ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਹਿਰ ਦੇ ਲਾਇਨੋਪਾਰ ਇਲਾਕੇ ਦੇ ਪਰਸਰਾਮ ਨਗਰ ਦੀ ਗਲੀ ਨੰਬਰ 37/1 ਵਿਚ ਇੱਕਲੀ ਰਹਿਣ ਵਾਲੀ ਨੌਜਵਾਨ ਲੜਕੀ (25) ਨੇ ਆਪਣੇ ਗਲੇ ਵਿਚ ਫੰਦਾ ਪਾ ਕੇ ਆਤਮਹੱਤਿਆ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਦੇ ਅਨੁਸਾਰ ਸ੍ਰੀ ਹਨੂੰਮਾਨ ਸੇਵਾ ਸੰਮਤੀ ਨੂੰ ਸੂਚਨਾ ਮਿਲੀ ਕਿ ਪਰਸਰਾਮ ਦੇ ਵਿਚ ਕਿਰਾਏ ਦੇ ਮਕਾਨ ਵਿਚ ਇੱਕਲੀ ਰਹਿਣ ਵਾਲੀ ਲੜਕੀ ਨੇ ਆਤਮ ਹੱਤਿਆ ਕਰ ਲਈ ਹੈ ਜਿਸ ‘ਤੇ ਸੰਮਤੀ ਦੇ ਵਰਕਰਾਂ ਨੇ ਪੁੱਜ ਕੇ ਇਸ ਦੀ ਸੂਚਨਾ ਸਬੰਧ ਥਾਣੇ ਨੂੰ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਇਹ ਲੜਕੀ ਆਪਣੀ ਮਾਂ ਨਾਲ ਪਿਛਲੇ ਦੋ ਮਹੀਨਿਆਂ ਤੋਂ ਕਿਰਾਏ ਦੇ ਮਕਾਨ ਵਿਚ ਰਹਿ ਰਹੀ ਸੀ ਲੇਕਿਨ ਹੁਣ ਕਾਫ਼ੀ ਦਿਨਾਂ ਤੋਂ ਇੱਕਲੀ ਰਹਿ ਰਹੀ ਸੀ। ਲੜਕੀ ਵਲੋਂ ਆਪਣੇ ਹੱਥੀਂ ਆਤਮ ਹੰਤਿਆ ਨੋਟ ਲਿਖਿਆ ਗਿਆ ਹੈ ਕਿ ਉਹ ਆਪਣੀ ਜਿੰਦਗੀ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਹੀ ਹੈ,ਇਸ ਵਿਚ ਕਿਸੇ ਦੇ ਕੋਈ ਦੋਸ਼ ਨਹੀ।ਇਸ ਭੇਦ ਭਰੀ ਮੌਤ ਬਾਰੇ ਪੁਲਿਸ ਛਾਣਬੀਨ ਕਰ ਰਹੀ ਹੈ ਅਤੇ ਲੜਕੀ ਦੀ ਲਾਸ਼ ਦੀ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media