Saturday, June 29, 2024

ਹਰਗੋਪਾਲ ਰੰਧਾਵਾ ਜਿਲਾ ਮੀਤ ਪ੍ਰਧਾਨ ਨਿਯੁੱਕਤ

PPN1104201617

ਚੌਂਕ ਮਹਿਤਾ, 11 ਅਪ੍ਰੈਲ (ਜੋਗਿੰਦਰ ਸਿੰਘ ਮਾਣਾ)- ਅਕਾਲੀ ਆਗੂ ਹਰਗੋਪਾਲ ਸਿੰਘ ਰੰਧਾਵਾ ਨੂੰ ਵਿਧਾਇਕ ਸ੍ਰ. ਬਲਜੀਤ ਸਿੰਘ ਜਲਾਲ ਉਸਮਾਂ ਤੇ ਹਰਜਿੰਦਰ ਸਿੰਘ ਵੱਲੋਂ ਮੀਤ ਪ੍ਰਧਾਨ ਅੰਮ੍ਰਿਤਸਰ ਨਿਯੁਕੱਤ ਕੀਤੇ ਕਰਨ ਨਾਲ ਕਸਬਾ ਮਹਿਤਾ ਦੇ ਲੋਕਾਂ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।ਪੱਤਰਕਾਰਾ ਦੇ ਰੂ ਬਰੂ ਹੁੰਦਿਆਂ ਹਰਗੋਪਾਲ ਰੰਧਾਵਾ ਨੇ ਕਿਹਾ ਕਿ ਸਰਕਾਰ ਵੱਲੋਂ ਸੌਂਪੀ ਇਸ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣਗੇ ਤੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ ।ਜਾਰੀ ਕੀਤੀ ਗਈ ਲਿਸਟ ਵਿੱਚ ਹੋਰਨਾਂ ਨਾਮ ਵਿੱਚੋ ਕੁਲਵਿੰਦਰ ਸਿੰਘ ਬਿੱਟੂ ਨੂੰ ਬੀ ਸੀ (ਸੀ.ਮੀਤ ਪ੍ਰਧਾਨ ਸਰਕਲ ਮਹਿਤਾ) ਕਰਮਜੀਤ ਸਿੰਘ ਲਾਲੀ ਸੀ.ਮੀ.ਪ੍ਰ.ਸਰਕਲ ਮਹਿਤਾ, ਸੁਖਦੇਵ ਸਿੰਘ ਨੂੰ ਬੀ ਸੀ ਪ੍ਰਧਾਨ ਸਹਿਰੀ ਮਹਿਤਾ, ਗੁਲਜਿੰਦਰ ਲਾਡੀ ਸੀ.ਮੀ.ਪ੍ਰ.ਯੂਥ ਅਕਾਲੀ ਸਰਕਲ ਮਹਿਤਾ ਆਦਿ ਮੋਹਤਬਾਰਾ ਨੂੰ ਸਰਕਲ ਨਾਲ ਲੱਗਦੀਆਂ ਜੁਮੇਵਾਰੀਆਂ ਸੌਂਪੀਆਂ।ਇਸ ਮੌਕੇ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ , ਲਖਵਿੰਦਰ ਸੋਨਾ, ਚੇਅਰਮੈਨ ਕੰਵਲਮਾਨ ਸਿੰਘ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਗੁਰਮੁੱਖ ਸਿੰਘ ਸਾਬਾ ਡਾਇਰੈਕਟਰ ਮਾਰਕੀਟ ਕਮੇਟੀ ਮਹਿਤਾ, ਮਾਸਟਰ ਅਜਾਦ,ਤੇਜਿੰਦਰਪਾਲ ਸਿੰਘ ਲਾਡੀ ਮੈਂਬਰ ਸਹਿਰੀ ਯੋਜਨਾਂ ਬੋਰਡ, ਹਰਬੰਸ ਸਿੰਘ ਪੁਰਬਾ, ਦਲਜੀਤ ਧਰਦਿਓ, ਮੈਂਬਰ ਰਾਜਬੀਰ, ਰਜਿੰਦਰ ਸਿੰਘ ਸ਼ਾਹ ਆਦਿ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply