ਅੰਮ੍ਰਿਤਸਰ, 10 ਅਪ੍ਰੈਲ (ਜਸਬੀਰ ਸਿੰਘ ਸੱਗੂ) ਸਰਬਤ ਦਾ ਭਲਾ ਸੇਵਾ ਸੁਸਾਇਟੀ ਨਸ਼ਾਗ੍ਰਸਤ ਪੀੜ੍ਹਤ ਪਰਿਵਾਰਾਂ ਦੀ ਹਰ ਲੋੜੀਂਦੀ ਮਦਦ ਕਰੇਗੀ ਅਤੇ ਜੇਕਰ ਕੋਈ ਵੀ ਨਸ਼ਾਗ੍ਰਸਤ ਕਿਸੇ ਪੀੜਤ ਨੂੰ ਮੁਫ਼ਤ ਇਲਾਜ ਜਾਂ ਹੋਰ ਕੋਈ ਸਹਾਇਤਾ ਦੀ ਲੋੜ ਹੈ ਤਾਂ ਉਹ ਸੁਸਾਇਟੀ ਦੇ ਦਫਤਰ ਜਾਂ ਇਸ ਦੇ ਨੁਮਾਇੰਦਿਆਂ ਨਾਲ ਸਪੰਰਕ ਕਰ ਸਕਦਾ ਹੈ।ਸੁਸਾਇਟੀ ਦੇ ਮੁਖੀ ਉਪਕਾਰ ਸਿੰਘ ਸੰਧੂ ਨੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਸ਼ਿਆਂ ਨੇ ਕਈ ਘਰ ਬਰਬਾਦ ਕਰ ਦਿਤੇ ਹਨ, ਇਸ ਲਈ ਸਰਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਪੀੜਤ ਪਰਿਵਾਰਾਂ ਦੀ ਮਾੜੀ ਹਾਲਤ ਨੂੰ ਦੇਖਦਿਆਂ ਉਨਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ।
ਪ੍ਰਧਾਨ ਸੰਧੂ ਨੇ ਹੋਰ ਕਿਹਾ ਕਿ ਗਰੀਬੀ ਤੇ ਲੋੜਵੰਦਾਂ ਨੂੰ ਡਾਕਟਰੀ ਸਹੂਲਤਾਂ ਉਪਲੱਬਧ ਕਰਵਾਉਣ ਲਈ 24 ਅਪ੍ਰੈਲ ਤੋਂ ਮੁਫ਼ਤ ਮੈਡੀਕਲ ਕੈਂਪ ਸ਼ੁਰੂ ਕੀਤੇ ਜਾ ਰਹੇ ਹਨ ਅਤੇ ਪਹਿਲਾ ਮੈਡੀਕਲ ਕੈਂਪ ਵਾਰਡ ਨੰ. 19 ਵਿੱਚ ਗੁਰਦੁਆਰਾ ਤੁੰਗ ਪਾਈ ਵਿਖੇ 24 ਅਪ੍ਰੈਲ ਨੂੰ ਸਵੇਰ ਦੇ ਸਮੇਂ ਲਗਾਇਆ ਜਾਵੇਗਾ।ਇਸ ਕੈੰਪ ਦੌਰਾਨ ਮਾਹਿਰ ਡਾਕਟਰਾਂ ਵਲੋਂ ਲੋੜਵੰਦ ਮਰੀਜਾਂ ਦਾ ਚੈਕਅੱਪ ਕਰਕੇ ਫਰੀ ਮੈਡੀਕਲ ਟੈਸਟ ਕੀਤੇ ਜਾਣਗੇ ਅਤੇ ਲੋੜਵੰਦਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ।ਸ. ਸੰਧੂ ਨੇ ਦੱਸਿਆ ਕਿ ਅਜਿਹੇ ਲੜੀਵਾਰ ਮੈਡੀਕਲ ਕੈਂਪ ਸ਼ਹਿਰ ਦੇ ਵੱਖ-ਵੱਖ ਹਲਕਿਆਂ ‘ਚ ਲਗਾਏ ਜਾਣਗੇ ਅਤੇ ਸੁਸਾਇਟੀ ਦਾ ਕਾਰਜ਼ ਮੁਕੰਮਲ ਤੌਰ ਤੇ ਨਿਸ਼ਕਾਮ ਸੇਵਾ ਹੋਵੇਗਾ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media