ਮੱਤੇਵਾਲ, 7 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ‘ਹਲਕਾ ਮਜੀਠਾ ਦੀ ਤਸਵੀਰ, ਜੋ ਮੈਂ ਸੰਨ 2005-06 ਵਿਚ ਵੇਖੀ ਸੀ, ਉਹ ਹੁਣ ਪੂਰੀ ਤਰਾਂ ਬਦਲ ਚੁੱਕੀ ਹੈ, ਪਿੰਡ-ਪਿੰਡ ਕੰਕਰੀਟ ਦੀਆਂ ਗਲੀਆਂ ਬਣ ਚੁੱਕੀਆਂ ਜਾਂ ਬਣ ਰਹੀਆਂ ਹਨ ਅਤੇ ਖੇਤਾਂ ਨੂੰ ਜਾਂਦੇ ਰਸਤੇ ਵੀ ਲਗਭਗ ਸਾਰੇ ਪੱਕੇ ਹੋ ਰਹੇ ਹਨ। ਇਹ ਵੇਖ ਨੂੰ ਮੇਰੇ ਮਨ ਨੂੰ ਵੀ ਤਸੱਲੀ ਹੁੰਦੀ ਹੈ।’ ਉਕਤ ਸਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਹਲਕੇ ਦੇ ਪਿੰਡ ਖਿੱਦੋਵਾਲੀ ਅਤੇ ਮੁਕੰਦਪੁਰਾ ਵਿਖੇ ਵਿਕਾਸ ਕਰਾਜਾਂ ਦਾ ਜਾਇਜ਼ਾ ਲੈਣ ਅਤੇ ਹੋਰ ਵਿਕਾਸ ਕੰਮਾਂ ਲਈ ਗਰਾਂਟ ਦੇਣ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕੀਤਾ। ਉਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਬਿਨਾਂ ਕਿਸੇ ਰਾਜਸੀ ਭੇਦ-ਭਾਵ ਦੇ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਕੀਤਾ ਹੈ। ਉਨਾਂ ਅੱਜ ਇੰਨਾਂ ਪਿੰਡਾਂ ਵਿਚ ਕਈ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਅਤੇ ਕਈਆਂ ਦੇ ਨੀਂਹ ਪੱਥਰ ਵੀ ਰੱਖੇ।
ਸ. ਮਜੀਠੀਆ ਨੇ ਪਿੰਡਾਂ ਦੀ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਵੀ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵਿਕਾਸ ਅਤੇ ਕਲਿਆਣਕਾਰੀ ਯੋਜਨਾਵਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕਰਨ, ਤਾਂ ਜੋ ਹਰੇਕ ਪੰਜਾਬ ਵਾਸੀ ਨੂੰ ਇਸ ਦਾ ਲਾਹਾ ਮਿਲ ਸਕੇ। ਸ. ਮਜੀਠੀਆ ਨੇ ਪੰਚਾਇਤਾਂ ਨੂੰ ਸੱਦਾ ਦਿੱਤਾ ਕਿ ਉਹ ਬਜ਼ੁਰਗਾਂ ਤੇ ਬੇਸਹਾਰਿਆਂ ਦੀ ਪੈਨਸ਼ਨ, ਐਸ. ਸੀ. ਭਾਈਚਾਰੇ ਲਈ ਚਲਾਈ ਜਾ ਰਹੀ ਸ਼ਗਨ ਸਕੀਮ, ਆਟਾ-ਦਾਲ ਸਕੀਮ ਅਤੇ ਹੁਣ ਸ਼ੁਰੂ ਕੀਤੀ ਜਾ ਰਹੀ ਭਗਤ ਪੂਰਨ ਸਿੰਘ ਯੋਜਨਾ ਦੇ ਯੋਗ ਲਾਭਕਾਰੀਆਂ ਨੂੰ ਇੰਨਾਂ ਦੇ ਲਾਭ ਤੋਂ ਵਾਂਝੇ ਨਾ ਰਹਿਣ ਦੇਣ। ਉਨਾਂ ਨੇੇ ਪੰਚਾਇਤਾਂ ਨੂੰ ਪਿੰਡਾਂ ਵਿਚ ਬਣਾਈਆਂ ਜਾ ਰਹੀਆਂ ਕੰਕਰੀਟ ਦੀਆਂ ਗਲੀਆਂ ਅਤੇ ਪੱਕੇ ਕੀਤੇ ਜਾ ਰਹੇ ਡੇਰਿਆਂ ਦੇ ਰਸਤਿਆਂ ਦਾ ਕੰਮ ਵੀ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਪੂਰਾ ਕਰਨ ਦੀ ਹਦਾਇਤ ਕੀਤੀ। ਅੱਜ ਉਨਾਂ
ਇਸ ਮੌਕੇ ਮੁਕੰਦਪੁਰ ਦੇ ਨੌਜਵਾਨਾਂ ਨੂੰ ਉਨਾਂ ਦੀ ਮੰਗ ‘ਤੇ ਖੇਡ ਕਿੱਟ ਵੀ ਮੁਹਈਆ ਕਰਵਾਈ।
ਅੱਜ ਇਸ ਮੌਕੇ ਉਨਾਂ ਨਾਲ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਪ੍ਰੋ. ਸਰਚਾਂਦ ਸਿੰਘ, ਗੁਰਜਿੰਦਰ ਟਪਈਆਂ, ਸਰਪੰਚ ਸਿਕੰਦਰ ਸਿੰਘ, ਜਰਨੈਲ ਸਿੰਘ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ, ਯੋਧਬੀਰ ਸਿੰਘ ਲੱਕੀ, ਦਲਬੀਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਸਰਪੰਚ ਚੈਂਚਲ ਸਿੰਘ, ਦਿਲਬਾਗ ਸਿੰਘ, ਏਕਤੀਰ ਸਿੰਘ, ਕੈਪਟਨ ਸਿੰਘ ਅਤੇ ਹੋਰਤ ਪਤਵੰਤੇ ਸੱਜਣ ਹਾਜ਼ਰ ਸਨ।
Check Also
ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ
ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …
Punjab Post Daily Online Newspaper & Print Media