Monday, March 16, 2026

ਪਿੰਡ ਸੂਰੋ ਪੱਡਾ ਦੇ ਵਿਕਾਸ ਕਾਰਜਾਂ ਲਈ ਗ੍ਰਾਂਟ ਜਾਰੀ

PPN1104201618

ਚੌਂਕ ਮਹਿਤਾ, 11 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਤੇ ਸੰਗਤ ਦਰਸ਼ਨ ਦੌਰਾਨ ਪਿੰਡ ਸੂਰੋ ਪੱਡਾ ਵਿਖੇ ਪਹੁੰਚੇ।ਇਸ ਸਮੇ ਹਲਕਾ ਵਿਧਾਇਕ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਮੌਕੇ ਤੇ ਹੀ ਕਈ ਮਾਮਲਿਆ ਦਾ ਹੱਲ ਕੀਤਾ ਤੇ ਅਗਾਂਹ ਵਾਧੂ ਸੋਚ ਦੇ ਮਾਲਕ ਸਰਪੰਚ ਜਸਪਾਲ ਸਿੰਘ ਪੱਡਾ ਨੂੰ ਪਿੰਡ ਦੇ ਵਿਕਾਸ ਲਈ 5 ਲੱਖ ਦਾ ਚੈਕ ਦਿਤਾ।ਇਸ ਮੌਕੇ ਸਰਪੰਚ ਪੱਡਾ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਾਦਲ ਸਰਕਾਰ ਨੇ ਹੀ ਹਰ ਵਰਗ ਦੀ ਬਾਂਹ ਫੜੀ ਹੈ ਜੋ ਕਿ ਲੋਕਾਂ ਲਈ ਮਸੀਹਾ ਸਾਬਤ ਹੋਈ ਤੇ ਪੰਜਾਬ ਵਾਸੀਆ ਨੂੰ ਹਰ ਤਰਾਂ ਦੀਆ ਸਹੂਲਤਾਂ ਮੁਹਾਈਆ ਕਰਵਾਈਆਂ। ਸਰਪੰਚ ਪੱਡਾ ਨੇ ਆਪਣੇ ਪੰਚਾਇਤ ਮੈਂਬਰਾਂ ਨਾਲ ਹਲਕਾ ਵਿਧਾਇਕ ਜਲਾਲ ਉਸਮਾਂ ਤੇ ਉਨਾਂ ਨਾਲ ਆਈ ਲੀਡਰਸਿਪ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ।ਇਸ ਮੌਕੇ ਸੁਖਚੈਨ ਸਿੰਘ, ਜਸਮੇਲ ਸਿੰਘ,ਤਰਸੇਮ ਸਿੰਘ, ਮਲਕੀਤ ਸਿੰਘ,ਸੁਰਿੰਦਰ ਕੌਰ ਆਦਿ ਮੈਂਬਰ ਹਾਜ਼ਰ ਸਨ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply