Monday, March 16, 2026

ਭਾਰਤੀ ਫੌਜੀ ਖਿਡਾਰੀ ਨਵਜੋਤ ਸਿੰਘ ਆਰਮੀ ਦਾ ਹੋਇਆ ਨਿੱਘਾ ਸਵਾਗਤ

PPN1104201615

ਅੰਮ੍ਰਿਤਸਰ, 11 ਅਪ੍ਰੈਲ (ਗੁਰਮੀਤ ਸੰਧੂ)- ਸਕੂਲੀ ਤੇ ਕਾਲਜ ਪੱਧਰ ਦੇ ਖੇਡ ਖੇਤਰ ਵਿਚ ਧਾਕ ਜਮਾਉਣ ਵਾਲੇ ਅੰਮ੍ਰਿਤਸਰ ਦੇ ਰਾਸ਼ਟਰੀ ਪੱਧਰ ਦੇ ਐਥਲੈਟਿਕਸ ਖਿਡਾਰੀ ਨਵਜੋਤ ਸਿੰਘ ਨੇ ਹੁਣ ਭਾਰਤੀ ਫੌਜ ਦੇ ਵਿਚ ਵੀ ਖੇਡ ਖੇਤਰ ਦੇ ਝੰਡੇ ਨੂੰ ਬੁਲੰਦ ਕਰਦੇ ਹੋਏ ਆਪਣੇ ਮਾਤਾ-ਪਿਤਾ ਤੇ ਸਰਹੱਦੀ ਜਿਲ੍ਹਾ ਅੰਮ੍ਰਿਤਸਰ ਦਾ ਨਾਂ ਖੇਡ ਖਾਕੇ ਤੇ ਚਮਕਾਇਆ ਹੈ। ਐਥਲੈਟਿਕਸ ਖੇਡ ਖੇਤਰ ਵਿਚ ਪ੍ਰਾਪਤੀਆਂ ਦਰ ਪ੍ਰਾਪਤੀਆਂ ਕਰਨ ਵਾਲਾ ਖਿਡਾਰੀ ਨਵਜੋਤ ਸਿੰਘ ਅੱਜ ਕੱਲ ਭਾਰਤੀ ਫੋਜ ਦੇ ਵਿਚ ਬਤੌਰ ਗੰਨਰ ਸੇਵਾਵਾਂ ਨਿਭਾਉਣ ਦੇ ਨਾਲ ਨਾਲ ਐਥਲੈਟਿਕਸ ਖੇਡ ਖੇਤਰ ਨੂੰ ਵੀ ਪ੍ਰਫੁੱਲਤ ਕਰ ਰਿਹਾ ਹੈ। ਜੀਐਨਡੀਯੂ ਦੇ ਸੁਰੱਖਿਆ ਅਧਿਕਾਰੀ ਅਮਰਪਾਲ ਸਿੰਘ ਦੇ ਲਾਡਲੇ ਬੇਟੇ ਨਵਜੋਤ ਸਿੰਘ ਆਰਮੀ ਦੀ ਖਵਾਹਿਸ਼ ਹੁਣ ਕਾਮਨਵੈਲਥ ਏਸ਼ੀਅਨ ਤੇ ਹੋਰ ਅੰਤਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਹਾਸਲ ਕਰਕੇ ਪੰਜਾਬ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੀ ਹੈ। ਅੰਮ੍ਰਿਤਸਰ ਪੁੱਜੇ ਆਰਮੀ ਦੇ ਇਸ ਖਿਡਾਰੀ ਦਾ ਉਸ ਦੇ ਸਾਥੀਆਂ ਕੋਚਾਂ ਤੇ ਖੇਡ ਪ੍ਰੇਮੀਆਂ ਦੇ ਵਲੋਂ ਗਰਮਜੌਸ਼ੀ ਨਾਂਲ ਸਵਾਗਤ ਕੀਤਾ ਗਿਆ। ਨਵਜੋਤ ਸਿੰਘ ਨੇ ਦੱਸਿਆ ਕਿ ਉਸ ਨੇ ਬੀਤੇ ਵਰ੍ਹੇ ਤੋਂ ਲੈ ਕੇ ਹੁਣ ਤੱਕ ਹੋਏ ਆਰਮੀ ਹਵਾਈ ਸੈਨਾ ਤੇ ਥਲ ਸੈਨਾ ਦੇ ਖੇਡ ਮੁਕਾਬਲਿਆਂ ਤੋਂ ਇਲਾਵਾ ਇੰਟਰ ਰੈਜੀਮੈਂਟ ਤੇ ਕਈ ਹੋਰ ਪ੍ਰਕਾਰ ਦੇ ਫੌਜੀ ਖੇਡ ਮੁਕਾਬਲਿਆਂ ਦੇ ਵਿਚ ਕਈ ਵੱਕਾਰੀ ਅਵਾਰਡ ਮਾਨ ਸਨਮਾਨ ਤੇ ਟਰਾਫੀਆਂ ਹਾਸਲ ਕੀਤੀਆਂ। ਉਸ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਪ੍ਰਾਪਤੀਆਂ ਦੇ ਬਦਲੇ ਹੀ ਆਰਮੀ ਵਿਚ ਖਿਡਾਰੀਆਂ ਨੂੰ ਬਣਦਾ ਮਾਨ ਸਨਮਾਨ ਤੇ ਰੁਤਬਾ ਦਿੱਤਾ ਜਾਂਦਾ ਹੈ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply