ ਤੋਂ ਹੀ ਜਗ ਜਾਹਿਰ ਹੈ ਜਿੱਥੇ ਕੇਜਰੀਵਾਲ ਵਜ਼ਾਰਤ ਵਿੱਚ ਇੱਕ ਵੀ ਸਿੱਖ ਨੂੰ ਨੁਮਾਇੰਦਗੀ ਨਹੀਂ ਦਿੱਤੀ ਗਈ। ਪੰਜਾਬ ਦੇ ਦਰਿਆਈ ਪਾਣੀਆਂ ਦੇ ਮੁੱਦੇ ‘ਤੇ ਕੇਜਰੀਵਾਲ ਰਾਜਨੀਤੀ ਤੋਂ ਪ੍ਰੇਰਿਤ ਹੋਕੇ ਵਾਰ ਵਾਰ ਪੰਜਾਬ ਨਾਲ ਫ਼ਰੇਬ ਕਮਾ ਰਿਹਾ ਹੈ, ਪੰਜਾਬ ਵਿੱਚ ਆ ਕੇ ਐਸ ਵਾਈ ਐਲ ‘ਤੇ ਪੰਜਾਬ ਦੀ ਹਮਾਇਤ ਕੀਤੀ ਤੇ ਦਿਲੀ ਜਾ ਕੇ ਪੰਜਾਬ ਪ੍ਰਤੀ ਵਿਰੋਧ ਨੂੰ ਜਾਰੀ ਰੱਖਦਿਆਂ ਸੁਪਰੀਮ ਕੋਰਟ ਵਿੱਚ ਵੀ ਪੰਜਾਬ ਦੇ ਹੱਕਾਂ ਹਿਤਾਂ ਵਿਰੁੱਧ ਭੁਗਤ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸ਼ਹੀਦੀ ਅਸਥਾਨ ‘ਤੇ ਹਮਲਾ ਕਰਦਿਆਂ ਪਿਆਉ ਨੂੰ ਢਾਹੁਣ ਦੇ ਸਿਆਸੀ ਅਰਥਾਂ ਤੋਂ ਭਲੀ ਭਾਂਤ ਜਾਣੂ ਕੇਜਰੀਵਾਲ ਫਿਰਕੂ ਏਕਤਾ ਅਤੇ ਸਦਭਾਵਨਾ ਲਈ ਖਤਰਾ ਬਣ ਗਿਆ ਹੈ । ਉਹਨਾਂ ਕਿਹਾ ਕਿ ਕੀ ਅਜਿਹੇ ਸੰਵੇਦਨਸ਼ੀਲ ਮੁੱਦੇ ‘ਤੇ ਗੈਰ ਜਿਮੇਵਾਰਾਨਾ ਰੁਖ ਅਪਣਾ ਕੇ ਕੇਜਰੀਵਾਲ ਨੇ ਖੁੱਲ ਕੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਨਹੀਂ ਕੀਤਾ। ਬਿਨਾਸ਼ਕ ਕੇਜਰੀਵਾਲ ਦੇ ਅਜਿਹੇ ਕਾਰਿਆਂ ਕਾਰਨ ਇੰਜ ਲਗਦਾ ਹੈ ਕਿ ਉਸ ਵਿੱਚ ਇੰਦਰਾ ਗਾਂਧੀ ਅਤੇ ਔਰੰਗਜ਼ੇਬ ਵਰਗਿਆਂ ਦੀਆਂ ਰੂਹਾਂ ਨੇ ਡੇਰਾ ਜਮਾ ਲਿਆ ਹੈ।ਇਸ ਤੋਂ ਪਹਿਲਾਂ ਸ: ਮਜੀਠੀਆ ਨੇ ਪਿੰਡ ਟਾਹਲੀ ਸਾਹਿਬ ਨੂੰ 56 ਲੱਖ, ਚਾਟੀਵਿੰਡ ਲੇਹਰ ਨੂੰ 55 ਲੱਖ, ਖਿਦੋਵਾਲੀ ਨੂੰ 45 ਲੱਖ, ਮੁਕੰਦਪੁਰਾ ਨੂੰ 10 ਲੱਖ, ਅਤੇ ਤਰਗੜ ਦੇ ਵਿਕਾਸ ਕਾਰਜਾਂ ਲਈ 12 ਲੱਖ ਰੁਪੈ ਦੀਆਂ ਗਰਾਂਟਾਂ ਦਿੱਤਿਆਂ ਅਤੇ ਦਰਜਨਾਂ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਿਆ।
ਇਸ ਮੌਕੇ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ , ਸੁਖਵਿੰਦਰ ਸਿੰਘ ਗੋਲਡੀ, ਡਾ: ਤਰਸੇਮ ਸਿੰਘ ਸਿਆਲਕਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਵਿੰਦਰ ਸਿੰਘ ਬਲੋਵਾਲੀ, ਗੁਰਜਿੰਦਰ ਸਿੰਘ ਟਪਈਆਂ, ਸਰਪੰਚ ਬੀਬੀ ਜਸਪਾਲ ਕੋਰ ਟਾਹਲੀ ਸਾਹਿਬ, ਸਰਪੰਚ ਬਲਦੇਵ ਸਿੰਘ ਚਾਟੀਵਿੰਡ, ਸਰਪੰਚ ਸਿਕੰਦਰ ਸਿੰਘ ਖਿਦੋਵਾਲੀ, ਚੈਚਲ ਸਿੰਘ ਸਰਪੰਚ ਮੁਕੰਦਪੁਰਾ, ਸਰਪੰਚ ਬਲਜੀਤ ਕੌਰ ਚੋਗਾਵਾਂ, ਸਰਪੰਚ ਪ੍ਰੇਮ ਸਿੰਘ ਤਰਫਾਨ, ਪ੍ਰਿਸੀਪਲ ਸੁਰਿੰਦਰ ਸਿੰਘ, ਗੁਰਬਖਸ਼ ਸਿੰਘ, ਕੁਲਜੀਤ ਸਿੰਘ, ਅਮੋਲਕ ਸਿੰਘ, ਸੰਦੀਪ ਸਿੰਘ, ਅਮਰੀਕ ਸਿੰਘ, ਗੋਪਾਲ ਸਿੰਘ ਆਦਿ ਵੀ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply