📝 ਅੱਜ ਦੀਆਂ ਸੁਰਖੀਆਂ…..
ਮਿਤੀ : 16 ਅਪ੍ਰੈਲ 2016
〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰
▶ ਪੰਜਾਬ ‘ਚ ਕਰੋੜਾਂ ਦੇ ਅਨਾਜ ਘੋਟਾਲੇ ਬਾਰੇ ਇੱਕ ਪ੍ਰਮੁੱਖ ਅਖਬਾਰ ਵਿੱਚ ਛਪੀ ਖਬਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਨਕਾਰਿਆ।
▶ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਅਨਾਜ ਘੋਟਾਲੇ ਦੀ ਸੁਪਰੀਮ ਕੋਰਟ ਦੇ ਜੱਜ ਤੋਂ ਜਾਂਚ ਦੀ ਕੀਤੀ ਮੰਗ- ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੂਰਜੇਵਾਲ ਅਤੇ ਆਪ ਆਗੂ ਸੰਜੇ ਸਿੰਘ ਨੇ ਦਿਤਾ ਬਿਆਨ।
▶ ਪਠਾਨਕੋਟ-ਜਲੰਧਰ ਡੀ.ਐਮ.ਯੂ ਟਰੇਨ ਵਿਚੋਂ ਮਿਲੇ ਲਾਵਾਰਿਸ ਬੈਗ ਨੇ ਪਾਈ ਦਹਿਸ਼ਤ- ਯਾਤਰੂ ਔਰਤ ਦਾ ਨਿਕਲਿਆ ਬੈਗ- ਮੁਕੇਰੀਆਂ ਤੋਂ ਦੀਨਾਨਗਰ ਫੋਨ ਕਰਕੇ ਦਿਤੀ ਇਤਲਾਹ।
▶ ਈ.ਡੀ ਦੇ ਨਿਰਦੇਸ਼ਾਂ ‘ਤੇ ਵਿਦੇਸ਼ ਮੰਤ੍ਰਾਲੇ ਨੇ ਵਿਜੇ ਮਾਲੀਆ ਦਾ ਪਾਸਪੋਰਟ ਕੀਤਾ ਸਸਪੈਂਡ।
▶ ਅਜ਼ਲਾਨ ਸ਼ਾਹ ਹਾਕੀ- ਭਾਰਤ ਮਲੇਸ਼ੀਆ ਨੂੰ 6-1 ਨਾਲ ਹਰਾ ਕੇ ਫਾਈਨਲ ‘ਚ ਪੁੱਜਾ- ਆਸਟਰੇਲੀਆ ਨਾਲ ਹੋਵੇਗਾ ਫਾਈਨਲ ‘ਚ ਭੇੜ।
▶ ਦਿੱਲੀ ‘ਚ ਦੂਜੇ ਗੇੜ ਦੀ ਔਡ-ਈਵਨ ਯੋਜਨਾ ਦੌਰਾਨ 850 ਤੋਂ ਜਿਆਦਾ ਚਲਾਨ ਕੱਟੇ – ਅੋਰਤਾਂ ਤੇ ਵਰਦੀ ਪਾਈ ਵਿਦਿਆਰਥੀਆਂ ਨੂੰ ਮਿਲੀ ਛੂਟ।
▶ ਕੇਜਰੀਵਾਲ ਸਰਕਾਰ ਨੇ ਦਿੱਲੀ ਵਿੱਚ ਹਰ ਤਰਾਂ ਦੇ ਤੰਬਾਕੂ ਪਦਾਰਥਾਂ ਦੀ ਵਿਕਰੀ ਤੇ ਭੰਡਾਰ ਕਰਨ ‘ਤੇ ਇਕ ਸਾਲ ਲਈ ਲਗਾਈ ਪਾਬੰਦੀ।
▶ ਅਹਿਮਦਾਬਾਦ (ਗੁਜਰਾਤ) ‘ਚ 270 ਕਰੋੜ ਦੇ ਡਰੱਗ ਰੈਕਟ ‘ਚ ਸਾਬਕਾ ਕਾਂਗਰਸੀ ਵਿਧਾਇਕ ਭਾਵਸਿਨ ਰਤਠੌੜ ਦੇ ਪੁਤਰ ਕਿਸ਼ੋਰਸਿਨ ਰਾਠੋੜ ਦਾ ਹੱਥ ਹੋਣ ਦਾ ਸ਼ੱਕ ।
▶ ਜਪਾਨ ‘ਚ 7.1 ਤੀਬਰਤਾ ਦਾ ਭੂਚਾਲ – ਸੁਨਾਮੀ ਦਾ ਜਾਰੀ ਹੋਇਆ ਐਲਰਟ।
▶ ਪੱਛਮੀ ਬੰਗਾਲ ਦੇ ਪਾਨਾਗੜ੍ਹ ਏਅਰਬੇਸ ਦਾ ਨਾਮ ਬਦਲ ਕੇ ਸਾਬਕਾ ਏਅਰ ਚੀਫ ਮਾਰਸ਼ਲ ਅਰਜਨ ਸਿੰਘ ਦੇ ਨਾਲ ‘ਤੇ ਰੱਖਿਆ ।
▶ ਸੁਖਬੀਰ ਬਾਦਲ ਪੁੱਜੇ ਭੈਣੀ ਸਾਹਿਬ – ਨਾਮਧਾਰੀ ਮਾਤਾ ਚੰਦ ਕੌਰ ਦੇ ਕਾਤਲਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਿੱਤਾ ਭਰੋਸਾ।
▶ ਭਾਰਤੀ ਕੈਦੀ ਕ੍ਰਿਪਾਲ ਸਿੰਘ ਦਾ ਪਰਿਵਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਿਆ – ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਦੀ ਕੀਤੀ ਅਪੀਲ।
▶ ਗਲਤੀ ਨਾਲ ਭਾਰਤੀ ਸਰਹੱਦ ‘ਚ ਦਾਖਲ ਹੋਏ ਬੱਚੇ ਨੂੰ ਬੀ.ਐਸ.ਐਫ ਨੇ ਪਾਕਿਸਤਾਨ ਰੇਂਜਰਾਂ ਨੂੰ ਸੌਂਪਿਆ।
▶ ਹਿਮਾਚਲ ਦਿਵਸ ‘ਤੇ ਮੁੱਖ ਮੰਤਰੀ ਵੀਰਭੱਦਰ ਦਾ ਬਿਆਨ – ਕਾਂਗਰਸ ਸਰਕਾਰ ਦੇਵੇਗੀ 25 ਹਜ਼ਾਰ ਨੌਕਰੀਆਂ।
▶ ਮਨੀਪੁਰ ‘ਚ ਸ਼ਹੀਦ ਹੋਏ ਮੇਜਰ ਦੇਸਵਾਲ ਦਾ ਹਿਮਾਚਲ ਦੇ ਸੁਰੇਤੀ ਪਿੰਡ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ – ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਦਾ ਐਲਾਨ।
▶ ਹਰਿਆਣਾ ਦੇ ਝੱਜਰ ‘ਚ ਪੁਲਿਸ ਦੇ 2 ਏ.ਐਸ.ਆਈ 5 ਬਦਮਾਸ਼ਾਂ ਨੇ ਲੁੱਟੇ – 40 ਹਜ਼ਾਰ ਨਕਦ ਤੇ ਸੋਨੇ ਦੀਆਂ ਮੁੰਦਰੀਆਂ ਖੋਹੀਆਂ।
▶ ਸੰਗਰੂਰ ਦੇ ਪਿੰਡ ਸ਼ੇਰਪੁਰ ਵਿਖੇ ਘਰ ‘ਚ ਚਲਦਾ ਬੁੱਚੜਖਾਨਾਂ ਬੇਨਕਾਬ – ਗਊ ਰੱਖਿਆ ਦਲ ਤੇ ਪੁਲਿਸ ਨੇ ਇਕ ਔਰਤ ਸਮੇਤ 2 ਨੂੰ ਕੀਤਾ ਗ੍ਰਿਫਤਾਰ – ਪਸ਼ੂਆਂ ਦਾ ਮਾਸ ਤੇ ਹੱਡੀਆਂ ਵੀ ਮਿਲੀਆਂ।
▶ ਤੇਲੰਗਾਨਾ ਵਿੱਚ ਗਰਮੀ ਜੋਰਾਂ ‘ਤੇ, ਹੁਣ ਤੱਕ ਕਈ ਮੌਤਾਂ – ਔਰਤਾਂ ਨੇ ਸੜਕ ‘ਤੇ ਬਣਾਇਆ ਆਮਲੇਟ।
▶ ਪੰਜਾਬ ਨੂੰ ਈ-ਮੰਡੀ ਵਿੱਚ ਸ਼ਾਮਿਲ ਨਾ ਕਰਨ ਤੇ ਕਾਂਗਰਸ ਨੇ ਉਠਾਏ ਸਵਾਲ – ਹਰਸਿਮਰਤ ਨੂੰ ਅਸਤੀਫਾ ਦੇਣ ਦੀ ਦਿੱਤੀ ਸਲਾਹ।
▶ ਹਰਿਆਣਾ ਦੇ ਜਾਟ ਅੰਦੋਲਨ ਦੌਰਾਨ ਵਾਪਰੇ ਮੂਰਥਲ ਕਾਂਡ ਦੇ ਚਸ਼ਮਦੀਦ ਨੂੰ ਮਿਲੀਆਂ ਧਮਕੀਆਂ।
▶ ਦੇਸ਼ ਭਰ ਵਿੱਚ ਸ਼ਰਧਾ ਨਾਲ ਮਨਾਈ ਗਈ ਰਾਮ ਨੌਮੀ – ਮੰਦਰਾਂ ‘ਚ ਸ਼ਰਧਾਲੂਆਂ ਦਾ ਲੱਗਾ ਰਿਹਾ ਤਾਂਤਾ।
▶ ਹਿਮਾਚਲ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਮੰਤਰੀਆਂ ਦੇ ਵਿਧਾਇਕਾਂ ਦੀਆਂ ਤਨਖਾਹਾਂ ਵਧਾਉਣ ਲਈ ਕਮਿਸ਼ਨ ਕਾਇਮ ਕਰਨ ‘ਤੇ ਦਿੱਤਾ ਜੋਰ, ਕਿਹਾ ਆਪਣੀ ਤਨਖਾਹ ਆਪ ਵਧਾਉਣਾ ਜਾਇਜ਼ ਨਹੀਂ।
▶ ਚੰਡੀਗੜ ਵਿੱਚ ਸਵੇਰੇ 5.30 ਤੋਂ 8.30 ਤੱਕ ਕਾਰ ਧੋਣ ‘ਤੇ ਲਾਈ ਪਾਬੰਦੀ- ਉਲੰਘਣਾ ਕਰਨ ‘ਤੇ ਲੱਗੇਗਾ 2000 ਜੁਰਮਾਨਾ।
▶ ਪੈਟਰੋਲ 0.74 ਤੇ ਡੀਜ਼ਲ 1.30 ਰੁਪਏ ਹੋਇਆ ਸੱਸਤਾ- ਅੱਧੀ ਰਾਤ ਤੋਂ ਕੀਮਤਾਂ ਲਾਗੂ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
Punjab Post Daily Online Newspaper & Print Media