Saturday, June 29, 2024

ਅਕਾਲੀ ਆਗੂ ਗੋਲਡੀ ਨੇ ਸਵਰਨਕਾਰਾਂ ਦੇ ਅੰਦੋਲਨ ਨੂੰ ਦਿੱਤਾ ਸਮਰਥਨ

PPN1004201613ਅੰਮ੍ਰਿਤਸਰ, 10 ਅਪ੍ਰੈਲ (ਜਗਦੀਪ ਸਿੰਘ ਸੱਗੂ) ਸ਼ੋਨੇ ਦੇ ਕਾਰੋਬਾਰ ‘ਤੇ ਕੇਂਦਰ ਸਰਕਾਰ ਵਲੋਂ ਲਗਾਈ ਗਈ ਐਕਸਾਈਜ ਡਿਊਟੀ ਦੇ ਖਿਲਾਫ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਸੋਨਾ ਵਪਾਰੀਆਂ ਵਲੋਂ ਆਪਣੀਆ ਦੁਕਾਨਾਂ ਤੇ ਕਾਰੋਬਾਰ ਬੰਦ ਕਰਕੇ ਲੰਮੇ ਸਮੇਂ ਤੋਂ ਚੱਲ ਰਿਹਾ ਅੰਦੋਲਨ ਨਿਰੰਤਰ ਜਾਰੀ ਹੈ। ਸਮੁੱਚੇ ਦੇਸ਼ ਵਿੱਚ ਵੱਲੋਂ ਵਿਰੋਧ ਪ੍ਰਦਰਸ਼ਨਾਂ ਵਾਂਗ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਟਾਹਲੀ ਵਾਲਾ ਚੌਂਕ ਵਿਖੇ ਸਵਰਨਕਾਰਾਂ ਵੱਲੋਂ ਅਰੰਭੇ ਗਏ ਧਰਨੇ ਪ੍ਰਦਰਸ਼ਨ ਤੇ ਲੜੀਵਾਰ ਭੁੱਖ ਹੜਤਾਲ ਨਾਲ ਆਪਣਾ ਵਿਰੋਧ ਦਰਜ਼ ਕਰਵਾਇਆ ਗਿਆ।
ਸਵਰਨਕਾਰ ਆਗੂਆਂ ਸ੍ਰੀ ਜਗਜੀਤ ਸਿੰਘ ਸਹਿਦੇਵ, ਸz: ਦਰਸ਼ਨ ਸਿੰਘ ਸੁਲਤਾਨਵਿੰਡ, ਪ੍ਰਗਟ ਸਿੰਘ ਧੁੰਨਾ ਅਤੇ ਅਮਰੀਕ ਸਿੰਘ ਜੌੜਾ ਆਦਿ ਦੀ ਅਗਵਾਈ ਵਿੱਚ ਅੱਜ ਹਰਜੀਤ ਸਿੰਘ ਲੱਕੀ, ਚੌਧਰੀ ਪੂਰਨ ਸਿੰਘ, ਅਵਤਾਰ ਸਿੰਘ ਸਵੀਟੀ ਕੰਡਾ, ਜਸਪਾਲ ਸਿੰਘ ਅਤੇ ਗੁਰਿੰਦਰ ਸਿੰਘ ਭੁੱਖ ਹੜਤਾਲ ‘ਤੇ ਬੈਠੇ।ਸਵਰਨਕਾਰਾਂ ਦੇ ਸੰਘਰਸ਼ ਵਿਚ ਉਨਾਂ ਦਾ ਸਾਥ ਦੇਣ ਅਤੇ ਸਮਰਥਨ ਕਰਨ ਲਈ ਸੀਨੀਅਰ ਅਕਾਲੀ ਆਗੂ ਸz: ਨਵਦੀਪ ਸਿੰਘ ਗੋਲਡੀ ਅਤੇ ਸੀਨੀਅਰ ਡਿਪਟੀ ਮੇਅਰ ਸz: ਅਵਤਾਰ ਸਿੰਘ ਟਰੱਕਾਂ ਵਾਲੇ ਵੀ ਪੁੱਜੇ।
ਇਸ ਸਮੇਂ ਸ੍ਰੀ ਗੋਲਡੀ ਨੇ ਕਿਹਾ ਕਿ ਸਵਰਨਕਾਰ ਉਨਾਂ ਦੇ ਭਰਾ ਹਨ ਅਤੇ ਕੇਂਦਰ ਵਲੋਂ ਧੱਕੇ ਨਾਲ ਲਗਾਈ ਜਾ ਰਹੀ ਐਕਸਾਈਜ਼ ਡਿਊਟੀ ਦੇ ਵਿਰੋਧ ਵਿੱਚ ਉਹ ਸੋਨਾ ਵਪਾਰੀਆਂ ਤੇ ਕਾਰੀਗਰਾਂ ਦੇ ਨਾਲ ਖੜੇ ਹਨ। ਉਨਾਂ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਉਪ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਅੰਮ੍ਰਿਤਸਰ ਦੌਰੇ ਦਰਮਿਆਨ ਸਵਰਨਕਾਰ ਆਗੂਆਂ ਦੇ ਵਫਦ ਨੂੰ ਯਕੀਨ ਹਰ ਤਰਾਂ ਦੇ ਸਹਿਯੋਗ ਦਾ ਯਕੀਨ ਦਿਵਾਉਂਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਉਹ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਨੋਟਿਸ ਵਿੱਚ ਲਿਆ ਕੇ ਉਨ੍ਹਾਂ ਨੂੰ ਰਾਹਤ ਦੇਣ ਲਈ ਹਰ ਸੰਭਵ ਯਤਨ ਕਰਨਗੇ।
ਇਸ ਮੌਕੇ ਬਲਜੀਤ ਸਿੰਘ ਸੁਲਤਾਨਵਿੰਡ, ਰਾਜੂ ਮੋਹਕਮਪੁਰਾ, ਕਵਲਜੀਤ ਕੰਡਾ, ਜੀਤ ਪਹਿਲਵਾਨ, ਹਰਭਜਨ ਸਿੰਘ, ਹਰਪਾਲ ਸਿੰਘ, ਸਤਵੰਤ ਸਿੰਘ, ਗੁਲਜਾਰ ਸਿੰਘ, ਦਿਲਬਾਗ ਸਿੰਘ, ਸੁਖਬੀਰ ਸਿੰਘ, ਇੰਦਰਪਾਲ ਸਿੰਘ, ਪੀ ਪਾਲ ਸਿੰਘ, ਜਸਪਾਲ ਸਿੰਘ, ਸੁਖਦੇਵ ਸਿੰਘ, ਸੁਭਾਸ਼ ਕੁਮਾਰ, ਜਗਦੀਸ਼ ਸਿੰਘ, ਜੱਜ ਧੁੰਨਾ, ਤਰਸੇਮ ਸਿੰਘ ਬਾਊ ਸਹਿਦੇਵ, ਨਰਿੰਦਰ ਸਿੰਘ, ਅਵਤਾਰ ਬਬਲਾ, ਜੱਜ ਸਰਲੀ, ਸਰਬਜੀਤ ਸਿੰਘ, ਸਹਿਜਾਦਾ ਕੰਡਾ, ਜੱਜ ਸਿੰਘ, ਕਵਲਜੀਤ ਸਿੰਘ, ਦਵਿੰਦਰ ਸਿੰਘ ਭਕਨਾ, ਰਵੀਕਾਂਤ, ਸੁਖਵੰਤ ਭਕਨਾ, ਜਸਬੀਰ ਸਿੰਘ, ਰਸਜੀਤ ਸਿੰਘ, ਪ੍ਰੀਤਮ ਸਿੰਘ, ਯੁਵਰਾਜ ਚੌਹਾਨ, ਪ੍ਰੇਮ ਸਿੰਘ, ਅਕਾਸ਼ ਹੈਪੀ, ਤਨਵੀਰ ਸਿੰਘ, ਬਲਜੀਤ ਬੱਗਾ, ਤਸਬੀਰ ਸਿੰਘ, ਮਨਜੀਤ ਸਿੰਘ ਕਾਲੇਕੇ, ਪਲਵਿੰਦਰ ਸਿੰਘ, ਸੁਰਜੀਤ ਸਿੰਘ, ਗੁਲਜੀਤ ਸਿੰਘ, ਸਿਮਰਨਜੀਤ ਸਿੰਘ, ਮਹਿੰਦਰਪਾਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਸਵਰਨਕਾਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply