Wednesday, March 18, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 17 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਭਾਰਤੀ ਕੈਦੀ ਕਿਰਪਾਲ ਸਿੰਘ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇਵੇਗੀ ਇੱਕ ਕਰੋੜ ਦੀ ਮਾਲੀ ਮਦਦ ਤੇ ਸਰਕਾਰੀ ਨੌਕਰੀ ਦਾ ਐਲਾਨ।

▶ ਸ਼੍ਰੋਮਣੀ ਕਮੇਟੀ ਵਲੋਂ ਸਰਬਤ ਖਾਲਸਾ ਦਾ ਵਿਰੋਧ- ਪ੍ਰਧਾਨ ਅਵਤਾਰ ਸਿੰਘ ਨੇ ਦੱਸਿਆ ਵਿਧਾਨ ਦੇ ਖਿਲਾਫ।

▶ ਬਠਿੰਡਾ ਦੇ ਝੰਡੇਵਾਲਾ ਪਿੰਡ ਵਿੱਚ ਨੌਜਵਾਨ ਕਿਸਾਨ ਨੇ ਕੀਤੀ ਖੁਦਕੁਸ਼ੀ- 2 ਏਕੜ ਜਮੀਨ ‘ਤੇ ਸੀ 4 ਲੱਖ ਕਰਜ਼ਾ।

▶ ਦਿੱਲੀ ਗੁਰਦੁਆਰਾ ਕਮੇਟੀ ਦੇ ਸਕੱਤਰ ਮਨਜਿੰਦਰ ਸਿੰਘ ਸਿਰਸਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਸਲਾਹਕਾਰ ਬਣਾਏ ਗਏ।

▶ ਰਾਹੁਲ ਗਾਂਧੀ ਨੇ ਪੰਜਾਬ ਦੌਰੇ ਦੌਰਾਨ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਵਿਚਾਰਾਂ- ਕਿਹਾ ਚੋਣਾਂ ਤੋਂ 6 ਮਹੀਨੇ ਪਹਿਲਾਂ ਹੋਵੇਗਾ ਉਮੀਦਵਾਰਾਂ ਦਾ ਐਲਾਨ।

▶ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਪੁਰਾਣਾ – ਅਕਾਲੀਆਂ ਕੀਤਾ ਨਜ਼ਰਅੰਦਾਜ਼, ਉਨਾਂ ਦੀ ਲੜਾਈ ਪੰਜਾਬ ਸਰਕਾਰ ਨਾਲ – ਰਾਹੁਲ ਗਾਂਧੀ।

▶ ਪੰਜਾਬ ਭਾਰਤ ਦਾ ਦਿਲ, ਇਸ ਨੂੰ ਬਦਨਾਮ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ- ਰਾਹੁਲ ਗਾਂਧੀ।

▶ ਅਬੋਹਰ ਭੀਮ ਟਾਂਕ ਕਤਲ ਮਾਮਲਾ – 26 ਦੋਸ਼ੀਆਂ ਵਿਚੋਂ 25 ਅਦਾਲਤ ‘ਚ ਪੁਲਿਸ ਨੇ ਕੀਤੇ ਪੇਸ਼, ਅਗਲੀ ਸੁਣਵਾਈ 30 ਅਪ੍ਰੈਲ ਨੂੰ।

▶ ਐਸ.ਵਾਈ.ਐਲ ਮਾਮਲਾ- ਕੇਜ਼ਰੀਵਾਲ ਸੁਪਰੀਮ ਕੋਰਟ ਵਿੱਚ ਰੱਖੇ ਪੱਖ ‘ਤੇ ਆਪਣੀ ਸਥਿਤੀ ਸਪੱਸ਼ਟ ਕਰਨ- ਸੁਖਬੀਰ ਬਾਦਲ।

▶ ਮੁੰਬਈ ਦੇ ਠਾਣੇ ਇਲਾਕੇ ਵਿੱਚ ਇਕ ਦਵਾਈ ਫੈਕਟਰੀ ‘ਤੇ ਛਾਪੇ ਦੌਰਾਨ ਪੁਲਿਸ ਨੇ 18600 ਕਿਲੋ ਨਸ਼ੀਲਾ ਪਦਾਰਥ ਅਫੈਡਰਿਨ ਕੀਤਾ ਬਰਾਮਦ- ਕੀਮਤ 2000 ਕਰੋੜ।

▶ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਆਸਟਰੇਲੀਆ ਨੇ 9ਵੀਂ ਵਾਰ ਜਿਤਿਆ- ਭਾਰਤ ਨੂੰ 4-0 ਨਾਲ ਹਰਾਇਆ।

▶ ਐਸ.ਵਾਈ.ਐਲ ਨਹਿਰ ਮੁੱਦੇ ‘ਤੇ ਬੋਲਣ ਤੋਂ ਰਾਹੁਲ ਗਾਂਧੀ ਦਾ ਇਨਕਾਰ- ਕਿਹਾ ਮਾਮਲਾ ਸੁਪਰੀਮ ਕੋਰਟ ‘ਚ।

▶ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਦੇ ਪੁਰਾਣੇ ਮੈਨੇਜਰ ਬਦਲ ਕੇ ਤਾਇਨਾਤ ਕਰੇਗੀ ਗਰੈਜੂਏਟ ਨੌਜਵਾਨ – ਪ੍ਰਧਾਨ ਅਵਤਾਰ ਸਿੰਘ

▶ ਕਸ਼ਮੀਰ ਦੇ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਕੇਂਦਰ 3600 ਸੁਰੱਖਿਆ ਜਵਾਨ ਕਰੇਗੀ ਤਾਇਨਾਤ।

▶ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਨੇ ਕੀਤੀ ਹੰਦਵਾੜਾ ਦੇ ਪੀੜਤ ਪਰਿਵਾਰ ਨਾਲ ਮੁਲਾਕਾਤ।

▶ ਦਿੱਲੀ 6 ਸਾਲ ਦਾ ਰਿਕਾਰਡ ਟੁਟਿਆ- ਤਾਪਮਾਨ ਵਧ ਕੇ 44 ਡਿਗਰੀ ਤੱਕ ਪੁੱਜਾ।

▶ ਤਰਨ ਤਾਰਨ ਜਿਲੇ ਦੇ ਗੋਇੰਦਵਾਲ ‘ਚ ਪੁਲਿਸ ਨੇ ਇਕ ਪਾਕਿਸਤਾਨੀ ਕਬੂਤਰ ਫੜਿਆ- ਲੱਤ ਨਾਲ ਬੰਨੀ ਪਰਚੀ ‘ਤੇ ਲੱਗੀ ਪਾਕਿਸਤਾਨ ਦੀ ਮੋਹਰ।

▶ ਬਜੁੱਰਗ ਬਾਲੀਵੁੱਡ ਕਲਾਕਾਰ ਦਲੀਪ ਕੁਮਾਰ ਦੀ ਹਾਲਤ ਵਿਗੜੀ- ਇਲਾਜ਼ ਲਈ ਮੁੰਬਈ ਦੇ ਲੀਲਾਵਤੀ ਹਸਪਤਾਲ ‘ਚ ਦਾਖਲ।

▶ ਕੇਜ਼ਰੀਵਾਲ ਵਿੱਚ ਦੂਰਅੰਦੇਸ਼ੀ ਦੀ ਘਾਟ – ਕੈਪਟਨ ਅਮਰਿੰਦਰ ਸਿੰਘ।

▶ ਭਾਰਤੀ ਦੌਰੇ ‘ਤੇ ਆਏ ਬਰਤਾਨਵੀ ਸ਼ਾਹੀ ਜੋੜੇ ਪ੍ਰਿੰਸ ਵਿਲੀਅਮ ਤੇ ਕੈਟ ਨੇ ਤਾਜ਼ ਮਹਿਲ ਦੇ ਕੀਤੇ ਦਿਦਾਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply